ਪਾਕਿਸਤਾਨ ਦੀ ਸਰਕਾਰ ਹਮੇਸ਼ਾ ਹੀ ਹਿੰਦੂ ਅਤੇ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਦਿਖਾਵਾ ਕਰਦੀ ਰਹੀ ਹੈ:ਖੋਜੇਵਾਲ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਭਾਜਪਾ ਨੇ ਐਤਵਾਰ ਨੂੰ ਪਾਕਿਸਤਾਨ ਵਿੱਚ ਦੋ ਸਿੱਖ ਵਪਾਰੀਆਂ ਦੀ ਹੱਤਿਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਪਾਕਿਸਤਾਨ ਸਰਕਾਰ ਤੋਂ ਘੱਟ ਗਿਣਤੀ ਸਮੁਦਾਇਆਂ ਦੀ ਸੁਰੱਖਿਆ ਦੀ ਅਪੀਲ ਕਰਦੇ ਹੋਏ ਸੋਮਵਾਰ ਨੂੰ ਸਾਬਕਾ ਚੇਅਰਮੈਨ ਅਤੇ ਭਾਜਪਾ ਜਿਲ੍ਹਾ ਉਪਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿੱਚ ਦੋ ਸਿੱਖ ਜਵਾਨਾਂ ਦੀ ਹੱਤਿਆ ਦੀ ਨਿੰਦਾ ਕਰਦੇ ਪਾਕ ਸਰਕਾਰ ਤੋਂ ਆਰੋਪੀਆਂ ਨੂੰ ਛੇਤੀ ਫੜ ਕੇ ਮੌਤ ਦੀ ਸੱਜਾ ਦੇਣ ਦੀ ਮੰਗ ਕੀਤੀ। ਖੋਜੇਵਾਲ ਨੇ ਮ੍ਰਿਕਤਾ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਪਾਕ ਵਿੱਚ ਸਿੱਖਾਂ ਅਤੇ ਹਿੰਦੁਆ ਤੇ ਬਹੁਤ ਜ਼ੁਲਮ ਹੋ ਰਹੇ ਹਨ। ਇੱਥੇ ਤੱਕ ਕਿ ਸਿੱਖ ਅਤੇ ਹਿੰਦੁਆ ਦੀਆਂ ਭੈਣ ਬੇਟੀਆਂ ਨੂੰ ਜਬਰਨ ਕਿਡਨੈਪ ਕਰਕੇ ਕੁਕਰਮ ਅਤੇ ਧਰਮ ਤਬਦੀਲੀ ਕਰਵਾਇਆ ਜਾ ਰਿਹਾ ਹੈ। ਪਾਕਿਸਤਾਨ ਸਰਕਾਰ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਇਨ੍ਹਾਂ ਘਟਨਾਵਾਂ ਤੇ ਰੋਕ ਲਗਾਉਣ ਵਿੱਚ ਨਾਕਾਮ ਸਾਬਤ ਹੋਇਆ ਹੈ।ਖੋਜੇਵਾਲ ਨੇ ਪਾਕਿਸਤਾਨ ਸਰਕਾਰ ਅਤੇ ਉੱਥੇ ਦੇ ਪ੍ਰਸ਼ਾਸਨ ਨੂੰ ਆਰੋਪੀਆਂ ਨੂੰ ਛੇਤੀ ਤੋਂ ਛੇਤੀ ਲੱਭਕੇ ਇਸਲਾਮੀਕ ਕਨੂੰਨ ਦੇ ਮੁਤਾਬਕ ਮੌਤ ਦੀ ਸੱਜਾ ਦੇਣ ਦੀ ਮੰਗ ਕੀਤੀ।

Advertisements

ਉਨ੍ਹਾਂਨੇ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਹਮੇਸ਼ਾ ਹੀ ਹਿੰਦੂ ਅਤੇ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਦਿਖਾਵਾ ਕਰਦੀ ਰਹੀ ਹੈ।ਪੇਸ਼ਾਵਰ ਵਿੱਚ ਹੋਈ ਘਟਨਾ ਉਸੀ ਦਾ ਨਤੀਜਾ ਹੈ। ਖੋਜੇਵਾਲ ਨੇ ਕਿਹਾ ਕਿ ਇਸ ਚੌਂਕਾਣ ਵਾਲੀ ਘਟਨਾ ਤੇ ਭਾਰਤੀ ਸਮਾਜ ਅਤੇ ਸਿੱਖ ਸਮੁਦਾਏ ਦੇ ਵੱਖ ਵੱਖ ਵਰਗਾਂ ਨੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਕੇਂਦਰ ਸਰਕਾਰ ਨੇ ਪਾਕਿਸਤਾਨ ਵਿੱਚ ਘੱਟ ਗਿਣਤੀ ਸਮੁਦਾਏ ਦੇ ਮੈਬਰਾਂ ਨੂੰ ਲਗਾਤਾਰ ਨਿਸ਼ਾਨਾ ਬਣਾਏ ਜਾਣ ਤੇ ਪਾਕਿਸਤਾਨ ਸਰਕਾਰ ਦੇ ਸਾਹਮਣੇ ਆਪਣਾ ਸਖਤ ਵਿਰੋਧ ਦਰਜ ਕਰਾਇਆ ਹੈ।ਕੇਂਦਰ ਸਰਕਾਰ ਸਬੰਧਤ ਅਧਿਕਾਰੀਆਂ ਤੋਂ ਮਾਮਲੇ ਦੀ ਈਮਾਨਦਾਰੀ ਨਾਲ ਜਾਂਚ ਕਰਨ ਅਤੇ ਇਸ ਨਿੰਦਣਯੋਗ ਘਟਨਾ ਲਈ ਜ਼ਿੰਮੇਦਾਰ ਲੋਕਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।ਖੋਜੇਵਾਲ ਨੇ ਕਿਹਾ ਕਿ ਭਾਜਪਾ ਉਂਮੀਦ ਕਰਦੀ ਹੈ ਕਿ ਪਾਕਿਸਤਾਨ ਸਰਕਾਰ ਆਪਣੀ ਜਿੰਮੇਦਾਰੀ ਨਿਭਾਉਂਦੇ ਹੋਏ ਆਪਣੇ ਘੱਟ ਗਿਣਤੀ ਸਮੁਦਾਇਆਂ ਦੀ ਸੁਰੱਖਿਆ ਅਤੇ ਭਲਾਈ ਦਾ ਖਿਆਲ ਰੱਖੇਗੀ।

LEAVE A REPLY

Please enter your comment!
Please enter your name here