ਸਰਕਾਰੀ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੂੰ  ਪ੍ਰਿੰਸੀਪਲ ਰਚਨਾ ਕੌਰ ਨੇ ਸੌਂਪੇ ਨਿਯੁਕਤੀ ਪੱਤਰ  

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼), ਪੰਡਿਤ ਜਗਤ ਰਾਮ ਸਰਕਾਰੀ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਲੰਮੇ ਸਮੇਂ ਤੋਂ ਇਲਾਕੇ ਦੇ ਲੋਕਾਂ ਨੂੰ ਸੇਵਾਵਾਂ ਦੇ ਰਿਹਾ ਹੈ ਅਤੇ ਪੰਜਾਬ ਦੇ ਸਰਵੋਤਮ ਤਕਨੀਕੀ ਸਿੱਖਿਆ ਅਦਾਰਿਆਂ ਵਿੱਚੋਂ ਇੱਕ ਹੈ। ਬੈਂਗਲੁਰੂ ਦੀ ਪ੍ਰਸਿੱਧ ਮਲਟੀ ਨੈਸ਼ਨਲ ਕੰਪਨੀ ਸੈਂਟਮ ਇਲੈਕਟ੍ਰਾਨਿਕਸ  ਵੱਲੋਂ ਇਸ ਕਾਲਜ ਦੇ ਇਲੈਕਟ੍ਰਾਨਿਕ ਅਤੇ ਕਮਿਊਨੀਕੇਸ਼ਨ ਵਿਭਾਗ ਦੇ ਆਖਰੀ ਸਾਲ ਦੇ ਤਿੰਨ ਹੋਣਹਾਰ  ਵਿਦਿਆਰਥੀਆਂ ਕੁਮਾਰੀ ਲੱਛਮੀ , ਨਵਜੋਤ ਅਤੇ ਸਿਮਰਨ ਜੀਤ ਸਿੰਘ ਨੂੰ ਨੋਕਰੀ ਲਈ ਚੁਣਿਆ ਗਿਆ।

Advertisements

ਕਾਲਜ ਦੀ ਪ੍ਰਿੰਸੀਪਲ ਰਚਨਾ ਕੌਰ ਨੇ  ਸਲੈਕਟ ਹੋਏ ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ ਗਏ ਅਤੇ  ਉਨ੍ਹਾਂ ਨੂੰ ਇਮਾਨਦਾਰੀ ਅਤੇ ਸਖ਼ਤ ਮਿਹਨਤ ਨਾਲ ਕੰਮ ਕਰਨ ਦੀ ਅਪੀਲ ਕੀਤੀ ਤਾਂ ਕਿ ਉਹ ਆਪਣਾ, ਆਪਣੇ ਕਾਲਜ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਕੇ ਜ਼ਿੰਦਗੀ ਵਿੱਚ ਅੱਗੇ ਵੱਧਣ ਸਕਣ  । ਇਸ ਮੌਕੇ ਤੇ ਵਿਭਾਗ ਦੇ ਮੁਖੀ ਪ੍ਰੋਫੈਸਰ ਰਜੇਸ਼ ਕੁਮਾਰ ਅਤੇ ਸਮੂਹ ਸਟਾਫ ਨੇ ਵੀ ਸਲੈਕਟ ਹੋਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ

LEAVE A REPLY

Please enter your comment!
Please enter your name here