ਨੌਜਵਾਨ ਕਿਸਾਨਾਂ ਤੱਕ ਨਵੀਨਤਮ ਖੇਤੀ ਤਕਨੀਕਾਂ ਪਹੁੰਚਾਉਣ ਵਿੱਚ ਯੂ ਟਿਊਬ ਚੈਨਲ ਅਹਿਮ ਭੂਮਿਕਾ ਨਿਭਾ ਰਿਹਾ: ਡਿਪਟੀ ਕਮਿਸ਼ਨਰ

ਪਠਾਨਕੋਟ(ਦ ਸਟੈਲਰ ਨਿਊਜ਼): ਜ਼ਿਲਾ ਪਠਾਨਕੋਟ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਸ਼. ਹਰਬੀਰ ਸਿੰਘ ਵੱਲੋਂ 18 ਅਪ੍ਰੈਲ ਨੂੰ ਲਾਂਚ ਕੀਤੇ ਯੂ ਟਿਊਬ ਚੈਨਲ “ਮੇਰੀ ਖੇਤੀ ਮੇਰਾ ਮਾਣ” ਦੇ ਨਤੀਜੇ ਬਹੁਤ ਹੀ ਸਾਰਥਿਕ ਆ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਖੇਤੀਬਾੜੀ ਪਸਾਰ ਸੇਵਾਵਾਂ ਦੇ ਖੇਤਰ ਵਿੱਚ ਸੂਚਨਾ ਤਕਨਾਲੋਜੀ ਦੀ ਮਹੱਤਤਾ ਬਹੁਤ ਵਧ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ੋਸਲ ਮੀਡੀਆ ਜਿਵੇਂ ਵਟਸਐਪ,ਫੇਸ ਬੁੱਕ,ਟਵਿਟਰ,ਯੂ ਟਿਯੂਬ ਰਾਹੀਂ ਨਵੀਨਤਮ ਖੇਤੀ ਤਕਨੀਕਾਂ ਕਿਸਾਨਾਂ ਤੱਕ ਘੱਟ ਖਰਚੇ ਤੇ ਘੱਟ ਸਮੇਂ ਵਿੱਚ ਪਹੁੰਚਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਅਜਿਹਾ ਪਹਿਲਾ ਜ਼ਿਲ੍ਹਾ ਹੈ ਜਿਥੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਨਵੀਨਤਮ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਜਾਗਰੁਕਤਾ ਕੈਂਪ ਲਾਉਣ ਤੋਂ ਇਲਾਵਾ ਸ਼ੋਸ਼ਲ ਮੀਡੀਆ ਦੀ ਵਰਤੋਂ ਕਰਦਿਆਂ ਆਨਲਾਈਨ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਕਰਨ ਨਾਲ ਕਿਸਾਨਾਂ ਖਾਸ ਕਰਕੇ ਨੌਜਵਾਨ ਕਿਸਾਨਾਂ ਨੂੰ ਘਰ ਬੈਠੇ ਜਾਣਕਾਰੀ ਮੁਹੱਈਆ ਹੁੰਦੀ ਰਹਿੰਦੀ ਹੈ।

Advertisements

ਉਨ੍ਹਾਂ ਦੱਸਿਆ ਕਿ ਕਿਸਾਨ ਵੀ ਆਪਣੀ ਫਸਲ ਨਾਲ ਸੰਬੰਧਤ  ਸਮੱਸਿਆ ਸ਼ੋਸ਼ਲ ਮੀਡੀਆ ਤੇ ਫੋਟੋਆਂ, ਵੀਡਿਓ, ਲਿਖ ਕੇ ਸਾਂਝੇ ਕਰਦੇ ਹਨ ਜਿਸ ਦਾ ਖੇਤੀ ਅਧਿਕਾਰੀਆਂ ਵੱਲੋਂ ਤੁਰੰਤ ਹੱਲ ਕੀਤਾ ਜਾਦਾ ਹੈ। ਉਨ੍ਹਾ ਦੱਸਿਆ ਕਿ ਪਿਛਲੇ ਮਹੀਨੇ 18 ਅਪ੍ਰੈਲ ਨੂੰ ਸ਼ੁਰੂ ਕੀਤੇ ਗਏ  ਯੂ ਟਿਊਬ ਚੈਨਲ ਦੇ ਇੱਕ ਮਹੀਨੇ ਦੇ ਸਮੇਂ ਵਿੱਚ ਹੀ 453 ਮੈਂਬਰ ਬਣ ਚੁੱਕੇ ਹਨ ਅਤੇ 24 ਵੀਡਿਓੁਜ ਸਾਂਝੀਆਂ ਕੀਤੀਆਂ ਜਾ ਚੁੱਕੀਆ ਹਨ।
ਉਨ੍ਹਾਂ ਦੱਸਿਆ ਕਿ  ਇਹ ਸਾਰੀਆਂ ਵੀਡਿਓੁਜ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਨੂੰ ਸਫਲਤਾ ਪੂਰਵਕ ਅਪਣਾ ਚੁੱਕੇ ਕਿਸਾਨਾਂ,ਖੇਤੀ ਮਾਹਿਰਾਂ ਦੁਆਰਾ ਸਾਂਝੀ ਕੀਤੀ ਤਕਨੀਕੀ ਜਾਣਕਾਰੀ ਨਾਲ ਸੰਬੰਧਤ ਹਨ। ਉਨ੍ਹਾ ਦੱਸਿਆ ਕਿ ਇਨਾਂ ਵੀਡਿਓੁਜ ਨੂੰ ਹੁਣ ਤੱਕ 7337 ਕਿਸਾਨ ਦੇਖ ਚੁੱਕੇ ਹਨ। ਉਨ੍ਹਾ ਦੱਸਿਆ ਕਿ ਵਟਸਐਪ ਰਾਹੀਂ ਵੀ ਤਕਰੀਬਨ 3000 ਨੌਜਵਾਨ ਕਿਸਾਨ ਖੇਤੀ ਮਾਹਿਰਾਂ ਨਾਲ ਜੁੜੇ ਹੋਏ ਹਨ।ਉਨਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਫੇਸ ਬੁੱਕ ਪੇਜ਼ ਦੇ ਕੁੱਲ 1267 ਮੈਂਬਰ ਹਨ ਅਤੇ ਫੇਸਬੁੱਕ ਪੇਜ਼ ਰਾਹੀਂ ਵੀ ਤਕਨੀਕੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਈ ਜਾਦੀ ਹੈ। ਉਨਾਂ ਜ਼ਿਲੇ੍ਹ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਪਿੰਡ ਵਿੱਚ ਕੋਈ ਵੀ ਕਿਸਾਨ ਖੇਤੀਬਾੜੀ ਖੇਤਰ ਵਿੱਚ ਬੇਹਤਰ ਕਾਰਗੁਜ਼ਾਰੀ ਦਿਖਾ ਰਿਹਾ ਹੈ ਤਾਂ ਉਸ ਸੰਬੰਧੀ ਜਾਣਕਾਰੀ ਸੰਬੰਧਤ ਖੇਤੀਬਾੜੀ ਅੀਧਕਾਰੀਆਂ ਤੱਕ ਪਹੁੰਚਾਈ ਜਾਵੇ ਤਾਂ ਜੋ ਉਸ ਕਿਸਾਨ ਦੁਆਰਾ ਕੀਤੇ ਬੇਹਤਰ ਕੰਮਾਂ ਨੂੰ ਵੀਡਿਓੁਜ ਦੇ ਰੂਪ ਵਿੱਚ ਹੋਰਨਾਂ ਕਿਸਾਨਾਂ ਤੱਕ ਯੂ ਟਿਊਬ ਚੈਨਲ ਰਾਹੀ ਪਹੁੰਚਾਇਆ ਜਾ ਸਕੇ।    

LEAVE A REPLY

Please enter your comment!
Please enter your name here