ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਰਕਾਰੀ ਪੋਲੀਟੈਕਨਿਕ ਕਾਲਜ ਵਿਖੇ ਇੰਟਰਪ੍ਰਿਨੀਓਰਸ਼ਿਪ ਦੇ ਸੰਬੰਧ ਵਿੱਚ ਲਗਾਇਆ ਕੈਂਪ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼): ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਫਿਰੋਜਪੁਰ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਪ੍ਰਾਰਥੀਆਂ ਦੇ ਗਿਆਨ ਤੇ ਹੁਨਰ ਵਿੱਚ ਵਾਧਾ ਕਰਨ ਦੇ ਮੰਤਵ ਅਧੀਨ ਸਰਕਾਰੀ ਪੋਲੀਟੈਕਨਿਕ ਕਾਲਜ ਫਿਰੋਜ਼ਪੁਰ ਵਿਖੇ ਇੰਟਰਪ੍ਰਿਨੀਓਰਸ਼ਿਪ ਦੇ ਸੰਬੰਧ ਵਿੱਚ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 50 ਪ੍ਰਾਰਥੀਆਂ ਨੇ ਭਾਗ ਲਿਆ। ਇਸ ਕੈਂਪ ਵਿੱਚ ਪਲੇਸਮੈਂਟ ਅਫਸਰ ਜਿਲ੍ਹਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਸਿਖਲਾਈ ਸ. ਗੁਰਜੰਟ ਸਿੰਘ ਵੱਲੋਂ ਦਸਿਆ ਗਿਆ ਕਿ ਇੰਟਰਪ੍ਰਿਨੀਓਰਸ਼ਿਪ ਇੱਕ ਅਜਿਹਾ ਪ੍ਰੋਗਰਾਮ ਹੈ ਜੋ ਉਦਮੀ ਦੀਆਂ ਯੋਗਤਾਵਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਦਾ ਹੈ। ਉਨ੍ਹਾਂ ਕਿਹਾ ਗਿਆ ਕਿ ਕਿਸੇ ਕਾਰੋਬਾਰ ਨੂੰ ਸਫਲਤਾ ਪੂਰਵਕ ਚਲਾਉਣ ਲਈ ਅਸੀਂ ਆਪਣੇ ਹੁਨਰ ਨੂੰ ਕਿਵੇਂ ਪ੍ਰਫੁਲੱਤ ਕਰ ਸਕਦੇ ਹਾਂ ।

Advertisements

ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਫਿਰੋਜਪੁਰ ਵਿਖੇ ਦਿੱਤੀਆਂ ਜਾਣ ਵਾਲੀਆਂ ਵੱਖ^ਵੱਖ ਸੇਵਾਵਾਂ, ਰੋਜਗਾਰ ਮੇਲਿਆਂ ਅਤੇ ਸਵੈ-ਰੋਜਗਾਰ ਕਿੱਤਿਆਂ ਆਦਿ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮਿਸ਼ਨ ਮੈਨੇਜਰ ਪੰਜਾਬ ਸੱਕਿਲ ਡਵੈਲਪਮੈਂਟ ਮਿਸ਼ਨ ਫਿਰੋਜਪੁਰ ਸ. ਸਰਬਜੀਤ ਸਿੰਘ ਵੱਲੋਂ ਸਰਕਾਰ ਦੁਆਰਾ ਵੱਖ-ਵੱਖ ਸਕਿੱਲ ਸੈਂਟਰਾਂ ਵਿੱਚ ਚਲਾਈਆਂ ਜਾ ਰਹੀਆਂ ਟ੍ਰੇਨਿੰਗਾਂ/ਕੋਰਸਾਂ ਆਦਿ ਸਬੰਧੀ ਵਿਸਤਾਰਪੂਰਕ ਜਾਣਕਾਰੀ ਮੁਹਈਆ ਕਰਵਾਈ ਗਈ ਤਾਂ ਜੋ ਵੱਧ ਤੋਂ ਵੱਧ ਪ੍ਰਾਰਥੀ ਇਨ੍ਹਾਂ ਦਾ ਲਾਭ ਲੈ ਸਕਣ। ਇਸ ਮੌਕੇ ਤੇ ਸ਼੍ਰੀ ਸਿਧਾਰਥ ਸ਼ਰਮਾ ਕੰਪਨੀ ਦੇ ਸੈਕਟਰੀ, ਸ਼੍ਰੀ ਬਲਕਾਰ ਸਿੰਘ, ਪ੍ਰਿੰਸੀਪਲ, ਸਰਕਾਰੀ ਪੋਲੀਟੈਕਨਿਕ ਕਾਲਜ, ਫਿਰੋਜਪੁਰ, ਸ਼੍ਰੀ ਰਮਨ, ਟੀ ਪੀ ਓ, ਸਰਕਾਰੀ ਪੋਲੀਟੈਕਨਿਕ ਕਾਲਜ, ਫਿਰੋਜਪੁਰ ਆਦਿ ਨੁਮਾਇੰਦੇ ਸ਼ਾਮਿਲ ਸਨ।

LEAVE A REPLY

Please enter your comment!
Please enter your name here