ਮੋਬਾਈਲ ਦੁੱਧ ਟੈਸਟਿੰਗ ਵੈਨ ਦੁਆਰਾ ਫਿਰੋਜ਼ਪੁਰ ਦੇ ਵਾਰਡ ਨੰ 3 ਗਲੀ ਨੰ.11 ਵਿਖੇ ਲਗਾਇਆ ਗਿਆ ਮੁਫਤ ਦੁੱਧ ਪਰਖ ਕੈਂਪ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਪਸ਼ੂ-ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸ. ਕੁਲਦੀਪ ਸਿੰਘ ਜੱਸੋਵਾਲ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਦੇ ਅੰਤਰਗਤ ਮੋਬਾਈਲ ਦੁੱਧ ਟੈਸਟਿੰਗ ਵੈਨ ਦੁਆਰਾ ਸ੍ਰੀ ਰਣਦੀਪ ਹਾਂਡਾ ਡਿਪਟੀ ਡਾਇਰੈਕਟਰ ਡੇਅਰੀ ਫਿਰੋਜਪੁਰ ਦੀ ਦੇਖ-ਰੇਖ ਹੇਠ ਫਿਰੋਜਪੁਰ ਦੇ ਵਾਰਡ ਨੰ 03 ਗਲੀ ਨੰ. 11 ਦੇ ਦੁੱਧ ਖਪਤਕਾਰਾਂ ਦੀ ਜਾਗਰੂਕਤਾ ਲਈ ਮੁਫਤ ਦੁੱਧ ਪਰਖ ਕੈਂਪ ਲਗਾਇਆ ਗਿਆ।

Advertisements

            ਇਸ ਕੈਂਪ ਵਿੱਚ ਦੁੱਧ ਵਿੱਚ ਫੈਂਟ, ਐਸ.ਐਨ.ਐਫ ਪ੍ਰੋਟੀਨ, ਡੈਨਸਿਟੀ, ਓਪਰੇ ਪਾਣੀ ਦੀ ਮਾਤਰਾ ਅਤੇ ਯੂਰੀਆ, ਕਾਸਟਿਕ ਸੋਡਾ, ਖੰਡ, ਨਮਕ ਆਦਿ ਮਿਲਾਵਟ ਦੇ 21 ਟੈਸਟ ਕੀਤੇ ਗਏ। ਇਸ ਕੈਂਪ ਨੂੰ ਭਰਵਾਂ ਹੁੰਗਾਰਾ ਮਿਲਿਆ ਇਸ ਕੈਂਪ ਵਿੱਚ ਔਸਤਨ 05 ਸੈਂਪਲ ਪਾਣੀ ਦੀ ਮਿਲਾਵਟ ਵਾਲੇ ਪਾਏ ਗਏ ਜਿੰਨਾ ਵਿੱਚ 12% ਤੱਕ ਪਾਣੀ ਪਾਇਆ ਗਿਆ ਹੈ। ਅਜੇ ਤੱਕ ਕਿਸੇ ਵੀ ਸੈਂਪਲ ਵਿੱਚ ਰਸਾਇਣਿਕ ਮਿਲਾਵਟ ਨਹੀਂ ਪਾਈ ਗਈ।

            ਕੈਂਪ ਦੌਰਾਨ ਸ੍ਰੀ ਰਣਦੀਪ ਹਾਂਡਾ ਡਿਪਟੀ ਡਾਇਰੈਕਟਰ ਡੇਅਰੀ, ਫਿਰੋਜਪੁਰ ਨੇ ਖਪਤਕਾਰਾਂ ਨੂੰ ਚੰਗੀ ਕੁਆਲਟੀ ਦਾ ਦੁੱਧ ਵਰਤਣ ਲਈ ਪ੍ਰੇਰਿਤ ਕੀਤਾ ਅਤੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।  ਜ਼ਿਲ੍ਹਾ ਫਿਰੋਜਪੁਰ ਨਾਲ ਸਬੰਧਿਤ ਦੁੱਧ ਖਪਤਕਾਰ ਕਿਸੇ ਵੀ ਦਿਨ 10 ਤੋਂ 1 ਵਜੇ ਸਵੇਰੇ ਡਿਪਟੀ ਡਾਇਰੈਕਟਰ ਡੇਅਰੀ, ਡੀਸੀ ਦਫ਼ਤਰ ਬਲਾਕ ਏ ਕਮਰਾ ਨੰ 3, 4 ਫਿਰੋਜਪੁਰ ਵਿਖੇ ਮੁਫਤ ਦੁੱਧ ਪਰਖਣ ਲਈ ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here