ਮੈਰੀਟੋਰੀਅਸ ਸਕੂਲ ਵਿੱਚ ਖਰਾਬ ਖਾਣੇ ਕਾਰਨ ਬੱਚੇ ਹੋਏ ਬਿਮਾਰ, 5 ਦਿਨਾਂ ਲਈ ਸਕੂਲ ਕੀਤਾ ਬੰਦ

ਸੰਗਰੂਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਸੰਗਰੂਰ ਦੇ ਮੈਰੀਟੋਰੀਅਸ ਸਕੂਲ ਦੀ ਕੰਟੀਨ ਵਿੱਚ ਖਾਣਾ ਖਾਣ ਤੋਂ ਬਾਅਦ ਕਰੀਬ 53 ਵਿਦਿਆਰਥੀ ਬਿਮਾਰ ਹੋ ਗਈ, ਬੱਚਿਆਂ ਦੀ ਸਿਹਤ ਵਿਗੜਨ ਤੋਂ ਬਾਅਦ ਸਕੂਲ ਨੂੰ 5 ਦਿਨਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੈਰੀਟੋਰੀਅਸ ਸਕੂਲ ‘ਚ ਬੱਚਿਆਂ ਨੂੰ ਖਰਾਬ ਖਾਣਾ ਖਾਣ ਲਈ ਦਿੱਤਾ ਗਿਆ, ਇਸ ਕਾਰਨ ਖਾਣਾ ਖਾਣ ਤੋਂ ਬਾਅਦ 53 ਦੇ ਕਰੀਬ ਬੱਚੇ ਬਿਮਾਰ ਹੋ ਗਏ, ਅਤੇ ਬਿਮਾਰ ਬੱਚਿਆਂ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Advertisements

ਇਸ ਮਾਮਲੇ ਨੂੰ ਲੈ ਕੇ ਸਿੱਖਿਆ ਮੰਤਰੀ ਵਲੋਂ ਜਾਂਚ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਅਤੇ ਸਿੱਖਿਆ ਮੰਤਰੀ ਨੇ ਵੀ ਤੁਰੰਤ ਐਕਸ਼ਨ ਲੈਂਦਿਆ ਕੈਂਟੀਨ ਦੇ ਠੇਕੇਦਾਰ ਮਨਿੰਦਰ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ। ਮੈਸ ਦੇ ਮੈਨੇਜਰ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here