Monday, October 19, 2026
Home Latest ਖੇਲੋ ਇੰਡੀਆ ਨੈਸ਼ਨਲ ਪੈਰਾ ਗੇਮਜ਼ 2023 ਵਿਚ ਫਾਜਿ਼ਲਕਾ ਦੇ ਦੋ ਖਿਡਾਰੀਆਂ ਦੀ...

ਖੇਲੋ ਇੰਡੀਆ ਨੈਸ਼ਨਲ ਪੈਰਾ ਗੇਮਜ਼ 2023 ਵਿਚ ਫਾਜਿ਼ਲਕਾ ਦੇ ਦੋ ਖਿਡਾਰੀਆਂ ਦੀ ਹੋਈ ਚੋਣ

ਫਾਜਿ਼ਲਕਾ (ਦ ਸਟੈਲਰ ਨਿਊਜ਼)। ਸਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਕਰਵਾਈਆਂ ਜਾ ਰਹੀਆਂ ਖੇਲੋ ਇੰਡੀਆ ਨੈਸ਼ਨਲ ਪੈਰਾ ਗੇਮਜ 2023 ਵਿਚ ਫਾਜਿ਼ਲਕਾ ਜਿ਼ਲ੍ਹੇ ਦੇ ਦੋ ਖਿਡਾਰੀਆਂ ਦੀ ਚੋਣ ਹੋਈ ਹੈ। ਇਹ ਖੇਡਾਂ 10 ਤੋਂ 17 ਦੰਸਬਰ 2023 ਤੱਕ ਨਵੀਂ ਦਿੱਲੀ ਵਿਖੇ ਹੋ ਰਹੀਆਂ ਹਨ।

Advertisements

ਇੰਨ੍ਹਾਂ ਵਿਚ ਫਾਜਿ਼ਲਕਾ ਜਿ਼ਲ੍ਹੇ ਦੇ ਪਿੰਡ ਤੇਲੂ ਪੁਰਾ ਤੋਂ ਵੀਲ੍ਹ ਚੇਅਰ ਤੇ ਬੈਡਮਿੰਟਨ ਖੇਡਣ ਵਾਲੇ ਸੰਜੀਵ ਕੁਮਾਰ ਦੀ ਚੋਣ ਹੋਈ ਹੈ। ਇਸ ਸ਼ੇ੍ਰਣੀ ਵਿਚ ਉਹ ਜਿ਼ਲ੍ਹੇ ਦਾ ਇਕਲੋਤਾ ਖਿਡਾਰੀ ਹੈ ਜਿਸ ਦੀ ਚੋਣ ਹੋਈ ਹੈ ਜਦ ਕਿ ਪੰਜਾਬ ਤੋਂ ਕੁੱਲ ਚਾਰ ਖਿਡਾਰੀ ਇਸ ਖੇਡ ਮੁਕਾਬਲੇ ਵਿਚ ਵਿਚ ਭਾਗ ਲੈਣਗੇ।

ਸੰਜੀਵ ਕੁਮਾਰ ਅੰਤਰ ਰਾਸ਼ਟਰੀ ਮੁਕਾਬਲਿਆਂ ਵਿਚ 5 ਗੋਲਡ, 4 ਸਿਲਵਰ ਅਤੇ  10 ਕਾਂਸੇ ਦੇ ਮੈਡਲ ਹਨ ਜਦ ਕਿ ਨੈਸ਼ਨਲ ਮੁਕਾਬਲਿਆਂ ਵਿਚ ਉਸਦੇ 19 ਗੋਲਡ, 7 ਸਿਲਵਰ ਅਤੇ 5 ਕਾਂਸੇ ਦੇ ਮੈਡਲ ਜਿੱਤ ਚੁੱਕਿਆ ਹੈ। ਇਸੇ ਤਰਾਂ ਐਥਲੈਟਿਕਸ ਵਿਚ ਪ੍ਰਵੀਨ ਕੁਮਾਰ ਨੇ ਦੇ ਇਕ ਹੋਰ ਖਿਡਾਰੀ ਦੀ ਵੀ ਫਾਜਿ਼ਲਕਾ ਤੋਂ ਚੋਣ ਹੋਈ ਹੈ। ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਇੰਨ੍ਹਾਂ ਖਿਡਾਰੀਆਂ ਨੂੰ ਸੁਭਕਾਮਨਾਵਾਂ ਦਿੱਤੀਆਂ ਹਨ ਜੋ ਕਿ ਇੰਨ੍ਹਾਂ ਖੇਡਾਂ ਵਿਚ ਜਿ਼ਲ੍ਹੇ ਦੀ ਨੁੰਮਾਇੰਦਗੀ ਕਰਣਗੇ।

LEAVE A REPLY

Please enter your comment!
Please enter your name here