ਨਸ਼ੀਲਾ ਪਦਾਰਥ ਅਤੇ ਟੀਕਿਆ ਸਮੇਤ ਇੱਕ ਵਿਅਕਤੀ ਕਾਬੂ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਮਾਨਯੋਗ ਰਾਜਬਚਨ ਸਿੰਘ ਸੰਧੂ ਪੀ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵੱਲੋਂ ਨਸ਼ਿਆਂ ਵਿਰੁਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਜਗਜੀਤ ਸਿੰਘ ਸਰੋਆ SPD ਸਾਹਿਬ ਕਪੂਰਥਲਾ ਦੀ ਅਗਵਾਈ ਹੇਠ ਅਤੇ ਰਜੇਸ਼ ਕੱਕੜ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੀ ਨਿਗਰਾਨੀ ਹੇਠ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਦੌਰਾਨ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਭਾਰੀ ਸਫਲਤਾ ਹਾਸਲ ਹੋਈ। ਜਦੋਂ ਪੁਲਿਸ ਪਾਰਟੀ ਗਸਤ ਕਰਦੀ ਹੋਈ ਟੀ ਪੁਆਇੰਟ ਡੱਲਾ ਪੁੱਜੀ ਤਾਂ ਸਾਹਮਣੇ ਡੱਲਾ ਸਾਇਡ ਤੋਂ ਇਕ ਨੌਜਵਾਨ ਸੜਕੇ ਸੜਕ ਤੁਰਿਆ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਯਕਦਮ ਆਪਣੇ ਖੱਬੇ ਹੱਥ ਖੇਤਾਂ ਵੱਲ ਨੂੰ ਮੁੜਨ ਲੱਗਾ ਜਿਸਨੂੰ ਏ.ਐਸ.ਆਈ ਭੁਪਿੰਦਰ ਸਿੰਘ ਨੇ ਸ਼ੱਕ ਦੀ ਬਿਨਾਹ ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਨ ਲੱਗੇ ਤਾਂ ਉਕਤ ਨੌਜਵਾਨ ਨੇ ਆਪਣੀ ਪਹਿਨੀ ਹੋਈ।

Advertisements

ਪੇਟ ਦੀ ਸੱਜੀ ਜੇਬ ਵਿੱਚੋਂ ਇੱਕ ਵਜਨਦਾਰ ਮੋਮੀ ਲਿਫਾਫਾ ਕੱਢਕ ਸੜਕ ਖੇਤਾਂ ਵਿੱਚ ਸੁੱਟ ਦਿੱਤਾ ਜਿਸ ਤੇ ਏ.ਐਸ.ਆਈ. ਭੁਪਿੰਦਰ ਸਿੰਘ ਨੇ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਸੋਨਾ ਸਿੰਘ ਉਰਫ ਸੋਨੂੰ ਪੁੱਤਰ ਅਮਰ ਸਿੰਘ ਵਾਸੀ ਪਿੰਡ-ਤੋਤੀ ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਦੱਸਿਆ ਜੋ ਸੋਨਾ ਸਿੰਘ ਉਰਫ ਸਨ ਨੂੰ ਉਸ ਵੱਲੋਂ ਸੁੱਟੇ ਹੋਏ ਵਜਨਦਾਰ ਮੋਮੀ ਲਿਫਾਵਾਂ ਵਿਚ 25 ਗ੍ਰਾਮ ਨਸ਼ੀਲਾ ਪਦਾਰਥ ਅਤੇ 15 ਸਰਜਾ ਥਾਮਦ ਹੋਈਆ ਜਿਸਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿਚ ਲਿਆਂਦੀ ਗਈ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਜਿਸ ਪਾਸ ਹਰ ਵੀ ਨਸ਼ਾ ਤਸਕਰਾਂ ਦੇ ਨਾਮ ਸਾਹਮਣੇ ਆਉਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here