ਪਿੰਡ ਰੜੇਵਾਲੀ ਵਿੱਚ ਗਰੀਬ ਲੋਕ ਅੱਤ ਦੀ ਪੈ ਰਹੀ ਗਰਮੀ ਵਿੱਚ ਪੀਣ ਵਾਲੇ ਪਾਣੀ ਨੂੰ ਤਰਸੇ

ਗੁਰਦਾਸਪੁਰ ( ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਭਾਰਤ-ਪਾਕਿਸ਼ਤਾਨ ਕੌਮਾਤਰੀ ਸਰਹੱਦ ਡੇਰਾ ਬਾਬਾ ਨਾਨਕ ਤੇ ਵਸੇ ਪਿੰਡ ਰੜੇਵਾਲੀ ਵਿੱਚ ਗਰੀਬ ਲੋਕ ਅੱਤ ਦੀ ਪੈ ਰਹੀ ਗਰਮੀ ਵਿੱਚ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਗ਼ਰੀਬ ਲੋਕਾਂ ਦੇ ਕੋਲੋਂ ਵੋਟਾਂ ਬਟੋਰਨ ਦੀ ਖਾਤਰ 60/70 ਘਰਾਂ ਨੂੰ ਪਾਣੀ ਵਾਲੇ ਪਾਣੀ ਦਾ ਜੁਗਾੜ ਕਰਕੇ ਦਿੱਤਾ ਗਿਆ ਸੀ, ਜਿਸ ਵਿੱਚ ਇਕ ਸਬਮਰਸੀਬਲ ਮੋਟਰ ਅਤੇ 2000 ਲੀਟਰ ਪਾਣੀ ਸਟੋਰ ਕਰਨ ਵਾਲੀ ਟੈਕੀ ਦਾ ਜੁਗਾੜ ਲਗਾ ਕੇ ਦਿੱਤਾ ਗਿਆ ਸੀ।

Advertisements

ਉਨ੍ਹਾਂ ਕਿਹਾ ਕਿ ਪਰ ਬਿਜਲੀ ਦਾ ਸਹੀ ਪ੍ਰਬੰਧ ਨਾ ਹੋਣ ਕਰਕੇ ਇਹ ਜੁਗਾੜ ਨਹੀਂ ਚੱਲ ਸਕਿਆ ਅਤੇ ਹੁਣ ਇਹ ਮੋਟਰ ਕਈ ਮਹੀਨਿਆਂ ਤੋਂ ਬੰਦ ਪਈ ਹੈ ਅਤੇ ਪਿੰਡ ਵਿੱਚ ਇਹ ਲੋੜਵੰਦ ਪਰਿਵਾਰ ਅੱਤ ਦੀ ਗਰਮੀ ਵਿਚ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਪਿੰਡ ਵਾਸੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪਿੰਡ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਉੱਥੇ ਹੀ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਪਿੰਡ ਵਾਸੀਆਂ ਦਾ ਜਲਦ ਹੱਲ ਕੱਢਿਆ ਜਾਵੇਗਾ ।

LEAVE A REPLY

Please enter your comment!
Please enter your name here