ਪਿੰਡਾਂ ਅਤੇ ਸਹਿਰਾਂ ਅੰਦਰ ਖੁੱਲੇ ਬੋਰਵੈਲ ਨੂੰ ਤੁਰੰਤ ਭਰਨ ਜਾਂ ਪਲੱਗ ਕਰਨ ਦੇ ਡਿਪਟੀ ਕਮਿਸਨਰ ਨੇ ਦਿੱਤੇ ਆਦੇਸ  

ਪਠਾਨਕੋਟ: (ਦ ਸਟੈਲਰ ਨਿਊਜ਼): ਸੂਬੇ ਦੇ ਪਿੰਡਾਂ ਅਤੇ ਸਹਿਰਾਂ ਅੰਦਰ ਖੁੱਲੇ ਛੱਡੇ ਹੋਏ ਬੋਰਵੈਲ ਖਾਸ ਤੋਰ ਤੇ ਬੱਚਿਆਂ ਲਈ ਚਿੰਤਾਂ ਦਾ ਇੱਕ ਵੱਡਾ ਕਾਰਨ ਹੈ ਇਸ ਤੋਂ ਇਲਾਵਾ ਇਹ ਭੂਮੀਗਤ ਪਾਣੀ ਨੂੰ ਗੰਦਲਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ ਇਸ ਲਈ ਅਜਿਹੇ ਖੁੱਲੇ ਬੋਰਵੈਲ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਕੀਤਾ।

Advertisements

ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਪਹਿਲਾਂ ਤੋਂ ਹੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਕਿ ਅਜਿਹੇ ਖੁਲੇ ਬੋਰਵੈਲ ਨੂੰ ਸਹੀ ਢੰਗ ਨਾਲ ਭਰਨ ਅਤੇ ਪਲੱਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਵੀ ਇੱਕ ਵਿਸੇਸ ਮੂਹਿੰਮ ਚਲਾਈ ਜਾਵੇਗੀ ਅਤੇ ਆਮ ਜਨਤਾਂ ਨੂੰ ਵੀ ਜਾਗਰੂਕ ਕੀਤਾ ਜਾਵੇਗਾ ਕਿ ਅਗਰ ਉਨ੍ਹਾਂ ਦੇ ਨਜਦੀਕ ਕੋਈ ਅਜਿਹਾ ਖੂੱਲਾ ਬੋਰਵੈਲ ਹੈ ਤਾਂ ਇਸ ਬਾਰੇ ਜਿਲ੍ਹਾ ਪ੍ਰਸਾਸਨ ਨੂੰ ਸੂਚਿਤ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੇ ਖੇਤਾਂ ਅੰਦਰ ਅਜਿਹੇ ਖੁੱਲੇ ਬੋਰਵੈਲ ਸੀ ਅਤੇ ਉਨ੍ਹਾਂ ਨੂੰ ਹੁਣ ਬਿਜਲੀ ਦਾ ਕੂਨੇਕਸਨ ਮਿਲ ਗਿਆ ਹੈ ਇਸ ਲਈ ਪਾਵਰਕਾਮ ਵਿਭਾਗ ਜਾਂਚ ਕਰੇਗਾ ਕਿ ਉਨ੍ਹਾਂ ਵੱਲੋਂ ਬੋਰਵੈਲ ਨੂੰ ਬੰਦ ਕਰ ਦਿੱਤਾ ਗਿਆ ਹੈ ਜਾਂ ਨਹੀਂ । ਉਨ੍ਹਾਂ ਕਿਹਾ ਕਿ ਇਸੇ ਹੀ ਤਰ੍ਹਾਂ ਪੰਚਾਇਤਾਂ ਨਾਲ ਸੰਪਰਕ ਕਰਕੇ ਅਜਿਹੇ ਖੁੱਲੇ ਬੋਰਵੈਲ ਦਾ ਪਤਾ ਲਗਾਇਆ ਜਾਵੇਗਾ ਅਤੇ ਇਨ੍ਹਾਂ ਬੋਰਵੈਲ ਨੂੰ ਭਰਿਆ ਜਾਵੇਗਾ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਜਮੀਨ ਮਾਲਕ ਵੱਲੋਂ ਅਜਿਹੇ ਬੋਰਵੈਲ ਨੂੰ ਇੱਕ ਮਹੀਨੇ ਦੀ ਮਿਆਦ ਦੇ ਅੰਦਰ ਬੰਦ ਜਾਂ ਅਨਪਲੱਗਡ ਨਾ ਕਰਵਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here