ਬੇਸਹਾਰਾ ਦੇ ਮਸੀਹਾ ਲੱਕੀ ਰਾਣਾ ਨੂੰ ਉਨ੍ਹਾਂ ਦੇ ਯੂਥ ਨੇ ਕੀਤਾ ਸਨਮਾਨਿਤ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜ੍ਹੀਆਂ। ਭੱਦਰਕਾਲੀ ਮੇਲੇ ਦੀ ਸ਼ੋਭਾ ਯਾਤਰਾ ਦੌਰਾਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਡਨ ਹੋਟਲ ਦੇ ਨਜ਼ਦੀਕ ਸਟੇਜ ਸ਼ੋਅ ਕਰਵਾਇਆ ਗਿਆ। ਸ਼ੋਅ ਦੌਰਾਨ ਲੋਕਾਂ ਦੇ ਲਈ ਲੰਗਰ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ। ਇਹ ਸਟੇਜ ਸ਼ੋਅ ਦਾ ਸਾਰਾ ਪ੍ਰੋਗਰਾਮ ਡੀਜੇ ਸਾਬ੍ਹ ਦੀ ਅਗਵਾਈ ਹੇਠ ਹੋਏ। ਸ਼ੋਭਾ ਯਾਤਰਾ ਦੌਰਾਨ ਸਟੇਜ ਸ਼ੋਅ ਤੇ ਸ਼ਹਿਰ ਦੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਹਿੱਸਾ ਲਿਆ ਅਤੇ ਲੰਗਰ ਦੀ ਸੇਵਾ ਕੀਤੀ। ਇਸ ਮੌਕੇ ਤੇ ਜ਼ਿਲ੍ਹਾ ਕਪੂਰਥਲਾ ਦੇ ਬੇਸਹਾਰਾ ਜਾਨਵਰਾਂ ਲਈ ਮਸੀਹਾ ਬਣੇ ਲੱਕੀ ਰਾਣਾ ਆਪਣੀ ਪੂਰੀ ਟੀਮ ਨਾਲ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ। ਸ਼ੋਭਾ ਯਾਤਰਾ ਦੌਰਾਨ ਲੱਕੀ ਰਾਣਾ ਵੱਲੋਂ ਕੀਤੇ ਗਏ ਸਮਾਜ ਸੇਵੀ ਕੰਮਾਂ ਨੂੰ ਦੇਖਦੇ ਹੋਏ ਕਪੂਰਥਲਾ ਯੂਥ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ।

Advertisements

ਇਸ ਮੌਕੇ ਤੇ ਲੱਕੀ ਰਾਣਾ ਨੇ ਕਿਹਾ ਕਿ ਉਹ ਇੰਨੇ ਜੋਗੇ ਨਹੀਂ ਪਰ ਕਪੂਰਥਲਾ ਦੇ ਲੋਕ ਅਤੇ ਯੂਥ ਉਨ੍ਹਾਂ ਨੂੰ ਹੌਸਲਾ ਦਿੰਦੇ ਹਨ ਕਿ ਉਹ ਇਹ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਉਹ ਇਕੱਲਾ ਕੁਝ ਨੀ ਕਰ ਸਕਦਾ ਇਸ ਸਭ ਦੇ ਸਹਿਯੋਗ ਦੇ ਨਾਲ ਹੀ ਹੋ ਰਿਹਾ ਹੈ ,ਅੱਗੇ ਵੀ ਉਹ ਸਮਾਜ ਭਲਾਈ ਦੇ ਕੰਮ ਕਰਦੇ ਰਹਿਣਗੇ…। ਲੱਕੀ ਰਾਣਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਯੂਥ ਨੂੰ ਆਪਣੇ ਦੇਸ਼ ਅਤੇ ਸਮਾਜ ਲਈ ਅੱਗੇ ਆਉਣ ਦੀ ਲੋੜ ਹੈ । ਜੇਕਰ ਯੂਥ ਆਪਣੀ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਨਾ ਸਮਝੇ ਤਾਂ ਅਸੀਂ ਆਪਣੇ ਸਮਾਜ ਨੂੰ ਇਕ ਸੁੰਦਰ ਰੂਪਰੇਖਾ ਦੇ ਸਕਦੇ ਹਾ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਮਾਜ ਸੇਵਕ ਨਵਜੋਤ ਮਾਲ, ਆਯੂਸ਼ ਗੁਪਤਾ, ਪ੍ਰਭਜੋਤ ਮਾਲ, ਇਸ਼ਾਨ ਖਿੱਲਣ, ਰੋਬਿਨ ਸ਼ਰਮਾ, ਰਾਘਵ ਬਹਿਲ ਅਤੇ ਹੋਰ ਨੌਜਵਾਨ ਹਾਜ਼ਰ ਰਹੇ।

LEAVE A REPLY

Please enter your comment!
Please enter your name here