ਸਰਕਾਰੀ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਵਲਡ ਨੋ ਤੰਬਾਕੂ ਦਿਵਸ ਮਨਾਇਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਡਾ.ਹਰਬੰਸ ਕੌਰ ਮਾਨਯੋਗ ਡਿਪਟੀ ਮੈਡੀਕਲ ਕਮਿਸ਼ਨਰ ਕਮ ਮੈਂਬਰ ਸਕੱਤਰ ਜਿਲ੍ਹਾਂ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਡਾ. ਰਾਜ ਕੁਮਾਰ ਮਨੋਰੋਗ ਮਾਹਿਰ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਯੋਗ ਅਗਵਾਈ ਹੇਠ ਡਾ. ਸੁਖਪ੍ਰੀਤ ਕੌਰ ਸਾਇਕੈਟ੍ਰਰਿਸਟ ਸ਼ੋਸ਼ਲ ਵਰਕਰ, ਮਤੀ ਚਿਤਰਾ ਚੌਧਰੀ ਕਲੀਨਿਕ ਸਾਇਕੋਲੋਜਿਸਟ, ਮਿਸ ਤਜਿੰਦਰ ਕੌਰ ਸਾਇਕੋਲੋਜਿਸਟ, ਚਮਕੌਰ ਸਿੰਘ ਮੇਲ ਸਟਾਫ ਨਰਸ ਦੀ ਹਾਜ਼ਰੀ ਵਿੱਚ ਸਥਾਨਕ ਸਰਕਾਰੀ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਵਲਡ ਨੋ ਤੰਬਾਕੂ ਦਿਵਸ ਮਨਾਇਆ ਗਿਆ,

Advertisements

ਜਿਸ ਵਿੱਚ ਕੇਂਦਰ ਵਿੱਚ ਦਾਖਲ ਮਰੀਜਾਂ ਦੇ ਪੇਂਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਇਸ ਮੌਕੇ ‘ਤੇ ਮਨੋਰੋਗ ਮਾਹਿਰ ਡਾ.ਰਾਜ ਕੁਮਾਰ ਨੇ ਕਿਹਾ ਕਿ  ਤੰਬਾਕੂ ਜਾਨਲੇਵਾ ਹੈ ਇਸ ਤੋ ਪਰਹੇਜ਼ ਕਰੋ ਇਸ ਸਬੰਧੀ ਭਾਰਤ ਸਰਕਾਰ ਵਲੋਂ ਤੰਬਾਕੂ ਨਸ਼ਾਖੋਰੀ ਤੇ ਕੋਟਪਾ ਐਕਟ ਵੀ ਬਣਾਇਆ ਗਿਆ, ਤੰਬਾਕੂ ਕੰਟਰੋਲ ਲਈ ਹਰ ਜਿਲ੍ਹਾ ਪੱਧਰ ‘ਤੇ ਜਿਲ੍ਹਾ ਤੰਬਾਕੂ ਕੰਟਰੋਲ ਸੈੱਲ ਵੀ ਸਥਾਪਿਤ ਕੀਤੇ ਗਏ ਇਸ ਮੌਕੇ ਪ੍ਰਭਜੋਤ ਮਿਨਹਾਸ ਵੀ ਹਾਜ਼ਰ  ਸਨ

LEAVE A REPLY

Please enter your comment!
Please enter your name here