ਖਰੀਦ ਕੇਂਦਰ ਫਿਰੋਜ਼ਪੁਰ ਕੈਂਟ ਅਤੇ ਜ਼ੀਰਾ ਵਿਚ ਕੀਤੀ ਜਾਵੇਗੀ ਮੂੰਗੀ ਦੀ ਖਰੀਦ 

ਫਿਰੋਜ਼ਪੁਰ (ਦ ਸਟੈਲਰ ਨਿਊਜ਼):  ਫਿਰੋਜ਼ਪੁਰ  ਦੇ ਵਧੀਕ ਡਿਪਟੀ ਕਮਿਸਨਰ ਸ੍ਰੀ ਅਮਿਤ ਮਹਾਜਨ ਨੇ ਮੂੰਗੀ ਦੀ ਫ਼ਸਲ ਦੀ ਖ਼ਰੀਦ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਮਹਾਜਨ   ਨੇ ਦੱਸਿਆ ਕਿ ਮੂੰਗੀ ਦੀ ਖਰੀਦ ਫਿਰੋਜ਼ਪੁਰ ਵਿਚ ਦੋ ਖ਼ਰੀਦ ਕੇਂਦਰਾਂ ਫਿਰੋਜ਼ਪੁਰ ਕੈਂਟ ਅਤੇ ਜ਼ੀਰਾ ਵਿਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 1 ਜੂਨ ਤੋਂ 31 ਜੁਲਾਈ 2022  ਤੱਕ ਮੂੰਗੀ ਦੀ ਖਰੀਦ 7275 ਰੁਪਏ  ਸਮਰਥਨ ਮੁੱਲ ਪ੍ਰਤੀ ਕੁਇੰਟਲ ਕੀਤੀ ਜਾਣੀ ਹੈ। ਉਨ੍ਹਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਮੂੰਗੀ ਦੀ ਫ਼ਸਲ ਵੇਚਣ ਲਈ ਉਹ ਫਿਰੋਜ਼ਪੁਰ ਕੈਂਟ ਅਤੇ ਜ਼ੀਰਾ ਖ਼ਰੀਦ ਕੇਂਦਰ ਵਿੱਚ ਪਹੁੰਚ ਕਰਨ। 

Advertisements

ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆ ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਬਲਦੀਪ  ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ਵੇਚਣ ਲਈ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਇਸ ਲਈ ਵਿਭਾਗ ਵੱਲੋਂ ਫਿਰੋਜ਼ਪੁਰ ਕੈਂਟ ਮੰਡੀ ਲਈ ਅਮਰਜੀਤ ਸਿੰਘ  9872670187 ਅਤੇ ਜ਼ੀਰਾ ਮੰਡੀ ਲਈ ਗੁਰਭੇਜ ਸਿੰਘ  9988869229 ਦੀ ਵਿਸ਼ੇਸ਼ ਤੌਰ ਤੇ ਡਿਊਟੀ ਲਗਾਈ ਗਈ ਹੈ।

LEAVE A REPLY

Please enter your comment!
Please enter your name here