ਸਿੱਧੂ ਕਤਲਕਾਂਡ ਵਿੱਚ ਮਦਦ ਕਰਨ ਵਾਲੇ ਹਰ ਵਿਅਕਤੀ ਦਾ ਲਿਆ ਜਾਵੇਗਾ ਹਿਸਾਬ, ਬੰਬੀਹਾ ਤੇ ਨੀਰਜ ਬਵਾਨਾ ਦੇ ਗਰੁੱਪਾਂ ਨੇ ਨਤੀਜਾ ਦੇਣ ਦੀ ਦਿੱਤੀ ਧਮਕੀ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਨ-ਦਿਹਾੜੇ ਹੋਏ ਕਤਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜਿੱਥੇ ਬਾਲੀਵੁੱਡ ਹਸਤੀਆਂ, ਆਮ ਲੋਕਾਂ ਅਤੇ ਸਿਆਸੀ ਪਾਰਟੀਆਂ ਨੇ ਇਸ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਹੀ ਹੁਣ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਇਕ ਤਰ੍ਹਾਂ ਦੀ ਗੈਂਗਵਾਰ ਸ਼ੁਰੂ ਹੋ ਗਈ ਹੈ। ਇਸਦੀ ਜ਼ਿੰਮੇਵਾਰੀ ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਹੈ, ਜਿਸਦੇ ਵਿਰੋਧ ਵਿੱਚ ਬੰਬੀਹਾ ਗਰੁੱੁਪ ਨੇ ਲਾਰੈਂਸ ਗਰੁੱਪ ਨੂੰ ਬਦਲਾ ਲੈਣ ਲਈ ਧਮਕੀ ਦਿੱਤੀ ਹੈ।

Advertisements

ਦੂਜੇ ਪਾਸੇ ਉਹਨਾਂ ਨੀਰਜ ਬਵਾਨਾ ਗੈਂਗ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਨਿੰਦਾ ਕੀਤੀ ਅਤੇ ਬਦਲਾ ਲੈਣ ਦੀ ਧਮਕੀ ਦਿੰਦੇ ਹੋਏ ਕਿਹਾ, “ਦੋ ਦਿਨਾਂ ਵਿੱਚ ਨਤੀਜੇ ਦੇਵਾਂਗੇ”। ਇਹ ਪੋਸਟ ਬਵਾਨਾ ਨਾਮ ਦੇ ਹੈਂਡਲ ਨਾਲ ਸ਼ੇਅਰ ਕੀਤੀ ਗਈ ਹੈ। ਟਿੱਲੂ ਤੇਜਪੁਰੀਆ, ਕੌਸ਼ਲ ਗੁੜਗਾਓਂ ਅਤੇ ਦਵਿੰਦਰ ਬੰਬੀਹਾ ਗੈਂਗ ਵੀ ਬਵਾਨਾ ਗੈਂਗ ਨਾਲ ਜੁੜੇ ਹੋਏ ਹਨ। ਇੱਕ ਪੋਸਟ ਵਿੱਚ ਗੈਂਗਸਟਰ ਕੁਸ਼ਲ ਚੌਧਰੀ ਨੇ ਗਾਇਕ ਮਨਕੀਰਤ ਔਲਖ ਅਤੇ ਗੈਂਗਸਟਰ ਲਾਰੈਂਸ ਦੀ ਫੋਟੋ ਉੱਤੇ ਵੀ ਕਰਾਸ ਲਗਾਇਆ ਹੈ। ਉਹਨਾਂ ਲਿਖਿਆਂ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਮਦਦ ਕਰਨ ਵਾਲੇ ਹਰ ਵਿਅਕਤੀ ਦਾ ਹਿਸਾਬ ਲਿਆ ਜਾਵੇਗਾ। ਉਸਦੀ ਮੌਤ ਦਾ ਬਹੁਤ ਜਲਦੀ ਬਦਲਾ ਲਿਆ ਜਾਵੇਗਾ। ਅਸੀਂ ਹਮੇਸ਼ਾ ਉਸਦੇ ਪਰਿਵਾਰ ਅਤੇ ਦੋਸਤਾਂ ਦਾ ਸਮਰਥਨ ਕਰਾਂਗੇ।

LEAVE A REPLY

Please enter your comment!
Please enter your name here