ਰੇਲਵੇ ਮੰਡੀ ਸਕੂਲ ਦੀਆਂ ਵਿਦਿਆਰਥਣਾਂ ਦਾ ਪੰਜਾਬ ਸਟੇਟ ਜੂਨੀਅਰ ਚੈਂਪੀਅਨਸ਼ਿਪ ਕਿੱਕ ਬਾਕਸਿੰਗ ਵਿੱਚ ਰਿਹਾ ਚੰਗਾ ਪ੍ਰਦਰਸ਼ਨ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਅਠਾਰ੍ਹਵੀਂ ਪੰਜਾਬ ਸਟੇਟ ਜੂਨੀਅਰ ਚੈਂਪੀਅਨਸ਼ਿਪ ਕਿੱਕ ਬਾਕਸਿੰਗ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੀਆਂ ਦੋ ਖਿਡਾਰਨਾਂ ਨੇ ਭਾਗ ਲਿਆ ਅਤੇ ਬਹੁਤ  ਹੀ ਚੰਗਾ ਪ੍ਰਦਰਸ਼ਨ ਕਰਦੇ ਹੋਏ ਆਪਣੀ ਚੰਗੀ ਪ੍ਰਤਿਭਾ ਦਿਖਾਉਂਦੇ ਹੋਏ ਰੋਸ਼ਨੀ ਮਰਵਾਹਾ ਨੇ ਅੰਡਰ17 ਜੋ ਕਿ ਸੰਗਰੂਰ ਸੁਨਾਮ ਵਿਚ ਤਿੰਨ ਤੋਂ ਪੰਜ ਜੂਨ ਨੂੰ ਮੈਚ ਹੋਇਆ, ਜਿਸ ਵਿੱਚ ਰੋਸ਼ਨੀ ਮਰਵਾਹਾ ਨੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਮਾਨਸਾ ਵਿੱਚ ਪੰਜ ਤੋਂ ਸੱਤ ਜੂਨ ਨੂੰ ਹੋਏ ਮੈਚ ਵਿਚ ਅੰਡਰ 14 ਸਬ ਜੂਨੀਅਰ ਕਿੱਕ ਬਾਕਸਿੰਗ ਵਿੱਚ ਸਾਕਸ਼ੀ ਨੇ  ਤੀਸਰਾ ਸਥਾਨ ਪ੍ਰਾਪਤ ਕੀਤਾ।

Advertisements

ਜਦੋਂ ਇਸ ਖ਼ਬਰ ਦਾ ਪਤਾ ਲੱਗਿਆ ਤਾਂ ਰੇਲਵੇ ਮੰਡੀ ਸਕੂਲ ਦੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਪ੍ਰਿੰਸੀਪਲ ਲਲਿਤਾ ਅਰੋੜਾ ਜੀ ਅਤੇ ਸਮੂਹ ਅਧਿਆਪਕਾਂ ਨੇ ਖਿਡਾਰਨਾਂ ਨੂੰ ਅਸ਼ੀਰਵਾਦ ਦਿੱਤਾ । ਪ੍ਰਿੰਸੀਪਲ ਲਲਿਤਾ ਅਰੋੜਾ ਜੀ ਨੇ ਖਿਡਾਰਨਾਂ ਨੂੰ ਹੋਰ ਚੰਗਾ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਪ੍ਰਿੰਸੀਪਲ ਜੀ ਨੇ ਉਹਨਾਂ ਦੇ ਕੋਚ ਅਤੇ ਸਰੀਰਕ ਸਿੱਖਿਆ ਦੇ ਅਧਿਆਪਕ ਜੋਗਿੰਦਰ ਕੌਰ ਤੇ ਸਰਬਜੀਤ ਕੌਰ ਨੂੰ ਵਧਾਈ ਦਿੱਤੀ ।

LEAVE A REPLY

Please enter your comment!
Please enter your name here