ਆਮ ਲੋਕਾਂ ਨੂੰ ਖੂਨਦਾਨ ਕਰਨ ਲਈ ਕਰਾਂਗੇ ਪ੍ਰੇਰਿਤ: ਡਾ. ਗੁਰਿੰਦਰਬੀਰ ਕੌਰ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਵਿਸ਼ਵ ਖੂਨਦਾਨ ਦਿਵਸ ਨੂੰ ਹਰ ਸਾਲ ਦੁਨੀਆਂ ਭਰ ਵਿੱਚ 14 ਜੂਨ ਨੂੰ ਮਨਾਇਆ ਜਾਂਦਾ ਹੈ, ਅਤੇ ਇਸ ਦਿਨ ਦੀ ਮਹੱਤਤਾ ਨੂੰ ਦੇਖਦੇ ਹੋਏ ਸਿਹਤ ਵਿਭਾਗ ਆਮ ਜਨਤਾ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਸਾਲ ਵਿਸ਼ਵ ਖੂਨਦਾਨ ਦਿਵਸ ਦਾ ਨਾਅਰਾ ਹੈ “ਖੂਨ ਦਾਨ ਕਰਨਾ ਇਕਜੁੱਟਤਾ ਦਾ ਕੰਮ” ਹੈ। ਉਨ੍ਹਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਤਿੰਨ ਮਹੀਨੇ ਬਾਅਦ ਖੂਨਦਾਨ ਕਰਕੇ ਇਸ ਮੁਹਿੰਮ ਵਿੱਚ ਸ਼ਾਮਲ ਹੋਵੋ ਅਤੇ ਦੂਜਿਆਂ ਦਾ ਜੀਵਨ ਬਚਾਓ” ਲਈ ਅਹਿਮ ਭੂਮਿਕਾ ਨਿਭਾਏ। ਉਨ੍ਹਾਂ ਕਿਹਾ ਕਿ ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਖੂਨਦਾਨ ਕਰਨ ਦੀ ਮਹੱਤਤਾ ਬਾਰੇ ਲੋਕਾਂ ਵਿਚ ਜਾਗਰੂਕਤਾ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਿਯਮਤ ਤੌਰ ‘ਤੇ ਬਿਨਾਂ ਕਿਸੇ ਨਫ਼ਾ-ਨੁਕਸਾਨ ਬਾਰੇ ਸੋਚਣ ਦੀ ਬਜਾਏ ਸਵੈ-ਇੱਛਤ ਨਾਲ ਖੂਨਦਾਨ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਖੂਨਦਾਨ ਦਿਵਸ ਮੌਕੇ ਪੀ.ਐਚ.ਸੀ/ਸੀ.ਐਚ.ਸੀ ਅਤੇ ਉਪ-ਜ਼ਿਲ੍ਹਾ ਅਤੇ ਜ਼ਿਲ੍ਹਾ ਹਸਪਤਾਲਾਂ ਅਤੇ ਹੋਰ ਬਲੱਡ ਬੈਂਕਾਂ ਵਿੱਚ ਸਮਰਥਾ ਦੇ ਅਨੁਸਾਰ ਬਲੱਡ ਗਰੁੱਪ ਟੈਸਟਿੰਗ ਦੀ ਸਹੂਲਤ ਉਪਲਬਧ ਕਰਵਾਈ ਜਾਵੇਗੀ।

Advertisements

ਆਪਣੇ ਬਲੱਡ ਗਰੁੱਪ ਬਾਰੇ ਜਾਣੋ : ਸਿਵਲ ਸਰਜਨ

  • ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਆਮ ਨਾਗਰਿਕਾਂ ਨੂੰ ਆਪਣੇ ਬਲੱਡ ਗਰੁੱਪ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਤਾਂ ਐਮਰਜੈਂਸੀ ਦੌਰਾਨ ਖੂਨਦਾਨ ਕਰਨ ਲੱਗਿਆਂ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਇਸ ਦਿਵਸ ਮੌਕੇ ਖੂਨਦਾਨੀਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਉਤਸ਼ਾਹਿਤ ਕਰੇਗਾ ਅਤੇ ਜਾਗਰੂਕਤਾ ਪੈਦਾ ਕਰੇਗਾ।
  • ਸਰਕਾਰੀ ਤੇ ਸਹਿਯੋਗੀ ਖੂਨਦਾਨ ਕੇਂਦਰਾਂ ‘ਚ ਗਤੀਵਿਧੀਆਂ
  • 14 ਜੂਨ ਨੂੰ ਵਿਸ਼ਵ ਖੂਨਦਾਨ ਦਿਵਸ ਮਨਾਇਆ ਜਾ ਰਿਹਾ । ਸਵੈ-ਇੱਛੁਕ ਖੂਨਦਾਨ ਪ੍ਰੋਗਰਾਮ ਦੇ ਪ੍ਰਚਾਰ ਵਿੱਚ ਯੋਗਦਾਨ ਲਈ ਸਵੈ-ਇੱਛੁਕ ਖੂਨਦਾਨੀਆਂ ਅਤੇ ਦਾਨੀਆਂ ਦੀ ਸੰਸਥਾ (ਐਨਜੀਓਜ਼/ ਵਿਦਿਅਕ ਸੰਸਥਾਵਾਂ/ ਕਲੱਬਾਂ/ਸੁਸਾਇਟੀਆਂ/ਯੂਨੀਵਰਸਿਟੀਆਂ/ ਐਨਐਸਐਸ ਕਲੱਬਾਂ/ ਯੁਵਾ ਸੰਸਥਾਵਾਂ ਆਦਿ) ਦਾ ਸਨਮਾਨ ਕੀਤਾ ਜਾਵੇਗਾ। ਬੀਟੀਓ ਡਾ ਪ੍ਰੇਮ ਕੁਮਾਰ ਨੇ ਦੱਸਿਆ ਕਿ ਐੱਨ.ਜੀ.ਓ.ਐੱਸ./ਸਕੂਲਾਂ/ਕਾਲਜਾਂ/ਖੂਨਦਾਨੀਆਂ ਸੰਸਥਾਵਾਂ ਆਦਿ ਦੇ ਸਹਿਯੋਗ ਨਾਲ ਮੁਹਿੰਮ ਦੌਰਾਨ ਸੈਮੀਨਾਰ ਕਰਵਾਏ ਜਾਣਗੇ ਤਾਂ ਲੋਕਾਂ ‘ਚ ਖੂਨਦਾਨ ਕਰਨ ਲਈ ਜਾਗਰੂਕਤਾ ਪੈਦਾ ਕੀਤੀ ਜਾ ਸਕੇ। ਵਿਸ਼ਵ ਖੂਨਦਾਨ ਦਿਵਸ ਦੀ ਮਹੱਤਤਾ ਬਾਰੇ ਪ੍ਰਚਾਰ ਕਰਨ ਲਈ ਅਤੇ ਇਸ ਦੌਰਾਨ ਸਵੈ-ਇੱਛਤ ਖੂਨਦਾਨ ਦੁਆਰਾ 100% ਖੂਨ ਇਕੱਠਾ ਕਰਨਾ।
  • 14 ਜੂਨ ਤੋਂ 13 ਜੁਲਾਈ 2022 ਤੱਕ ਅਤੇ ਅਗਲੇ ਮਹੀਨਿਆਂ ਵਿੱਚ ਵੀ ਸਾਰੇ ਸਹਿਯੋਗੀ ਬਲੱਡ ਬੈਂਕਾਂ ਵਿੱਚ ਮੁਹਿੰਮ ਦੌਰਾਨ ਸਵੈਇੱਛਤ ਖੂਨਦਾਨ ਨੂੰ ਉਤਸ਼ਾਹਿਤ ਕਰਨ ਲਈ ਨੌਜਵਾਨਾਂ ਨਾਲ ਸਬੰਧਤ ਕਲੱਬਾਂ, ਐਨਜੀਓਜ਼ ਅਤੇ ਕਾਲਜਾਂ ਆਦਿ ਨੂੰ ਸ਼ਾਮਲ ਕਰਕੇ ਕੈਂਪ ਲਗਾਉਣ ਜਾਣਗੇ। ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ ਨੇ ਦੱਸਿਆ ਕਿ ਕੋਵਿਨ/ਅਰੋਗਿਆ ਸੇਤੂ ਦੁਆਰਾ ਦਾਨੀਆਂ ਦੀ ਰਜਿਸਟ੍ਰੇਸ਼ਨ ਅਤੇ ਇਸ ਨੂੰ ਈ-ਰਕਤਕੋਸ਼ ਨਾਲ ਜੋੜਨਾ ਖੂਨਦਾਨ ਕਰਨ ਵਾਲੇ ਵਲੰਟੀਅਰਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਕੋਵਿਨ ਪੋਰਟਲ ‘ਤੇ ਹੋਵੇਗੀ ਹੈ। ਈ-ਰਕਤਕੋਸ਼ ਬਲੱਡ ਸੈਂਟਰ/ਪ੍ਰਯੋਗਸ਼ਾਲਾ ਇੰਟਰਫੇਸ ਵਜੋਂ ਕੰਮ ਕਰੇਗਾ। ਬਾਕੀ ਸਾਰੇ ਬਲੱਡ ਬੈਂਕਾਂ ਨੂੰ ਈ-ਰਕਤਕੋਸ਼ ‘ਤੇ ਰਜਿਸਟਰ ਕਰਨ ਲਈ ਹਦਾਇਤ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here