ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੇਂਦਰੀ ਜੇਲ੍ਹ ਵਿਖੇ ਬੰਦੀਆਂ ਦੀਆਂ ਮੁਸ਼ਕਿਲਾਂ ਸੁਨਣ ਸਬੰਧੀ ਕੰਪੇਨ ਦਾ ਆਯੋਜਨ

????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????????

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਵੀਰਇੰਦਰ ਅਗਰਵਾਲ ਜੀਆਂ ਦੇ ਹੁਕਮਾਂ ਅਨੁਸਾਰ ਮਿਸ ਏਕਤਾ ਉੱਪਲ ਸੀ. ਜੇ. ਐੱਮ. ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਆਪਣੇ ਪੈਨਲ ਐਡਵੋਕੇਟਾਂ ਵੱਲੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਬੰਦੀਆਂ ਦੀਆਂ ਮੁਸ਼ਕਿਲਾਂ ਸੁਨਣ ਸਬੰਧੀ ਇੱਕ ਕੰਪੇਨ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਨੇ ਇੱਕ ਨਵੇਂ ਤਰੀਕੇ ਨਾਲ ਹਰੇਕ ਹਵਾਲਾਤੀ ਅਤੇ ਕੈਦੀ ਦਾ ਇੱਕ ਕੇਸ ਦਾ ਪਹਿਚਾਣ ਪੱਤਰ ਅਤੇ ਉਸ ਦੀਆਂ ਸਾਰੀਆਂ ਤਾਰੀਕਾਂ ਦਾ ਵੇਰਵਾ ਉਸ ਆਈਡੈਂਟੀਫਿਕੇਸ਼ਨ ਕਾਰਡ ਉੱਪਰ ਦਰਜ ਕੀਤਾ ਜਾਵੇ।

Advertisements

ਇਸ ਸਬੰਧੀ ਕਿਸੇ ਵੀ ਬੰਦੀ ਦੀ ਕੋਈ ਪੇਸ਼ੀ ਨਾ ਪੈਣ ਦੇ ਇਵਜ਼ ਵਜੋਂ ਵੀ ਬੰਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ । ਕਿਸੇ ਵੀ ਬੰਦੀ ਦੀ ਮੈਡੀਕਲ ਸਮੱਸਿਆ ਨਾ ਹੋਵੇ ਇਸ ਸਬੰਧੀ ਵੀ ਕੁਝ ਬੰਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ । ਇਸ ਦੇ ਨਾਲ ਨਾਲ ਜੱਜ ਸਾਹਿਬ ਨੇ ਬੰਦੀਆਂ ਨੂੰ ਮਿਲਣ ਵਾਲੇ ਖਾਣੇ ਦਾ ਵੀ ਜਾਇਜਾ ਲਿਆ ਗਿਆ । ਇਸ ਸਬੰਧੀ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਨੇ ਜੇਲ੍ਹ ਸੁਪਰਡੰਟ ਨੂੰ ਹਦਾਇਤਾਂ ਦਿੱਤੀਆਂ ਕਿ ਇਨ੍ਹਾਂ ਬੰਦੀਆਂ ਨੂੰ ਮੈਡੀਕਲ ਸੇਵਾਵਾਂ ਦੇਣ ਲਈ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਨਾਲ ਤਾਲਮੇਲ ਕਰਕੇ ਸਿਵਲ ਸਰਜਨ ਦਫ਼ਤਰ ਦੇ ਸਹਿਯੋਗ ਨਾਲ ਇਨ੍ਹਾਂ ਬੰਦੀਆਂ ਲਈ ਮੈਡੀਕਲ ਕੈਂਪ ਲਗਾ ਕੇ ਇਨ੍ਹਾਂ ਦੀਆਂ ਸਿਹਤ ਸਮੱਸਿਆਵਾਂ ਦੂਰ ਕੀਤੀਆਂ ਜਾਣ । ਇਸ ਤੋਂ ਇਲਾਵਾ ਬੰਦੀਆਂ ਦੀ ਪੇਸ਼ੀ ਲਈ ਗਾਰਡ ਅਤੇ ਵੀ. ਸੀ. ਦਾ ਇੰਤਜਾਮ ਕਰਕੇ ਹਰੇਕ ਬੰਦੀ ਦੀ ਪੇਸ਼ੀ ਯਕੀਨੀ ਬਣਾਈ ਜਾਵੇ । ਇਸ ਦੇ ਨਾਲ ਨਾਲ ਕਿਸੇ ਵੀ ਬੰਦੀ ਦੀ ਕੋਈ ਵੀ ਮੁਸ਼ਕਿਲ ਹੈ ਤਾਂ ਦਫ਼ਤਰ ਜੇਲ੍ਹ ਸੁਪਰਡੰਟ ਦੇ ਧਿਆਨ ਵਿੱਚ ਲਿਆਂਦੀ ਜਾਵੇ ਤਾਂ ਜ਼ੋ ਜਲਦੀ ਤੋਂ ਜਲਦੀ ਉਸ ਦਾ ਨਿਪਟਾਰਾ ਕੀਤਾ ਜਾ ਸਕੇ ।

LEAVE A REPLY

Please enter your comment!
Please enter your name here