
ਜੀਂਦ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਫੌਜ ਦੀ ਨਵੀਂ ਸਕੀਮ ‘ਅਗਨੀਪਥ ਯੋਜਨਾ’ ਤੋਂ ਦੁਖੀ ਹੋਰ ਸਚਿਨ ਨਾਂ ਦੇ ਨੌਜ਼ਵਾਨ ਨੇ ਖੁਦਕਸ਼ੀ ਕਰ ਲਈ। ਮਿਲੀ ਜਾਣਕਾਰੀ ਦੇ ਅਨੁਸਾਰ, ਸਚਿਨ ਪਿਛਲੇ ਦੋ ਸਾਲਾਂ ਤੋਂ ਫੋਜ਼ ਵਿੱਚ ਭਰਤੀ ਦੀ ਤਿਆਰੀ ਕਰ ਕਰ ਰਿਹਾ ਸੀ। 23 ਸਾਲਾ ਨੌਜਵਾਨ ਸਚਿਨ ਨੇ ਪੀਜੀ ਹੋਸਟਲ ਦੇ ਕਮਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸਚਿਨ ਨੇ ਇਹ ਕਦਮ ਉਸ ਭਰਤੀ ਨੂੰ ਰੱਦ ਕਰਨ ਅਤੇ ਸਰਕਾਰ ਵੱਲੋਂ 4 ਸਾਲ ਦੀ ਸਕੀਮ ਲਿਆਉਣ ਕਾਰਨ ਚੁੱਕਿਆ ਹੈ।

ਫੌਜ ਦੀ ਨਵੀਂ ਸਕੀਮ ਅਗਨੀਪਥ ਤੋਂ ਨੌਜਵਾਨ ਦੁਖੀ ਹੋਏ ਹਨ। ਮ੍ਰਿਤਕ ਸਚਿਨ ਜੀਂਦ ਦੇ ਲਿਜਵਾਨਾ ਦਾ ਰਹਿਣ ਵਾਲਾ ਸੀ। ਮ੍ਰਿਤਕ ਸਚਿਨ ਰੋਹਤਕ ਵਿੱਚ ਰਹਿ ਕੇ ਫੌਜ ਵਿੱਚ ਭਰਤੀ ਦੀ ਤਿਆਰੀ ਕਰ ਰਿਹਾ ਸੀ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਰੋਹਤਕ ਪੀ.ਜੀ.ਆਈ. ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।










