ਡਾ: ਸੰਦੀਪ ਭੋਲਾ ਨਸ਼ਿਆਂ ਦੇ ਆਦੀ ਨੌਜਵਾਨਾਂ ਨੂੰ ਸਹੀ ਰਸਤਾ ਦਿਖਾ ਰਹੇ: ਅਵੀ ਰਾਜਪੂਤ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਪੰਜਾਬ ਵਿਚ ਨਸ਼ਾ ਦਰਿਆ ਵਾਂਗ ਵੱਗ ਰਿਹਾ ਹੈ,ਜੋ ਲੋਕਾਂ ਦੇ ਅਰਮਾਨਾਂ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਹੈ। ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਨਾ ਫਸੇ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਉਪਰਾਲੇ ਕਰਨੇ ਪੈਣਗੇ।ਇਹ ਉਦੋਂ ਹੀ ਰੁਕੇਗਾ ਜਦੋਂ ਕੋਈ ਠੋਸ ਕਾਨੂੰਨ ਬਣੇਗਾ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣਗੀਆਂ। ਸ਼ਨੀਵਾਰ ਨੂੰ ਜ਼ਿਲ੍ਹੇ ਵਿਚ ਨਸ਼ਿਆਂ ਦੇ ਖਾਤਮੇ ਲਈ ਸਮੂਹ ਐਨਜੀਓ ਨੂੰ ਇੱਕਜੁੱਟ ਕਰਨ ਦੇ ਵਿਚਾਰ ਨਾਲ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਵੀ ਰਾਜਪੂਤ ਨੇ ਡਾ: ਸ਼ਾਇਨਾ ਦੇਹਲ ਅਤੇ ਨਸ਼ਾ ਵਿਰੋਧੀ ਮੰਚ ਦੇ ਚੇਅਰਮੈਨ ਡਾ:ਸੰਦੀਪ ਭੋਲਾ ਨਾਲ ਇਕ ਮੀਟਿੰਗ ਕੀਤੀ। ਇਸ ਦੌਰਾਨ ਜ਼ਿਲ੍ਹੇ ਵਿਚ ਨੌਜਵਾਨਾਂ ਖਾਸਕਰ ਮਹਿਲਾਵਾਂ ਵਿਚ ਵੱਧ ਰਹੀ ਨਸ਼ੇ ਦੀ ਆਦਤ ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਇਸ ਰੋਕਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ।ਆਵਈ ਰਾਜਪੂਤ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋ ਬਾਹਰ ਕੱਢਣ ਲਈ ਡਾ.ਸੰਦੀਪ ਭੋਲਾ ਵਧੀਆ ਕਾਰਜ ਕਰ ਰਹੇ ਹਨ। ਜਿਸਦੇ ਤੋਂ ਸੇਧ ਲੈਂਦੇ ਹੋਏ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਮਿਲ ਕੇ ਨਸ਼ਿਆਂ ਖਿਲਾਫ ਹੱਲਾ ਬੋਲਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਨਸ਼ੇ ਦੇ ਸ਼ਿਕਾਰ ਲੋਕ ਜ਼ਿਆਦਾ ਹਨ।

Advertisements

ਇਸ ਲਈ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਰਲ ਕੇ ਕੰਮ ਕਰਨਾ ਹੋਵੇਗਾ ਤੇ ਨਸ਼ੇ ਦੀ ਇਸ ਨਾਮੁਰਾਦ ਬਿਮਾਰੀ ਨੂੰ ਜੜ ਤੋਂ ਖਤਮ ਕਰਨਾ ਹੋਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਮਾਜ ਨਸ਼ੇ ਦੇ ਰੋਗੀਆਂ ਨੂੰ ਬੁਰੀ ਨਜ਼ਰ ਨਾਲ ਨਾ ਦੇਖੋ। ਅਵੀ ਰਾਜਪੂਤ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਨਸ਼ੇ ਖਿਲਾਫ ਕੰਮ ਕਰਨ ਦੀ ਲੋੜ ਹੈ। ਟੀਮ ਵਰਕ ਨਾਲ ਹੀ ਸਭ ਕੁਝ ਸੰਭਵ ਹੈ। ਨਸ਼ਾ ਕਿਸੇ ਨੂੰ ਵੀ ਨਹੀਂ ਛੱਡਦਾ।ਨਸ਼ੇ ਦੇ ਖਿਲਾਫ ਬੇਸ਼ੱਕ ਸਰਕਾਰ ਗੰਭੀਰ ਹੈ ਪਰ ਇਹ ਗੰਭੀਰਤਾ ਸਾਨੂੰ ਸਾਰਿਆਂ ਲਿਆਉਣੀ ਪਵੇਗੀ। ਸਮਾਜ ਵਿੱਚ ਬਹੁਤ ਸਾਰੀਆਂ ਉਦਾਹਰਣਾਂ ਹਨ ਕਿ ਬੱਚੇ ਵੀ ਨਸ਼ੇ ਦਾ ਸੇਵਨ ਕਰ ਰਹੇ ਹਨ,ਇਹ ਸਾਡੇ ਸਮਾਜ ਲਈ ਚੰਗਾ ਸੰਕੇਤ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਸੌਦਾਗਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਹੋਰ ਰਾਜਾਂ ਦੇ ਮੁਕਾਬਲੇ ਵੱਧ ਵਿਕਦਾ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਨੇ ਕਈ ਲੋਕਾਂ ਦੇ ਘਰ ਅਤੇ ਜ਼ਿੰਦਗੀ ਤਬਾਹ ਕਰ ਦਿੱਤੀ ਹੈ। ਮੈਂ ਸਮਾਜ ਵਿੱਚ ਅਜਿਹੇ ਕਈ ਉਧਾਰਨ ਦੇਖੇ ਹਨ। ਨਸ਼ਾ ਕਰਨ ਵਾਲੇ ਪਹਲੇ ਸਸਤੇ ਨਸ਼ੇ ਤੋਂ ਸ਼ੁਰੂਆਤ ਕਰਦੇ ਹਨ। ਉਸ ਤੋਂ ਬਾਅਦ ਮਹਿੰਗੇ ਨਸ਼ੇ ਕਰਨ ਲੱਗਦੇ।ਉਸਦੇ ਬਾਅਦ ਮਹਿੰਗੇ ਨਸ਼ੇ ਲਈ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਤਾਂ ਉਹ ਚੋਰੀ ਦੀ ਰਾਹ ਅਖਤਿਆਰ ਕਰ ਲੈਂਦੇ ਹਨ। ਅੱਜ ਕੱਲ੍ਹ ਸਮੈਕ ਦਾ ਸੇਵਨ ਵੀ ਬਹੁਤ ਹੋਣ ਲੱਗਾ ਹੈ।ਨਸ਼ਾ ਆਪਣੇ ਆਪ ਵਿੱਚ ਇੱਕ ਬਿਮਾਰੀ ਹੈ,ਇਸ ਨੂੰ ਵੀ ਦਵਾਈ ਦੀ ਜਰੂਰਤ ਹੈ।ਨਸ਼ੇ ਦਾ ਆਦੀ ਵਿਅਕਤੀ ਜ਼ਿੰਦਗੀ ਵਿੱਚ ਕਦੇ ਵੀ ਖੁਸ਼ ਨਹੀਂ ਰਹਿ ਸਕਦਾ।ਸਮੇਂ ਦੀ ਮੁੱਖ ਲੋੜ ਹੈ ਕਿ ਸੂਬੇ ਵਿੱਚ ਚੰਗੇ ਨਸ਼ਾ ਛੁਡਾਊ ਕੇਂਦਰ ਖੁਲ੍ਹਣ।ਇਸ ਮੌਕੇ ਤੇ ਅਸ਼ੋਕ ਸ਼ਰਮਾ,ਮਨਜੀਤ ਸਿੰਘ ਕਾਲਾ,ਲਾਡੀ,ਤਜਿੰਦਰ ਲਵਲੀ,ਕੁਲਦੀਪਕ ਧਿਰ,ਸੁਮੀਤ ਕਪੂਰ,ਅਮਿਤ ਅਰੋੜਾ,ਬਲਰਾਜਆਦਿ ਹਾਜਰ ਸਨ।

LEAVE A REPLY

Please enter your comment!
Please enter your name here