ਪੇਂਡੂ ਯੁਵਕ ਕਲੱਬਾਂ ਨੁੂੰ ਵਿੱਤੀ ਸਹਾਇਤਾ ਗ੍ਰਾਂਟ ਜ਼ਾਰੀ ਕਰਨ ਲਈ ਅਰਜ਼ੀਆਂ ਦੀ ਮੰਗ

ਫਾਜਿਲਕਾ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਯੁਵਕ ਸੇਵਾਵਾਂ, ਵਿਭਾਗ ਪੰਜਾਬ ਵੱਲੋਂ ਵਿਭਾਗ ਨਾਲ ਐਫੀਲੀਏਟਿਡ ਯੁਵਕ ਕਲੱਬਾਂ ਨੂੰ ਉਹਨਾਂ ਵੱਲੋਂ  ਪਿਛਲੇ 2 ਸਾਲ ਤੋਂ ਆਪਣੇ ਪਿੰਡਾਂ ਵਿੱਚ ਪਿੰਡ ਦੀ ਭਲਾਈ, ਯੁਵਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਸਬੰਧੀ ਕੀਤੀਆਂ ਗਈਆਂ ਗਤੀ-ਵਿਧੀਆਂ ਦੇ ਅਧਾਰ ਤੇ ਵਿੱਤੀ ਸਹਾਇਤਾ ਦੇਣ ਲਈ ਮਾਨਯੋਗ ਡਿਪਟੀ ਕਮਿਸ਼ਨਰ, ਫਾਜਿਲਕਾ ਦੀ ਰਹਿਣਮਾਈ ਹੇਠ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾ,ਫਾਜਿਲਕਾ ਵੱਲੋਂ ਅਰਜ਼ੀਆਂ ਦੀ  ਮੰਗ ਕੀਤੀ ਗਈ ਹੈ।

Advertisements

ਇਹ ਅਰਜ਼ੀਆਂ ਯੁਵਕ ਕਲੱਬਾਂ ਵੱਲੋਂ ਜਿਲ੍ਹਾ ਫਾਜਲਿਕਾ ਦੇ ਦਫਤਰ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਫਾਜਿਲਕਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਏ ਬਲਾਕ ਕਮਰਾ ਨੰ. 505 ਵਿੱਚ ਮਿਤੀ. 25-11-2023 ਤੱਕ ਜਮ੍ਹਾ ਕਰਵਾ ਸਕਦੇ ਹਨ, ਆਪਣੀ ਅਰਜ਼ੀ ਨਾਲ ਯੁਵਕ ਕਲੱਬ ਵੱਲੋਂ ਕੀਤੀਆਂ ਗਤੀ-ਵਿਧੀਆਂ ਦੀਆ ਫੋਟੋ ਅਤੇ ਅਖਬਾਰਾਂ ਦੀਆਂ ਕਾਤਰਾਂ ਨੱਥੀ ਕੀਤੀਆ ਜਾਣ ਤਾਂ ਜ਼ੋ ਵਧੀਆਂ ਕੰਮ ਕਰਨ ਵਾਲੀਆਂ 30 ਤੋਂ ਵੱਧ ਯੁਵਕ ਕਲੱਬਾਂ ਦੀ ਚੋਣ ਕਰਕੇ ਉਹਨਾਂ ਨੂੰ ਖੇਡਾਂ ਦੇ ਸਮਾਨ, ਯੁਵਕ ਗਤੀ-ਵਿਧੀਆਂ ਲਈ ਵਿੱਤੀ ਸਹਾਇਤਾ ਗ੍ਰਾਂਟ ਜਾਰੀ ਕੀਤੀ ਜਾ ਸਕੇ।

ਇਹਨਾਂ ਯੋਗ ਯੁਵਕ ਕਲੱਬਾਂ ਦੀ ਚੋਣ ਮਾਨਯੋਗ ਡਿਪਟੀ ਕਮਿਸ਼ਨਰ ਫਾਜਿਕਲਾ ਦੀ ਅਗਵਾਈ ਵਿੱਚ ਜਿਲ੍ਹਾ ਪੱਧਰ ਤੇ ਬਣਾਈ ਗਈ ਕਮੇਟੀ ਵੱਲੋਂ ਕੀਤੀ ਜਾਵੇਗੀ। ਹੋਰ ਵਧੇਰੇ ਜਾਣਕਾਰੀ ਲਈ ਰਘਬੀਰ ਸਿੰਘ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਫਾਜਿਲਕਾ ਮੋਬਾਇਲ ਨੰਬਰ 9463842362, 8837534434 ਤੇ ਸਪੰਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here