ਬਰਸਾਤਾਂ ਦੇ ਮੌਸਮ ‘ਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹੇ ‘ਚ 7 ਕੰਟਰੋਲ ਰੂਮ ਸਥਾਪਿਤ: ਡਿਪਟੀ ਕਮਿਸ਼ਨਰ

ਪਟਿਆਲਾ (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਬਰਸਾਤਾਂ ਦੇ ਮੌਸਮ ‘ਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਵਾਸਤੇ ਪਟਿਆਲਾ ਜ਼ਿਲ੍ਹੇ ‘ਚ 7 ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਅਤੇ ਜ਼ਿਲ੍ਹਾ ਪੱਧਰ ਦਾ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 0175-2350550 ਤੇ 62843-57500 ਅਤੇ ਈ.ਮੇਲ. ਆਈ.ਡੀ. [email protected] ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਹਿਸੀਲ ਪੱਧਰ ‘ਤੇ ਵੀ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ।

Advertisements

ਜਿਹਨਾਂ ਵਿੱਚ ਤਹਿਸੀਲ ਪਟਿਆਲਾ ਵਿਖੇ ਸਥਾਪਤ ਕੀਤੇ ਹੜ੍ਹ ਕੰਟਰੋਲ ਰੂਮ ਦਾ ਟੈਲਫੋਨ ਨੰਬਰ 0175-2311321 ਅਤੇ ਈ.ਮੇਲ ਆਈ.ਡੀ. [email protected], ਸਬ ਡਵੀਜ਼ਨ ਦੁਧਨਸਾਧਾਂ ਵਿਖੇ ਸਥਾਪਤ ਕੀਤੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 0175-2632615 ਅਤੇ ਈ.ਮੇਲ. ਆਈ.ਡੀ. [email protected], ਸਬ ਡਵੀਜ਼ਨ ਰਾਜਪੁਰਾ ਵਿਖੇ ਸਥਾਪਤ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01762-224132 ਅਤੇ ਈ.ਮੇਲ.ਆਈ.ਡੀ. [email protected], ਨਾਭਾ ਸਬ ਡਵੀਜ਼ਨ ਵਿਖੇ ਸਥਾਪਤ ਕੀਤੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01765-220654 ਅਤੇ ਈ.ਮੇਲ. ਆਈ.ਡੀ. [email protected], ਸਬ ਡਵੀਜ਼ਨ ਸਮਾਣਾ ਵਿਖੇ ਸਥਾਪਤ ਕੀਤੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01764-221190 ਅਤੇ ਈ.ਮੇਲ. ਆਈ.ਡੀ [email protected] ਅਤੇ ਸਬ ਡਵੀਜ਼ਨ ਪਾਤੜਾਂ ਵਿਖੇ ਸਥਾਪਿਤ ਕੀਤੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01764-243403 ਅਤੇ ਈ.ਮੇਲ. ਆਈ.ਡੀ. [email protected] ਹੈ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਜ਼ਿਲ੍ਹੇ ਵਿੱਚ ਬਰਸਾਤਾਂ ਦੌਰਾਨ ਹੜ੍ਹਾਂ ਬਾਰੇ ਕੋਈ ਸੂਚਨਾ ਮਿਲਦੀ ਹੈ ਤਾਂ ਸਥਾਪਤ ਕੀਤੇ ਗਏ ਇਹਨਾਂ ਕੰਟਰੋਲ ਰੂਮ ‘ਤੇ ਤੁਰੰਤ ਦਿੱਤੀ ਜਾਵੇ ਅਤੇ ਜੇਕਰ ਹੜ੍ਹਾਂ ਸਬੰਧੀ ਕੋਈ ਸੂਚਨਾ ਲੈਣੀ ਹੈ ਤਾਂ ਵੀ ਉਕਤ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here