ਹਮੀਰਾ ਫੈਕਟਰੀ ਨੇੜੇ ਵਾਪਰੇ ਸੜਕ ਹਾਦਸੇ ਵਿੱਚ 5 ਜੀਆਂ ਦੀ ਮੌਤ, 2 ਗੰਭੀਰ ਜਖਮੀ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਅੱਜ ਸਵੇਰੇ ਕਰੀਬ 6 ਵਜੇ ਜਲੰਧਰ ਅਮ੍ਰਿਤਸਰ ਜੀਟੀ ਰੋਡ ਤੇ ਪੈਂਦੇ ਹਮੀਰਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਇੱਕ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜਖਮੀ ਦੱਸਿਆ ਜਾ ਰਿਹਾ ਹੈ। ਜਖਮੀ ਨੂੰ ਜਲੰਧਰ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਇਹ ਭਿਆਨਕ ਹਾਦਸਾ ਸੜਕ ਤੇ ਖਰਾਬ ਹਾਲਤ ਵਿੱਚ ਖੜੇ ਕੈਂਟਰ ਕਾਰਨ ਵਾਪਰਿਆ। ਸੁਭਾਨਪੁਰ ਪੁਲਿਸ ਵਲੋਂ ਇਸ ਸੰਬਧੀ ਕੈਂਟਰ ਚਾਲਕ ਦੇ ਖਿਲਾਫ ਵੱਖ ਵੱਖ ਧਰਾਵਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Advertisements

ਇਸ ਸੰਬਧੀ ਹਰਭਜਨ ਸਿੰਘ ਪੁੱਤਰ ਪਰਤੱਖ ਸਿੰਘ ਵਾਸੀ ਮਸਕੀਨ ਨਗਰ ਨਿਉ ਦਾਣਾ ਮੰਡੀ ਨੇੜੇ ਜੈਨ ਟਰਸਟ ਬਿਲਡਿੰਗ ਬਾਈਪਾਸ ਲੁਧਿਆਣਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਅਤੇ ਫੋਕਲ ਪੁਆਇੰਟ ਲੁਧਿਆਣਾ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਹਾਂ ਕੱਲ ਮਿਤੀ 19 ਜੂਨ ਨੂੰ ਮੇਰੀ ਨੂੰਹ ਮਨਪ੍ਰੀਤ ਕੌਰ ਪਤਨੀ ਰਜਿੰਦਰ ਸਿੰਘ, ਪੋਤਰਾ ਪ੍ਰਨੀਤ ਸਿੰਘ , ਮਨਵੀਰ ਸਿੰਘ ਪੁੱਤਰ ਰਜਿੰਦਰ ਸਿੰਘ ਅਤੇ ਮੇਰੀ ਕੁੜਮਣੀ ਸਰਬਜੀਤ ਕੌਰ ਪਤਨੀ ਰਣਜੀਤ ਸਿੰਘ, ਉਸ ਦੀ ਨੀਂਹ ਅਮਨਦੀਪ ਕੌਰ ਪਤਨੀ ਤਜਿੰਦਰ ਸਿੰਘ, ਪੋਤਰਾ ਗੁਰਫਤਿਹ ਸਿੰਘ ਪੁੱਤਰ ਤੇਜਿੰਦਰ ਸਿੰਘ, ਤੇਜਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀਆਨ ਗ੍ਰੀਨ ਪਾਰਕ ਸਿਵਲ ਲਾਇਨ ਲੁਧਿਆਣਾ ਕਾਰ ਸਿਟੀ ਹੋਂਡਾ ਵਿੱਚ ਸਵਾਰ ਹੋ ਕੇ ਮੱਥਾ ਟੇਕਣ ਲਈ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਗਏ ਸੀ ਤੇ ਮੈਂ ਵੀ ਆਪਣੇ ਨਿੱਜੀ ਕੰਮ ਲਈ ਅੰਮ੍ਰਿਤਸਰ ਗਿਆ ਸੀ ਤੇ ਅੱਜ ਸਵੇਰੇ ਮੈਨੂੰ ਅੰਮ੍ਰਿਤਸਰ ਮਿਲੇ ਅਤੇ ਤੇਜਿੰਦਰ ਸਿੰਘ ਉਕਤ ਸਾਰੇ ਜਾਣੇ ਦਰਬਾਰ ਸਾਹਿਬ ਤੇ ਮੱਥਾ ਟੇਕ ਕੇ ਵਾਪਸ ਕਾਰ ਵਿੱਚ ਲੁਧਿਆਣੇ ਜਾ ਰਹੇ ਸਨ।

ਇਸ ਕਾਰ ਨੂੰ ਤੇਜਿੰਦਰ ਸਿੰਘ ਚਲਾ ਰਿਹਾ ਸੀ ਤੇ ਮੈਂ ਇਹਨਾਂ ਦੇ ਪਿਛੋਂ ਆਪਣੀ ਕਾਰ ਆਲਟੋ ਵਿਚ ਆ ਰਿਹਾ ਸੀ ਤਾਂ ਵਕਤ ਕਰੀਬ 6 ਵਜੇ ਦਾ ਹੋਵੇਗਾ ਕਿ ਜਦੋਂ ਤਜਿੰਦਰ ਸਿੰਘ ਉਕਤ ਵਾਲੀ ਕਾਰ ਜਦੋਂ ਹਮੀਰਾ ਜੀਟੀ ਰੋਡ ਤੇ ਪੁੱਜੀ ਤਾਂ ਅੱਗੇ ਇਕ ਕੈਂਟਰ ਨੰਬਰ ਪੀਬੀ 05 ਏਪੀ 9191 ਸੜਕ ਵਿਚ ਖੜਾ ਸੀ ਤੇ ਸੜਕ ਪਰ ਟਰੈਫਿਕ ਹੋਣ ਕਰਕੇ ਤੇਜਿੰਦਰ ਸਿੰਘ ਨੇ ਆਪਣੀ ਕਾਰ ਥੋੜੀ ਖੱਬੇ ਨੂੰ ਕੱਟੀ ਤਾਂ ਕਾਰ ਅੱਗੇ ਖੜੇ ਉਕਤ ਕੈਂਟਰ ਵਿਚ ਵੱਜ ਗਈ ਤਾਂ ਮੈਂ ਆਪਣੀ ਕਾਰ ਸਾਇਡ ਤੇ ਖੜੀ ਕਰਕੇ ਵੇਖਿਆ ਤਾਂ ਤੇਜਿੰਦਰ ਸਿੰਘ ਉਕਤ ਵਾਲੀ ਕਾਰ ਸਿਟੀ ਹਾਂਡਾ ਕੈਂਟਰ ਦੇ ਪਿਛੇ ਧਸ ਗਈ ਅਤੇ ਕਾਰ ਵਿਚ ਬੈਠ ਮੇਰੇ ਸਾਰੇ ਰਿਸ਼ਤੇਦਾਰ ਤੇ ਪਰਿਵਾਰ ਨੂੰ ਬਹੁਤ ਗੰਭੀਰ ਸੱਟਾਂ ਲੱਗ ਗਈਆਂ ਸਨ।

ਮੈਂ ਮੌਕੇ ਤੇ ਰਾਹਗੀਰਾਂ ਦੀ ਮਦਦ ਨਾਲ ਸਾਰਿਆਂ ਨੂੰ ਕਾਰ ਵਿਚੋਂ ਬਾਹਰ ਕੱਢ ਕੇ ਸਵਾਰੀ ਦਾ ਪ੍ਰਬੰਧ ਕਰਕੇ ਇਲਾਜ ਲਈ ਸਿਵਲ ਹਸਪਤਾਲ ਕਰਤਾਰਪੁਰ ਭੇਜਿਆ ਤੇ ਜਦੋਂ ਮੈਂ ਪਿੱਛੋਂ ਗਿਆ ਤਾਂ ਮੈਨੂੰ ਸਿਵਲ ਹਸਪਤਾਲ ਕਰਤਾਰਪੁਰ ਤੇ ਪਤਾ ਲੱਗਿਆ ਕਿ ਮੇਰੀ ਨੂੰਹ  ਮਨਪ੍ਰੀਤ ਸ਼ੇਰ ਪਤਨੀ ਰਜਿੰਦਰ ਸਿੰਘ, ਪ੍ਰਨੀਤ ਸਿੰਘ ਪੁੱਤਰ ਰਜਿੰਦਰ ਸਿੰਘ, ਮੇਰੀ ਕੁੜਮਣੀ ਸਰਬਜੀਤ ਕੌਰ ਪਤਨੀ ਰਣਜੀਤ ਸਿੰਘ , ਅਮਨਦੀਪ ਕੌਰ ਪਤਨੀ ਤਜਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਤੇਜਿੰਦਰ ਸਿੰਘ ਅਤੇ ਗੁਰਫਤਿਹ ਸਿੰਘ ਨੂੰ ਇਲਾਜ ਲਈ ਜਲੰਧਰ ਹੇਫਰ ਕਰ ਦਿੱਤਾ ਤੇ ਕੁਝ ਦੇਰ ਬਾਦ ਪਤਾ ਲੱਗਾ ਕਿ ਬੱਚੇ ਗੁਰਫਤਿਹ ਸਿੰਘ ਪੁੱਤਰ ਰਜਿੰਦਰ ਸਿੰਘ ਦੀ ਵੀ ਸਿਵਲ ਹਸਪਤਾਲ ਜਲੰਧਰ ਵਿਖੇ ਮੌਤ ਹੋ ਗਈ ਹੈ । ਇਹ ਹਾਦਸਾ ਕੈਂਟਰ ਡਰਾਈਵਰ ਦੀ ਅਣਗਹਿਲੀ ਤੇ ਲਾਪ੍ਰਵਾਹੀ ਨਾਲ ਕੈਂਟਰ ਨੂੰ ਸੜਕ ਵਿਚ ਖੜਾ ਕਰਕੇ ਪਾਰਕਿੰਗ ਲਾਈਟਾਂ ਨੂੰ ਨਾ ਜਗਾ ਕੇ ਚੋਣ ਕਰਕੇ ਹੋਇਆ ਹੈ ਤੇ ਕੈਂਟਰ ਡਰਾਈਵਰ ਗੱਡੀ ਖੜੀ ਕਰਕੇ ਮੌਕੇ ਤੋਂ ਭੱਜ ਗਿਆ।

ਸੁਭਾਨਪੁਰ ਪੁਲਿਸ ਵਲੋਂ ਹਰਭਜਨ ਸਿੰਘ ਦੇ ਬਿਆਨਾ ਤੇ ਕੈਂਟਰ ਚਾਲਕ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੈ ਅਤੇ ਸੁਭਾਨਪੁਰ ਪੁਲਿਸ ਵਲੋਂ ਉਕਤ ਕੈਂਟਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here