ਸ਼ੋਭਾ ਯਾਤਰਾ ‘ਚ ਸ਼ਾਮਲ ਹੋਣਗੇ ਬਜਰੰਗ ਦਲ ਦੇ 151 ਵਰਕਰ: ਨਰੇਸ਼ ਪੰਡਿਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸ੍ਰੀ ਸਨਾਤਨ ਧਰਮ ਸਭਾ ਕਪੂਰਥਲਾ ਦੇ ਵਲੋਂ ਸ਼੍ਰੀ ਰਾਮ ਨੌਮੀ ਦੇ ਮੌਕੇ ਤੇ 15 ਅਪ੍ਰੈਲ ਨੂੰ ਵਿਰਾਸਤੀ ਸ਼ਹਿਰ ਵਿੱਚ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਦੇ ਸਬੰਧ ਵਿੱਚ ਵੀਰਵਾਰ ਨੂੰ ਬਜਰੰਗ ਦਲ ਜ਼ਿਲ੍ਹਾ ਦਫ਼ਤਰ ਮੰਦਰ ਧਰਮ ਸਭਾ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਭਾਰੀ ਬਾਵਾ ਪੰਡਿਤ ਤੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ।ਇਸ ਮੀਟਿੰਗ ਵਿੱਚ ਅਹੁਦੇਦਾਰਾਂ ਨੇ ਆਗਾਮੀ ਰਾਮ ਨੌਮੀ ਮੌਕੇ ਕੱਢੀ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਯੋਜਨਾ ਬਣਾਈ ਗਈ।ਇਸ ਮੌਕੇ ਸ਼ੋਭਾ ਯਾਤਰਾ ਨੂੰ ਇਤਹਾਸਿਕ ਬਣਾਉਣ ਲਈ ਬਜਰੰਗ ਦਲ ਦੇ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਵੀ ਲਗਾਇਆ ਗਈਆਂ।ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਅਤੇ ਜ਼ਿਲਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਨੇ ਦੱਸਿਆ ਕਿ ਭਗਵਾਨ ਸ਼੍ਰੀ ਰਾਮ ਦੇ ਵਿਸ਼ਾਲ ਮੰਦਰ ਚ ਸਥਾਪਿਤ ਹੋਣ ਤੋਂ ਬਾਅਦ ਇਹ ਪਹਿਲੀ ਰਾਮ ਨੌਮੀ ਹੈ,ਜਿਸ ਨੂੰ ਸ਼ਹਿਰ ਵਿੱਚ ਉਤਸ਼ਾਹ ਦੀ ਤਰ੍ਹਾਂ ਮਨਾਉਂਦੇ ਹੋਏ ਵਿਸ਼ਾਲ ਸ਼ੋਭਾ ਯਾਤਰਾ ਸਨਾਤਨ ਧਰਮ ਸਭਾ ਵੱਲੋਂ ਕੱਢੀ ਜਾਵੇਗੀ।

Advertisements

ਨਰੇਸ਼ ਪੰਡਿਤ ਨੇ ਦੱਸਿਆ ਕਿ  ਸਨਾਤਨ ਧਰਮ ਸਭਾ ਵੱਲੋਂ ਰਾਮਨੋਮੀ ਦੇ ਮੌਕੇ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ 151 ਵਰਕਰ ਕੇਸਰੀਆ ਪੱਗਾਂ ਬੰਨ੍ਹ ਕੇ ਤੇ ਕੇਸਰੀਆ ਪਟਕੇ ਪਾਕੇ ਸ਼ਾਮਲ ਹੋਣਗੇ ਅਤੇ ਭਗਵਾਨ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਮੌਕੇ ਜੀਵਨ ਪ੍ਰਕਾਸ਼ ਵਾਲੀਆ ਨੇ ਨਿਗਮ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਸ਼ੋਭਾ ਯਾਤਰਾ ਦੇ ਰੂਟ ਦੇ ਤੇ ਆਉਂਦੀਆਂ ਸੜਕਾਂ ਤੇ ਪਏ ਟੋਇਆਂ ਦੀ ਮੁਰੰਮਤ ਕਰਵਾ ਦਿੱਤੀ ਜਾਵੇ ਅਤੇ ਸਫਾਈ ਸਫਾਈ ਵਿਵਸਥਾ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ੋਭਾ ਯਾਤਰਾ ਵਾਲੇ ਦਿਨ ਬਾਜ਼ਾਰਾਂ ਵਿੱਚ ਜ਼ਿਆਦਾ ਸਾਮਾਨ ਬਾਹਰ ਨਾ ਰੱਖਣ।ਵਾਲੀਆ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਕਿ 15 ਅਪ੍ਰੈਲ ਨੂੰ ਸ਼ੋਭਾ ਯਾਤਰਾ ਦੇ ਰੂਟ ਤੇ ਅਤੇ ਰਾਮ ਨੌਮੀ ਵਾਲੇ ਦਿਨ ਸਾਰੇ ਸ਼ਰਾਬ ਦੇ ਠੇਕਿਆਂ ਅਤੇ ਮੀਟ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਜਾਣ।

ਇਸ ਮੌਕੇ ਤੇ ਵਿਹਿਪ ਦੇ ਜ਼ਿਲ੍ਹਾ ਸਰਪ੍ਰਸਤ ਰਾਜੂ ਸੂਦ, ਵਿਸ਼ਵ ਹਿੰਦੂ ਪ੍ਰੀਸ਼ਦ ਜ਼ਿਲ੍ਹਾ ਸਹਿ ਸਰਪ੍ਰਸਤ, ਨਰਾਇਣ ਦਾਸ, ਜ਼ਿਲ੍ਹਾ ਸਹਿ ਸਰਪ੍ਰਸਤ ਮੰਗਤ ਰਾਮ ਭੋਲਾ, ਜ਼ਿਲ੍ਹਾ ਸਹਿ ਸਰਪ੍ਰਸਤ ਪਵਨ ਸ਼ਰਮਾ, ਜ਼ਿਲ੍ਹਾ ਮੰਤਰੀ ਜੋਗਿੰਦਰ ਤਲਵਾੜ, ਜ਼ਿਲ੍ਹਾ ਮੰਤਰੀ ਓਮ ਪ੍ਰਕਾਸ਼ ਕਟਾਰੀਆ, ਜ਼ਿਲ੍ਹਾ ਸਹਿ-ਮੰਤਰੀ ਅਸ਼ੋਕ ਸ਼ਰਮਾ ਸ਼ੇਖੂਪੁਰ, ਜ਼ਿਲ੍ਹਾ ਸਹਿ-ਮੰਤਰੀ ਸੰਜੇ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਵਿਜੇ ਗਰੋਵਰ, ਬਜਰੰਗ ਦਲ ਦੇ ਜ਼ਿਲ੍ਹਾ ਇੰਚਾਰਜ ਰਾਜ ਕੁਮਾਰ ਅਰੋੜਾ, ਬਜਰੰਗ ਦਲ ਆਗੂ ਚੰਦਰ ਮੋਹਨ ਭੋਲਾ, ਜ਼ਿਲ੍ਹਾ ਮੀਤ ਪ੍ਰਧਾਨ ਰਾਜੇਸ਼ ਸ਼ਰਮਾ ਸ਼ੇਖੂਪੁਰ, ਜ਼ਿਲ੍ਹਾ ਮੀਤ ਪ੍ਰਧਾਨ ਗੁਲਸ਼ਨ ਮਹਿਰਾ, ਜ਼ਿਲ੍ਹਾ ਉਪ ਪ੍ਰਧਾਨ ਮੁਨੀਸ਼ ਬਜਰੰਗੀ, ਸ਼ਹਿਰੀ ਪ੍ਰਧਾਨ ਮੋਹਿਤ ਜੱਸਲ, ਸ਼ਹਿਰੀ ਉਪ ਪ੍ਰਧਾਨ ਯੁਵਰਾਜ, ਵਿਦਿਆਰਥੀ ਪ੍ਰਮੁੱਖ ਕਵੀ ਬਜਾਜ, ਰਾਕੇਸ਼ ਕੁਮਾਰ, ਗੋਵਿੰਦ ਰਾਮ, ਸੋਨੂੰ ਅਗਰਵਾਲ, ਹਰਦੀਪ ਬਾਵਾ ਪੰਡਿਤ, ਸਵਾਮੀ ਰਘੁਨਾਥ, ਅਸ਼ਵਨੀ ਕੁਮਾਰ, ਵਿਜੈ ਯਾਦਵ, ਲਾਲ ਬਾਬੂ, ਰਾਜੀਵ ਟੰਡਨ, ਸ਼ੁਭਮ ਮਹਾਜਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here