ਗ੍ਰਾਮ ਪੰਚਾਇਤ ਮਹਿਤਪੁਰ ਵਿਖੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮੌਕੇ ਲਗਾਇਆ ਗਿਆ ਜਾਗਰੁਕਤਾ ਸੈਮੀਨਾਰ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਾ. ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਗ੍ਰਾਮ ਪੰਚਾਇਤ ਮਹਿਤਪੁਰ ਜਿਲ੍ਹਾਂ ਹੁਸ਼ਿਆਰਪੁਰ ਵਿਖੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮੌਕੇ ਜਾਗਰੁਕਤਾ ਸੈਮੀਨਾਰ ਕੀਤਾ ਗਿਆ ।

Advertisements

ਜਿਸ ਵਿੱਚ ਨਸ਼ਾਖੋਰੀ ਬਾਰੇ ਤੇ ਇਸਦੇ ਇਲਾਜ਼ ਬਾਰੇ ਜਾਗਰੁਕਤਾ ਸੈਮੀਨਾਰ   ਵਿਖੇ ਨਸ਼ਾਖੋਰੀ ਬਾਰੇ ਜਾਣਕਾਰੀ ਸੰਬੰਧੀ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਪੱਧਰ ਤੇ ਸਮਾਜਿਕ, ਆਰਥਿਕ, ਸੱਭਿਆਚਾਰਕ,ਪਰਿਵਾਰਿਕ ਤੌਰ ਤੇ ਪ੍ਰਭਾਵਾਂ ਬਾਰੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ । ਯੂ.ਐਨ.ਓ.ਵਲੋਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਵਜੋਂ ਹੈ। ਜਿਸ ਦਾ ਯੂ.ਐਨ.ਓ.ਡੀ.ਸੀ.ਵਲੋਂ 2022 ਦਾ *ਥੀਮ “ਐਡਰੈਸਿੰਗ ਡਰੱਗ ਚੈਲੇਜਿੰਸਸ ਇੰਨ ਹੈਲਥ ਐੱਡ ਹਿਊਮੈਨਿਟੇਰਿਅਨ ਕ੍ਰਿਸਸ” ਹੈ ।

ਇਸ ਮੌਕੇ ‘ਤੇ ਕਾਂਊਸਲਰ ਸੰਦੀਪ ਕੁਮਾਰੀ ਨੇ ਦਸਿਆ ਕਿ  ਨਸ਼ਾ ਇੱਕ ਮਾਨਸਿਕ ਬਿਮਾਰੀ ਹੈ,ਨਸ਼ਾਖੋਰੀ ਲੰਬਾ ਸਮਾਂ ਚਲਣ ਵਾਲੀ ਵਾਰ ਵਾਰ ਹੋਣ ਵਾਲੀ ਬਿਮਾਰੀ ਕਿਹਾ ਜਾਂਦਾ ਹੈ ਅਤੇ ਨਸ਼ਾਖੋਰੀ ਦੇ ਮਾੜੇ ਪ੍ਰਭਾਵਾਂ ਬਾਰੇ ਸਰੀਰਕ, ਸਮਾਜਿਕ, ਪਰਿਵਾਰਕ, ਆਰਥਿਕ ਨੁਕਸਾਨ ਬਾਰੇ ਜਾਣਕਾਰੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ, ਜਿਸਦਾ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਪ੍ਰਸ਼ਾਂਤ ਆਦੀਆਂ ਨੇ ਕਿਹਾ ਨੇ ਨਸ਼ਾਖੋਰੀ ਦਾ ਇਲਾਜ਼ ਸਰਕਾਰੀ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਮਨੋਰੋਗ ਮਾਹਿਰ ਡਾ. ਰਾਜ ਕੁਮਾਰ,  ਜਿਥੇ ਮਰੀਜ ਨੂੰ 15-21 ਦਿਨ Detoxification ਕੀਤਾ ਜਾਂਦਾ ਹੈ, ਇਸ ਤੋਂ ਉਪਰੰਤ ਮਰੀਜ ਨੂੰ ਸਰਕਾਰੀ ਰੀਹੈਬਲੀਟੇਸ਼ਨ ਕੇਂਦਰ ਮੁੱਹਲਾ ਫਤਿਹਗੜ੍ਹ ਹੁਸ਼ਿਆਰਪੁਰ ਵਿਖੇ ਜਿਥੇ ਡਾ. ਗੁਰਵਿੰਦਰ ਸਿੰਘ ਮੈਡੀਕਲ ਅਫ਼ਸਰ ਦੇਖਰੇਖ ਜਿਥੇ ਮਰੀਜ ਨੂੰ 90 ਦਿਨਾਂ ਲਈ  ਰਖਿਆ ਜਾਂਦਾ ਹੈ ਵਧੇਰੇ ਜਾਣਕਾਰੀ ਲਈ ਜਿਲ੍ਹਾ ਹੈਲਪ ਲਾਈਨ 01882244636 ਤੇ ਸੰਪਰਕ ਕੀਤਾ ਜਾ ਸਕਦਾ ਹੈ ਇਸ ਤੋ ਉਪਰੰਤ ਪ੍ਰਸ਼ਾਂਤ ਆਦੀਆਂ ਤੇ ਸੰਦੀਪ ਕੁਮਾਰੀ, ਸਮੂਹ ਸਮੂਹ ਪਿੰਡ ਮੈਂਬਰ ਤੇ ਸਿੱਖਿਆਰਥੀਆਂ ਨੂੰ ਨਸ਼ਾਖੋਰੀ ਤੋ ਦੂਰ ਰਹਿਣ ਦੀ ਸਹੁੰ ਚੁਕਾਈ ਗਈ ।  ਇਸ ਮੌਕੇ ‘ਤੇ ਸ਼ਿਵਦੀਪ ਸਿੰਘ,  ਕ੍ਰਿਸ਼ਨ ਲਾਲ, ਕਮਲਜੀਤ ਕੌਰ ਆਦਿ  ਹਾਜਰ ਸਨ ।

LEAVE A REPLY

Please enter your comment!
Please enter your name here