ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਮਨਾਇਆ ਅੰਤਰਰਾਸ਼ਟਰੀ ਦਿਵਸ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਾ. ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਹੁਸ਼ਿਆਰਪੁਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਖੇ ਅਨੁਰਾਗ ਅਜ਼ਾਦ ਸੁਪਰੀਡੈਟ ਕੇਂਦਰੀ ਜੇਲ੍ਹ, ਤੇਜਪਾਲ ਸਿੰਘ ਵਧੀਕ ਸੁਪਰੀਡੈਂਟ ਜੀ ਦੀ ਅਗਵਾਈ ਹੇਠ ਅੱਜ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮੌਕੇ ਜਾਗਰੁਕਤਾ ਸੈਮੀਨਾਰ ਕੀਤਾ ਗਿਆ 

Advertisements

ਜਿਸ ਵਿੱਚ ਨਸ਼ਾਖੋਰੀ ਦਿਵਸ ਮਨਾਉਣ ਦੀ ਕਿਉ ਜਰੂਰਤ ਪਈ ਅਤੇ 26 ਜੂਨ ਹੀ ਕਿਉ ਇਹ ਦਿਨ ਚੁਣਿਆ ਗਿਆ? ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਉਨਾਂ ਕਿਹਾ ਕਿ ਯੂ. ਐਨ. ਓ. ਵਲੋਂ 1989 ਤੋ ਇਹ ਦਿਵਸ ਵਿਸ਼ਵਭਰ ਵਿੱਚ ਮਨਾਇਆ ਜਾਣ ਲਈ ਕਿਹਾ ਅਤੇ  ਯੂ.ਐਨ.ਓ.ਡੀ.ਸੀ.ਵਲੋਂ 2022 ਦਾ *ਥੀਮ “ਐਡਰੈਸਿੰਗ ਡਰੱਗ ਚੈਲੇਜਿੰਸਸ ਇੰਨ ਹੈਲਥ ਐੱਡ ਹਿਊਮੈਨਿਟੇਰਿਅਨ ਕ੍ਰਿਸਸ” ਹੈ 

ਇਸ ਮੌਕੇ ‘ਤੇ ਕਾਂਊਸਲਰ ਡਾ. ਸੁਖਪ੍ਰੀਤ ਕੌਰ ਸਾਇਕੈਟਰਿਸ ਸ਼ੋਸ਼ਲ ਵਰਕਰ ਅਤੇ ਡਾ. ਚਿਤਰਾ ਚੌਧਰੀ ਕਲੀਨਿਕਲ ਸਾਇਕੋਲੋਜਿਸਟ ਨੇ ਦਸਿਆ ਕਿ ਨਸ਼ਾ ਇੱਕ ਮਾਨਸਿਕ ਬਿਮਾਰੀ ਹੈ,ਨਸ਼ਾਖੋਰੀ ਲੰਬਾ ਸਮਾਂ ਚਲਣ ਵਾਲੀ ਵਾਰ ਵਾਰ ਹੋਣ ਵਾਲੀ ਬਿਮਾਰੀ ਕਿਹਾ ਜਾਂਦਾ ਹੈ ਨਸ਼ਾਖੋਰੀ ਦਾ ਇਲਾਜ਼ ਸਰਕਾਰੀ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਮੁਫਤ ਕੀਤਾ ਜਾਂਦਾ ਹੈ ਮਨੋਰੋਗ ਮਾਹਿਰ ਡਾ. ਰਾਜ ਕੁਮਾਰ ਅਤੇ ਸਿਹਤ ਅਮਲੇ ਦੀ ਸਿੱਧੀ ਦੇਖਰੇਖ ਕੀਤਾ ਜਾਂਦਾ ਹੈ

ਇਸ ਤੋਂ ਉਪਰੰਤ ਮਰੀਜ ਨੂੰ ਸਰਕਾਰੀ ਰੀਹੈਬਲੀਟੇਸ਼ਨ ਕੇਂਦਰ ਮੁੱਹਲਾ ਫਤਿਹਗੜ੍ਹ ਹੁਸ਼ਿਆਰਪੁਰ ਵਿਖੇ ਜਿਥੇ ਡਾ. ਗੁਰਵਿੰਦਰ ਸਿੰਘ ਮੈਡੀਕਲ ਅਫ਼ਸਰ ਦੇਖਰੇਖ ਜਿਥੇ ਮਰੀਜ ਨੂੰ 90 ਦਿਨਾਂ ਲਈ  ਰਖਿਆ ਜਾਂਦਾ ਹੈ ਇਸ ਮੌਕੇ ਸਾਰੇ ਸਟਾਫ ਅਤੇ ਬੰਦੀਆ ਨੂੰ ਨਸ਼ਾਖੋਰੀ ਤੋ ਦੂਰ ਰਹਿਣ ਦੀ ਸਹੁੰ ਚੁਕਾਈ ਗਈ

LEAVE A REPLY

Please enter your comment!
Please enter your name here