ਆਓ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿੱਚ ਸਹਿਯੋਗ ਦੇਈਏ: ਡਾ. ਗੁਰਵਿੰਦਰ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਾ. ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਹੁਸ਼ਿਆਰਪੁਰ ਜੀ ਦੇ ਹੁਕਮਾਂ ਅਨੁਸਾਰ ਅੱਜ ਓ.ਓ.ਏ.ਟੀ.ਕਲੀਨਿਕ ਅਤੇ ਸਰਕਾਰੀ ਰੀਹੈਬਲੀਟੇਸ਼ਨ ਸੈਂਟਰ ਹੁਸ਼ਿਆਰਪੁਰ ਵਲੋਂ  ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਇਆ 

Advertisements

ਜਿਸ ਵਿੱਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮੌਕੇ ਜਾਗਰੁਕਤਾ ਸੈਮੀਨਾਰ ਕੀਤਾ ਗਿਆਯੂ.ਐਨ.ਓ.ਡੀ.ਸੀ.ਵਲੋਂ 2022 ਦਾ *ਥੀਮ “ਐਡਰੈਸਿੰਗ ਡਰੱਗ ਚੈਲੇਜਿੰਸਸ ਇੰਨ ਹੈਲਥ ਐੱਡ ਹਿਊਮੈਨਿਟੇਰਿਅਨ ਕ੍ਰਿਸਸ” ਹੈਇਸ ਮੌਕੇ ‘ਤੇ  ਡਾ. ਗੁਰਵਿੰਦਰ ਸਿੰਘ ਮੈਡੀਕਲ ਅਫ਼ਸਰ ਜੀ ਨੇ ਦਸਿਆ ਕਿ ਨਸ਼ਾ ਇੱਕ ਮਾਨਸਿਕ ਬਿਮਾਰੀ ਹੈ,ਨਸ਼ਾਖੋਰੀ ਲੰਬਾ ਸਮਾਂ ਚਲਣ ਵਾਲੀ ਵਾਰ ਵਾਰ ਹੋਣ ਵਾਲੀ ਬਿਮਾਰੀ ਕਿਹਾ ਜਾਂਦਾ ਹੈ

ਨਸ਼ਾਖੋਰੀ ਦਾ ਇਲਾਜ਼ ਸਰਕਾਰੀ ਸਿਹਤ ਕੇਂਦਰਾਂ ਹੁਸ਼ਿਆਰਪੁਰ ਵਿੱਚ ਮੁਫਤ ਕੀਤਾ ਜਾਂਦਾ ਹੈ ਇਸ ਮੌਕੇ ਓ.ਓ.ਏ.ਟੀ.ਕਲੀਨਿਕ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਮੁਹੱਲਾ ਫਤਿਹਗੜ੍ਹ ਹੁਸ਼ਿਆਰਪੁਰ ਵਿਖੇ ਮਰੀਜ਼ਾਂ ਦੇ ਸਲੋਗਨ ਰਾਈਟਿੰਗ ਮੁਕਾਬਲੇ ਵੀ ਕਰਵਾਏ ਗਏ ਇਸ ਮੌਕੇ ਸਾਰੇ ਮਰੀਜ਼ਾਂ ਨੂੰ ਨਸ਼ਾਖੋਰੀ ਤੋ ਦੂਰ ਰਹਿਣ ਦੀ ਸਹੁੰ ਚੁਕਾਈ ਗਏਇਸ ਮੌਕੇ ‘ਤੇ ਕਾਂਉਸਲਰ ਸੰਦੀਪ ਕੁਮਾਰੀ, ਸਰਦਾਰ ਬਿਕਰਮਜੀਤ ਸਿੰਘ ਸਟਾਫ ਨਰਸ, ਸਰਦਾਰ ਗੁਰਮੀਤ ਸਿੰਘ ਸਟਾਫ, ਪੈਸਕੋ ਸੁਰਖਿਆ ਕਰਮੀ ਹਰਦੇਵ ਸਿੰਘ ਤੇ ਵਿਨੋਦ ਜਸਵਾਲ ਅਤੇ ਮਰੀਜ਼ ਹਾਜ਼ਰ ਸਨ

LEAVE A REPLY

Please enter your comment!
Please enter your name here