ਫ਼ੂਡ ਸਪਲੀਮੈਂਟ/ਸਟੀਰਾਇਡ ਅਤੇ ਹੋਰ ਹਾਨੀਕਾਰਕ  ਦਵਾਈਆਂ ਦੀ ਦੁਰਵਰਤੋਂ ਸਬੰਧੀ ਵਿਸ਼ੇਸ਼ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਮਿਸ਼ਨਰ  ਫ਼ੂਡ  ਅਤੇ ਡਰੱਗ  ਅਡਮਿਸਟ੍ਰੇਸ਼ਨ ਪੰਜਾਬ ਅਤੇ  ਜਿਲ੍ਹੇ  ਦੇ  ਕਾਰਜਕਾਰੀ  ਸਿਵਲ  ਸਰਜਨ ਡਾ.ਪਵਨ  ਕੁਮਾਰ ਦੇ ਦਿਸ਼ਾ  ਨਿਰਦੇਸ਼ਾ  ਅਨੁਸਾਰ  ਰਜੇਸ਼ ਸੂਰੀ (ਜੈਡ.ਐਲ.ਏ) ਦੀ ਅਗਵਾਈ ਹੇਠ  ਫ਼ੂਡ  ਅਤੇ  ਡਰੱਗ  ਵਿੰਗ ਹੁਸ਼ਿਆਰਪੁਰ ਵਲੋਂ ਫੂਡ ਸਪਲੀਮੈਂਟ ਵਿਕਰੇਤਾਵਾਂ ਅਤੇ ਜਿਮ ਟਰੇਨਰਾਂ ਦੇ ਨਾਲ ਫੂਡ ਸਪਲੀਮੈਂਟ ਸੰਬਧੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਹੁਸ਼ਿਆਰਪੁਰ  ਸ਼ਹਿਰ  ਅਤੇ  ਆਸ  ਪਾਸ  ਦੇ ਖੇਤਰ  ਵਿਚ ਪੈਂਦੇ  ਜਿੰਮ ਟਰੇਨਰ ,ਫ਼ੂਡ  ਸਪਲੀਮੈਂਟ  ਰਿਟੇਲਰਜ਼  ਨੇ  ਹਿੱਸਾ  ਲਿਆ ਜਿਸ  ਵਿਚ  ਫ਼ੂਡ  ਸਪਲੀਮੈਂਟ/ਸਟੀਰਾਇਡ  ਅਤੇ  ਹੋਰ ਹਾਨੀਕਾਰਕ  ਦਵਾਈਆਂ  ਦੀ  ਦੁਰਵਰਤੋਂ ਤੇ  ਉਹਨਾਂ  ਤੋਂ ਹੋਣ  ਵਾਲੇ ਨੁਕਸਾਨ  ਬਾਰੇ ਜਾਗਰੂਕ  ਕੀਤਾ  ਗਿਆ ।

Advertisements

ਇਸ ਮੌਕੇ ਰਜੇਸ਼ ਸੂਰੀ ਨੇ ਦੱਸਿਆ  ਕਿ  ਕਿਵੇਂ  ਅੱਜ  ਦੀ ਨੌਜਵਾਨ  ਪੀੜੀ ਘੱਟ  ਸਮੇਂ  ਵਿਚ ਆਪਣੇ ਮੱਸਲ਼  ਬਣਾਉਣ ਦੀ ਹੌੜ ਵਿੱਚ ਫ਼ੂਡ  ਸਪਲੀਮੈਂਟ/ਸਟੀਰਾਇਡ  ਅਤੇ  ਹੋਰ ਹਾਨੀਕਾਰਕ  ਦਵਾਈਆਂ ਦੀ ਗਲਤ  ਇਸਤੇਮਾਲ ਕਰ ਰਹੀ ਹੈ ਤੇ ਇਹਨਾਂ  ਦੇ  ਮਾੜੇ  ਪ੍ਰਭਾਵਾਂ ਤੋਂ  ਜਾਣੂ  ਨਾ  ਹੋਣ  ਕਾਰਨ ਅਣਜਾਣੇ  ਵਿਚ  ਹੀ  ਆਪਣੇ  ਸ਼ਰੀਰ  ਦਾ  ਨੁਕਸਾਨ ਕਰ ਰਹੀ ਹੈ। ਉੰਨਾਂ ਦੱਸਿਆ ਕਿ ਇਹਨਾਂ  ਦੇ  ਗਲਤ  ਇਸਤੇਮਾਲ ਕਰਕੇ ਸ਼ਰੀਰ ਦੇ  ਵੱਖ  ਵੱਖ ਅੰਗਾਂ  ਜਿਵੇਂ ਗੁਰਦੇ , ਲਿਵਰ ਦਿਲ  ਆਦਿ ਦੇ  ਰੋਗ  ਉਤਪੰਨ  ਹੁੰਦੇ  ਹਨ । ਮੀਟਿੰਗ  ਰਾਹੀਂ  ਇਹਨਾਂ  ਚੀਜ਼ਾਂ ਦਾ  ਦੁਰਉਪਯੋਗ  ਬੰਦ  ਕਰਨ  ਲਈ  ਕਿਹਾ  ਗਿਆ  ਅਤੇ  ਇਸ  ਦੀ  ਥਾਂ ਕੁਦਰਤੀ  ਭੋਜਨ/ਖੁਰਾਕ  ਦਾ ਇਸਤੇਮਾਲ ਕਰਨ  ਦੇ  ਨਿਰਦੇਸ਼  ਦਿੱਤੇ  ਗਏ ਅਤੇ ਨਾਲ  ਹੀ ਫ਼ੂਡ ਸੇਫਟੀ ਅਤੇ  ਡਰੱਗਸ ਤੇ  ਕਾਸਮੈਟਿਕ ਐਕਟ ਸੰਬੰਧੀ  ਜਾਣੂ ਕਰਵਾਇਆ ਗਿਆ । ਉਨਾਂ ਹਾਜ਼ਰ ਮੈਂਬਰਾਂ ਨੂੰ ਕਾਨੂੰਨ  ਦੀਆਂ  ਹਦਾਇਤਾਂ  ਦੀ  ਪਾਲਣਾ  ਕਰਨ  ਲਈ ਕਿਹਾ  ਗਿਆ ਅਤੇ  ਦੱਸਿਆ ਗਿਆ ਕਿ ਆਉਣ ਵਾਲੇ  ਸਮੇਂ  ਵਿਚ  ਚੈਕਿੰਗ  ਕੀਤੀ  ਜਾਏਗੀ ਤੇ  ਉਲੰਘਣਾ ਪਾਏ ਜਾਣ ਤੇ ਕਾਨੂੰਨੀ  ਕਾਰਵਾਈ ਵੀ ਕੀਤੀ  ਜਾਵੇਗੀ। ਮੀਟਿੰਗ  ਵਿੱਚ ਰਮਨ ਵਿਰਦੀ (ਐਫ.ਐਸ.ੳ), ਪਰਮਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ (ਡੀ.ਸੀ.ੳ) ਹਾਜ਼ਰ ਰਹੇ।

LEAVE A REPLY

Please enter your comment!
Please enter your name here