ਹਿੰਦੂ ਸਮਾਜ ਗੁੰਡਾਗਰਦੀ ਨਾਲ ਕਿਵੇਂ ਨਜਿੱਠਣਾ ਹੈ ਚੰਗੀ ਤਰਾਂ ਜਾਣਦਾ ਹੈ-ਨਰੇਸ਼ ਪੰਡਿਤ/ਜੀਵਨ ਵਾਲੀਆ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ:ਦੇਸ਼ ਵਿਚ ਵਧ ਰਹੀਆਂ ਇਸਲਾਮਿਕ ਜਿਹਾਦੀ ਕੱਟੜਪੰਥੀਆਂ ਦੀਆਂ ਹਿੰਸਕ ਘਟਨਾਵਾਂ ਦੇ ਖਿਲਾਫ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਯੁਵਾ ਇਕਾਈ ਬਜਰੰਗ ਦਲ ਹੁਣ ਸੜਕਾਂ ਤੇ ਉਤਰੇਗੀ।ਮਸਜਿਦਾਂ ‘ਚੋਂ ਨਿਕਲ ਕੇ ਜੇਹਾਦੀ ਕੱਟੜਪੰਥੀ ਲਗਾਤਾਰ ਹਿੰਦੂਆਂ ਦਾ ਕਤਲੇਆਮ ਕਰ ਰਹੇ ਹਨ,ਹਿੰਦੂਆਂ ਦੇ ਘਰ ਸਾੜ ਰਹੇ ਹਨ,ਉਨ੍ਹਾਂ ‘ਤੇ ਜਾਨਲੇਵਾ ਹਮਲੇ ਕਰ ਰਹੇ ਹਨ, ਇਨ੍ਹਾਂ ਹਿੰਸਕ ਘਟਨਾਵਾਂ ਦੇ ਵਿਰੋਧ ‘ਚ ਬਜਰੰਗ ਦਲ ਵੱਲੋਂ 30 ਜੂਨ ਦਿਨ ਵੀਰਵਾਰ ਨੂੰ ਦੇਸ਼ ਭਰ ‘ਚ ਜ਼ਿਲਾ ਪੱਧਰੀ ਪੁਤਲਾ ਫੂਕ ਮੁਜ਼ਾਹਰਾ ਕੀਤਾ ਜਾਵੇਗਾ।ਇਹ ਐਲਾਨ ਕਰਦਿਆਂ ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਵਿਭਾਗ ਦੇ ਮੁਖੀ ਨਰੇਸ਼ ਪੰਡਿਤ ਅਤੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ ਨੇ ਦੱਸਿਆ ਕਿ ਬਜਰੰਗ ਦਲ ਨੇ ਦੇਸ਼ ਵਿੱਚ ਇਸਲਾਮਿਕ ਜੇਹਾਦੀ ਕੱਟੜਪੰਥੀਆਂ ਦੀਆਂ ਵੱਧ ਰਹੀਆਂ ਘਟਨਾਵਾਂ ਅਤੇ ਦੋ ਮੁਸਲਿਮ ਨੌਜਵਾਨਾਂ ਵੱਲੋਂ ਦਰਜ਼ੀ ਕਨ੍ਹਈਆ ਲਾਲ ਦੀ ਹੱਤਿਆ ਦੇ ਵਿਰੋਧ ਵਿੱਚ ਬਜਰੰਗ ਦਲ ਕਪੁਰਥਲਾ ਸ਼ਹਿਰ ਦੇ ਚਾਰਬੱਤੀ ਚੋਂਕ ਵਿਖੇ 11 ਵਜੇ ਜਿਹਾਦੀ ਮਾਨਸਿਤਕਾ ਤੇ ਰਾਜਸਥਾਨ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਜਾਵੇਗਾ।ਪੰਡਿਤ ਤੇ ਵਾਲੀਆ ਨੇ ਮੰਗ ਕੀਤੀ ਕਿ ਜਿਨ੍ਹਾਂ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ,ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਜੋ ਇਹ ਧਮਕੀਆਂ ਦੇ ਰਹੇ ਹਨ, ਉਨ੍ਹਾਂ ਵਿਰੁੱਧ ਅਪਰਾਧਿਕ ਕੇਸ ਦਰਜ ਕਰਕੇ ਉਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ। ਨਾਲ ਹੀ ਕਨ੍ਹਈਆ ਲਾਲ ਦੇ ਕਤਲ ਦੇ ਮਾਮਲੇ ਵਿਚ ਸ਼ਾਮਲ ਲੋਕਾਂ ਦੇ ਨਾਲ ਉਨ੍ਹਾਂ ਜਿਹਾਦੀ ਮਾਨਸਿਕਤਾ ਵਾਲੇ ਲੋਕਾਂ,ਮਸਜਿਦਾਂ ਅਤੇ ਜਮੀਅਤ-ਏ-ਉਲੇਮਾ-ਏ-ਹਿੰਦ ਵਰਗੀਆਂ ਸੰਸਥਾਵਾਂ ਨੂੰ ਵੀ ਨੱਥ ਪਾਈ ਜਾਣੀ ਚਾਹੀਦੀ ਹੈ,ਜੋ ਇਨ੍ਹਾਂ ਦੰਗਾਕਾਰੀਆਂ ਲਈ ਭੋਜਨ,ਪਾਣੀ ਅਤੇ ਪ੍ਰੇਰਨਾ ਸਰੋਤ ਹਨ।

Advertisements

ਉਪਰੋਕਤ ਆਗੂਆਂ ਨੇ ਕਿਹਾ ਕਿ ਉਹ 15 ਮਿੰਟ ਲਈ.. ਪੁਲਿਸ ਹਟਾਉਣ ਵਰਗੇ ਬਿਆਨ ਦੇਣ ਵਾਲਿਆਂ ਨੂੰ ਕਹਿਣਾ ਚਾਹੁੰਦੇ ਹਨ ਕਿ ਇਹ 2022 ਦਾ ਭਾਰਤ।ਅੱਜ ਦੀ ਸਰਕਾਰ ਦੇਸ਼ ਵਿੱਚ ਕਾਨੂੰਨ ਦਾ ਰਾਜ ਕਾਇਮ ਰੱਖਣ ਦੇ ਸਮਰੱਥ ਹੈ।ਹਿੰਦੂ ਸਮਾਜ ਵੀ ਆਪਣੇ ਸਵੈ-ਰੱਖਿਆ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਗੁੰਡਾਗਰਦੀ ਨਾਲ ਨਜਿੱਠਣ ਲਈ ਚੰਗੀ ਤਰ੍ਹਾਂ ਜਾਣੂ ਹੈ।ਉਪਰੋਕਤ ਆਗੂਆਂ ਨੇ ਕਿਹਾ ਕਿ ਜਿਹਾਦੀ ਅਨਸਰ ਹਿੰਸਸ ਦੇ ਨੰਗੇ ਨਾਚ ਤੋਂ ਬਾਜ ਆਉਣ।ਹਿੰਦੂਆਂ ਦੇ ਵਿਰੋਧ ਹਿੰਸਾ ਤੇ ਅਤਿਆਚਾਰ ਤੇ ਹੁਣ ਪੂਰਨ ਰੋਕ ਲੱਗਣੀ ਚਾਹੀਦੀ ਹੈ।ਕਿਹਾ ਕਿ ਹਿੰਸਕ ਤੇ ਅੱਤਵਾਦੀ ਲੋਕਾਂ ਤੇ ਸੰਗਠਨਾਂ     

ਦੀਆਂ ਚੁਣੌਤੀਆਂ ਨੂੰ ਬਜਰੰਗ ਦਲ ਨੇ ਹਮੇਸ਼ਾ ਸਵੀਕਾਰ ਕੀਤਾ ਹੈ।ਜੇਕਰ ਹਿੰਦੂ ਸਮਾਜ ਉੱਤੇ ਹਮਲੇ ਨਾ ਰੁਕੇ ਤਾਂ ਬਜਰੰਗੀ ਚੰਗੀ ਤਰਾਂ ਜਾਣਦੇ ਹਨ ਉਨ੍ਹਾਂ ਨਾਲ ਕਿਵੇਂ ਨਜਿੱਠਣਾ ਹੈ।ਬਜਰੰਗ ਦਲ ਮੰਗ ਕਰਦਾ ਹੈ ਕਿ ਜ਼ਹਿਰੀਲੇ ਭਾਸ਼ਣ ਦੇਣ ਵਾਲੇ ਸਾਰੇ ਲੋਕਾਂ ਦੀ ਸ਼ਨਾਖਤ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।ਜਿਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਨੂੰ ਤੁਰੰਤ ਸੁਰੱਖਿਆ ਦਿੱਤੀ ਜਾਵੇ ਅਤੇ ਧਮਕੀਆਂ ਦੇਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।ਜਿਨ੍ਹਾਂ ਮਸਜਿਦਾਂ ਅਤੇ ਮਦਰੱਸਿਆਂ ਤੋਂ ਭੜਕੀ ਭੀੜ ਨਿਕਲਦੀ ਹੈ,ਦੀ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਤੋਂ ਜਾਂਚ ਹੋਣੀ ਚਾਹੀਦੀ ਹੈ।ਉਪਰੋਕਤ ਆਗੂਆਂ ਨੇ ਕਿਹਾ ਕਿ ਭਾਵੇਂ ਆਮ ਤੌਰ ‘ਤੇ ਹਿੰਦੂਆਂ ਦਾ ਕੋਈ ਵੀ ਤਿਉਹਾਰ ਜੇਹਾਦੀਆਂ ਦੇ ਆਤੰਕ ਦਾ ਨਿਸ਼ਾਨਾ ਬਣੇ ਬਿਨਾਂ ਨਹੀਂ ਰਹਿੰਦਾ ਪਰ ਇਸ ਸਾਲ ਸੰਵਤ 2079 ਦੀ ਪ੍ਰਤੀਪਦਾ ਭਾਵ 2 ਅਪ੍ਰੈਲ ਨੂੰ ਸ੍ਰੀ ਰਾਮ ਨੌਮੀ ਅਤੇ ਹਨੂੰਮਾਨ ਜੈਅੰਤੀ ਮੌਕੇ ਕਾਦੀਆਂ ਗਿਆ ਸੋਭਾ ਯਾਤਰਾਵਾ ਤੇ ਹਮਲਿਆਂ ਸਾਰੇ ਕੀਰਤੀਮਾਨ ਨਸ਼ਟ ਕਰ ਦਿੱਤੇ।ਕੱਟੜਪੰਥੀਆਂ ਨੇ ਮਸਜਿਦਾਂ ਤੋਂ ਨਿਕਲਕੇ ਹਿੰਦੂਆਂ ਦੇ ਘਰ,ਸਰਕਾਰੀ ਜਾਇਦਾਦ ਦੇ ਨਾਲ-ਨਾਲ ਦੁਕਾਨਾਂ,ਗੱਡੀਆਂ ਅਤੇ ਮੰਦਰ ਵੀ ਨਹੀਂ ਛੱਡੇ।

LEAVE A REPLY

Please enter your comment!
Please enter your name here