ਮਨੀਪੁਰ ਵਿੱਚ ਟੈਰੀਟੋਰੀਅਲ ਆਰਮੀ ਕੈਂਪ ਤੇ ਢਿੱਗਾਂ ਡਿੱਗਣ ਦੇ ਕਾਰਣ 7 ਜਵਾਨਾਂ ਦੀ ਮੌਤ, 45 ਤੋਂ ਵੱਧ ਲਾਪਤਾ

ਇੰਫਾਲ (ਦ ਸਟੈਲਰ ਨਿਊਜ਼) । ਮਨੀਪੁਰ ਦੇ ਨੋਨੀ ਜ਼ਿਲੇ ‘ਚ ਜਿਰੀਬਾਮ-ਇੰਫਾਲ ਰੇਲਵੇ ਲਾਈਨ ਦੇ ਕੋਲ ਭਾਰੀ ਢਿੱਗਾਂ ਡਿੱਗਣ ਕਾਰਣ ਵੱਡਾ ਹਾਦਸਾ ਵਾਪਰਿਆਂ ਹੈ। ਇੱਕ ਫੌਜ਼ੀ ਖੇਤਰੀ ਕੈਂਪ ਤੇ ਜ਼ਮੀਨ ਖਿਸਕਣ ਦੇ ਕਾਰਨ ਇੱਕ ਢਿੱਗਾ ਡਿੱਗ ਗਿਆ ਹੈ। ਜਿਸਦੇ ਕਾਰਣ ਹੁਣ ਤੱਕ 7 ਜਵਾਨਾਂ ਦੀ ਮੋਤ ਹੋ ਗਈ ਹੈ ਅਤੇ 45 ਤੋਂ ਵੱਧ ਲਾਪਤਾ ਹੋ ਚੁੱਕੇ ਹਨ। ਹੁਣ ਤੱਕ 19 ਜਵਾਨਾਂ ਨੂੰ ਬਚਾਇਆਂ ਗਿਆ ਹੈ । ਜ਼ਖਮੀਆਂ ਦਾ ਨੋਨੀ ਆਰਮੀ ਮੈਡੀਕਲ ਯੂਨਿਟ ‘ਚ ਇਲਾਜ ਕੀਤਾ ਜਾ ਰਿਹਾ ਹੈ।

Advertisements

ਮ੍ਰਿਤਕਾਂ ਦੀ ਪਛਾਣ ਭਾਰਤੀ ਫੌਜ ਦੇ 107 ਟੈਰੀਟੋਰੀਅਲ ਆਰਮੀ ਦੇ ਜਵਾਨਾਂ ਵਜੋਂ ਹੋਈ ਹੈ। ਇਨ੍ਹਾਂ ਜਵਾਨਾਂ ਨੂੰ ਮਨੀਪੁਰ ਦੇ ਨੋਨੀ ਜ਼ਿਲ੍ਹੇ ਦੇ ਤੁਪੁਲ ਰੇਲਵੇ ਸਟੇਸ਼ਨ ਨੇੜੇ ਜਿਰੀਬਾਮ ਤੋਂ ਇੰਫਾਲ ਤੱਕ ਇੱਕ ਨਿਰਮਾਣ ਅਧੀਨ ਰੇਲਵੇ ਲਾਈਨ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਸੀ। ਲਗਾਤਾਰ ਬਾਰਿਸ਼ ਕਾਰਨ ਵੱਡੇ ਢਿੱਗਾਂ ਡਿੱਗਣ ਨਾਲ ਜਿਰੀਬਾਮ-ਇੰਫਾਲ ਨਵੀਂ ਲਾਈਨ ਪ੍ਰੋਜੈਕਟ ਦੇ ਤੁਪੁਲ ਸਟੇਸ਼ਨ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। ਜ਼ਮੀਨ ਖਿਸਕਣ ਕਾਰਨ ਟਰੈਕ ਨਿਰਮਾਣ ਅਤੇ ਮਜ਼ਦੂਰਾਂ ਦੇ ਕੈਂਪ ਨੂੰ ਵੀ ਨੁਕਸਾਨ ਪਹੁੰਚਿਆ ਹੈ। ਫਿਲਹਾਲ ਬਚਾਅ ਕਾਰਜ ਜਾਰੀ ਹੈ।

LEAVE A REPLY

Please enter your comment!
Please enter your name here