ਸਾਂਝਾ ਫਰੰਟ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਗਏ ਬਜਟ ਦੀਆਂ ਸਾੜੀਆਂ ਕਾਪੀਆਂ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਾਂਝੇ ਫਰੰਟ ਨੇ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਬਜਟ ਦੀਆਂ ਕਾਪੀਆਂ ਸਮੂਹ ਕਰਮਚਾਰੀਆਂ ਨੇ ਸਾੜਿਆ ਗਈਆ, ਇਸ ਮੌਕੇ ਕਨਵੀਨਰ ਰਾਮ ਪ੍ਰਸ਼ਾਦ, ਮਨੋਹਰ ਲਾਲ ਪ੍ਰਧਾਨ ਕਲੈਰੀਕਲ, ਓਮ ਪ੍ਰਕਾਸ਼, ਜਗਸੀਰ ਸਿੰਘ ਭੰਗਰ, ਜਸਪਾਲ ਸਿੰਘ ਪ੍ਰਧਾਨ ਪੈਨਸ਼ਨ,ਅਜੀਤ ਸਿੰਘ ਸੋਢੀ, ਵਿਲਸਨ ਡੀਸੀ ਔਫਿਸ, ਰਾਜ ਕੁਮਾਰ, ਦਲਜਿੰਦਰ, ਪਵਨ ਕੁਮਾਰ ਖਜਾਨਾ ਦਫਤਰ ਅਤੇ ਅਮਨ ਖਜਾਨਾ ਵਿਭਾਗ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਸਰਕਾਰ ਹੈ ਜੋਕਿ ਮੁਲਾਜ਼ਮਾਂ ਨੇ ਹੀ ਲਿਆਂਦੀ ਹੈ ਅਤੇ ਪਿਛਲੀ ਸਰਕਾਰ ਵਾਂਗ ਇਸ ਸਰਕਾਰ ਵੱਲੋਂ ਵੀ ਮੁਲਾਜ਼ਮਾਂ ਨੂੰ ਬਜਟ ਵਿਚ ਕੁਝ ਦੇਣ ਲਈ ਨਹੀਂ ਕਿਹਾ ਗਿਆ। ਇਹ ਬਜਟ ਦੀ ਪਿਛਲੇ ਖਜ਼ਾਨਾ ਮੰਤਰੀ ਵਾਂਗ ਹੀ ਪੇਸ਼ ਕੀਤਾ ਗਿਆ ਹੈ ਅਤੇ ਅਸੀਂ ਇਸ ਬਜਟ ਦਾ ਵਿਰੋਧ ਕਰਦੇ ਹਾਂ ਅਤੇ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਹੋਰ ਸੰਘਰਸ਼ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਮੁਲਾਜਮਾਂ ਦਾ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ, ਪੇ ਕਮਿਸ਼ਨ ਦਾ ਏਰੀਅਰ ਦਿੱਤਾ ਜਾਵੇ, 200 ਰੁਪਏ ਵਿਕਾਸ ਟੈਕਸ ਬੰਦ ਕੀਤਾ ਜਾਵੇ, ਕੱਚੇ ਮੁਲਾਜਮ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਡੀਏ ਦੀਆਂ ਕਿਸ਼ਤਾਂ ਰਲੀਜ਼ ਕੀਤੀਆਂ ਜਾਣ ਸਮੇਤ ਵੱਖ ਵੱਖ ਮੰਗਾਂ ਪੂਰੀਆਂ ਕੀਤੀਆਂ ਜਾਣ।

Advertisements

ਉਹਨਾ ਕਿਹਾ ਕਿ ਸਰਕਾਰ ਸਿਰਫ ਐਲਾਨ ਕਰ ਰਹੀ ਹੈ ਅਤੇ ਉਸ ਨੂੰ ਅਮਲ ਵਿੱਚ ਨਹੀਂ ਲਿਆ ਰਹੀ ਜਿਸ ਕਰਕੇ ਇਸ ਸਰਕਾਰ ਨੂੰ ਸੰਗਰੂਰ ਦੀਆਂ ਜ਼ਿਮਨੀ ਚੋਣਾਂ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ ਉਨ੍ਹਾਂ ਕਿਹਾ ਕਿ ਸਰਕਾਰ ਬਣਾਉਣ ਲਈ ਆਮ ਆਦਮੀ ਸਰਕਾਰ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਜਿਸ ਨੂੰ ਪੂਰਾ ਕਰਨਾ ਲਈ ਸਰਕਾਰ ਹੁਣ ਐਲਾਨ ਕਰਦੀ ਨਜ਼ਰ ਆ ਰਹੀ ਹੈ ਪਰ ਇਸ ਨੂੰ ਪੂਰਾ ਕਰਨਾ ਸ਼ਾਇਦ ਇਸ ਸਰਕਾਰ ਦੇ ਵੱਸ ਦੀ ਗੱਲ ਨਹੀਂ ਉਨ੍ਹਾਂ ਕਿਹਾ ਕੱਚੇ ਮੁਲਾਜਮ ਪੱਕੇ ਕਰਨ ਦਾ ਐਲਾਨ ਚੰਨੀ ਸਰਕਾਰ ਨੇ ਵੀ ਕੀਤਾ ਸੀ ਪਰ ਹੁਣ ਇਹ ਸਰਕਾਰ ਵੀ ਐਲਾਨ ਕਰ ਰਹੀ ਹੈ ਪਰ ਹਕੀਕਤ ਵਿੱਚ ਕਰਨਾ ਸਰਕਾਰ ਨਹੀਂ ਚਾਹੁੰਦੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਪੈਨਸ਼ਨਰ ਅਤੇ ਕਰਮਚਾਰੀਆ ਨੇ ਹਿੱਸਾ ਲਿਆ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ

LEAVE A REPLY

Please enter your comment!
Please enter your name here