21 ਸਾਲ ਦੀ ਸਿਨੀ ਸ਼ੈਟੀ ਦੇ ਸਿਰ ਸਜਿਆਂ ਮਿਸ ਇੰਡੀਆਂ 2022 ਦਾ ਖਿਤਾਬ

ਮੁੰਬਈ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਕਰਨਾਟਕ ਦੀ ਸਿਨੀ ਸ਼ੈਟੀ ਨੂੰ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਆਯੋਜਿਤ ਗ੍ਰੈਂਡ ਫਿਨਾਲੇ ਵਿੱਚ ਫੇਮਿਨਾ ਮਿਸ ਇੰਡੀਆ ਵਰਲਡ ਦਾ ਤਾਜ ਪਹਿਨਾਇਆ ਗਿਆ। ਕਰਨਾਟਕ ਦੀ ਸਿਨੀ ਸ਼ੈਟੀ ਦੇ ਸਿਰ ਮਿਸ ਇੰਡੀਆਂ 2022 ਦਾ ਤਾਜ ਸਜਿਆਂ ਹੈ। ਉਤਰ-ਪ੍ਰਦੇਸ਼ ਦੀ ਸ਼ਿੰਟਾ ਚੌਹਾਨ ਸੈਕਿੰਡ ਰਨਰ ਅੱਪ ਰਹੀ ।

Advertisements

ਸ਼ਿਨੀ ਸ਼ੈਟੀ ਨੇ 31 ਮੁਕਾਬਲੇਬਾਜ਼ਾ ਨੂੰ ਹਰਾ ਕੇ ਇਹ ਖਿਤਾਬ ਹਾਸਿਲ ਕੀਤਾ ਹੈ। 21 ਸਾਲ ਦੀ ਸ਼ਿਨੀ ਸ਼ੈਟੀ ਦਾ ਜਨਮ ਮੁੰਬਈ ਵਿੱਚ ਹੋਇਆਂ। ਪਰ ਉਹ ਮੂਲ ਰੂਪ ਤੋਂ ਕਰਨਾਟਕ ਦੀ ਰਹਿਣ ਵਾਲੀ ਹੈ। ਸਿਨੀ ਨੇ ਅਕਾਊਟਿੰਗ ਅਤੇ ਫਾਇਨਾਸ ਵਿੱਚ ਬੈਚਲਰਸ ਵਿੱਚ ਡਿਗਰੀ ਹਾਸਿਲ ਕੀਤੀ ਹੈ। ਸਿਨੀ ਅਜੇ ਵੀ ਪੜਾਈ ਕਰ ਰਹੀ ਹੈ । ਸਨੀ ਨੂੰ ਡਾਂਸ ਦਾ ਸ਼ੌਕ ਹੋਣ ਕਰਕੇ ਉਹ ਸਾਲ ਦੀ ਉਮਰ ਤੋਂ ਡਾਂਸ ਕਰ ਰਹੀ ਹੈ। ਦੱਸ ਦਈਏ ਕਿ ਸਿਨੀ ਨੇ ਆਪਣਾ ਕਰੀਅਰ ਬਤੌਰ ਮਾਡਲ ਸ਼ੁਰੂ ਕੀਤਾ ਸੀ ਅਤੇ ਉਹ ਕਈ ਵੱਡੀਆਂ ਐਡਸ ਵਿੱਚ ਕੰਮ ਕਰ ਚੁੱਕੀ ਹੈ।

LEAVE A REPLY

Please enter your comment!
Please enter your name here