10ਵੀਂ ਦੀ ਪ੍ਰੀਖਿਆਂ ਵਿੱਚ ਵੀ ਕੁੜੀਆਂ ਨੇ ਮਾਰੀਆਂ ਮੱਲਾਂ, ਫਿਰੋਜ਼ਪੁਰ ਦੀ ਨੈਨਸੀ ਰਹੀ ਅੱਵਲ

ਚੰਡੀਗੜ੍ਹ ( ਦ ਸਟੈਲਰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ 5 ਜੁਲਾਈ ਨੂੰ ਜਾਰੀ ਕਰ ਦਿੱਤਾ ਹੈ। 10ਵੀਂ ਦੇ ਨਤੀਜਿਆਂ ‘ਚ 12ਵੀਂ ਦੀ ਤਰ੍ਹਾਂ ਹੀ ਕੁੜੀਆਂ ਨੇ ਮੱਲਾਂ ਮਾਰੀਆਂ ਹਨ। ਦੱਸ ਦਈਏ ਕਿ ਪਹਿਲੇ ਤਿੰਨ ਸਥਾਨ ਤੇ ਕੁੜੀਆਂ ਨੇ ਕਬਜ਼ਾ ਜਮਾਇਆ ਹੈ। ਫਿਰੋਜ਼ਪੁਰ ਦੀ ਨੈਨਸੀ ਰਾਣਾ ਨੇ 10ਵੀੰ ਦੀ ਪ੍ਰੀਖਿਆਂ ਵਿੱਚ 99.8 ਅੰਕ ਹਾਸਿਲ ਕਰ ਪਹਿਲਾਂ ਸਥਾਨ ਹਾਸਿਲ ਕਰਕੇ ਪੰਜਾਬ ਅਤੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਹੈ। ਜਦਿਕ ਸੰਗਰੂਰ ਦੀ ਦਿਲਪ੍ਰੀਤ ਨੇ ਵੀ 99.8 ਅੰਕ ਹਾਸਿਲ ਕੀਤੇ ਹਨ। ਪਰ ਨੈਨਸੀ ਦੀ ਛੋਟੀ ਉਮਰ ਤੋਂ ਹੀ ਉਸਨੂੰ ਟਾਈ-ਬ੍ਰੇਕਰ ਫਾਰਮੂਲੇ ਅਨੁਸਾਰ ਚੋਟੀ ਦਾ ਦਰਜਾ ਦਿੱਤਾ ਗਿਆ ਹੈ।

Advertisements

ਨੈਨਸੀ ਰਾਣਾ ਨੇ 99.8% ਅੰਕਾਂ ਨਾਲ ਪਹਿਲੀ ਪੁਜ਼ੀਸਨ, ਸੰਗਰੂਰ ਦੀ ਦਿਲਪ੍ਰੀਤ ਕੌਰ ਨੇ 99.8 ਫ਼ੀਸਦੀ ਅੰਕਾਂ ਨਾਲ ਦੂਜੀ ਪੁਜੀਸ਼ਨ ਅਤੇ ਸੰਗਰੂਰ ਦੀ ਹੀ ਕਮਲਪ੍ਰੀਤ ਕੌਰ ਨੇ 98.77 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਪਹਿਲੀ ਪੁਜ਼ੀਸਨ ਹਾਸਲ ਕਰਨ ਦੇ ਨਾਲ ਹੀ ਨੈਨਸੀ ਨੇ ਇੱਕ ਲੱਖ ਰੁਪਏ ਦਾ ਇਨਾਮ ਜਿੱਤ ਲਿਆ ਹੈ। ਦੱਸ ਦੇਈਏ ਕਿ ਬੋਰਡ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਬੋਰਡ ਚੋਟੀ ਦੇ ਰੈਂਕ ਧਾਰਕਾਂ ਨੂੰ ਨਕਦ ਕੀਮਤ ਦੇਵੇਗਾ। ਰੈਂਕ 1 ਧਾਰਕ ਨੂੰ 1 ਲੱਖ ਰੁਪਏ ਜਦਕਿ ਰੈਂਕ 2 ਅਤੇ 3 ਨੂੰ ਵੀ ਨਕਦ ਇਨਾਮ ਦਿੱਤੇ ਜਾਣਗੇ।

LEAVE A REPLY

Please enter your comment!
Please enter your name here