ਰੇਲਵੇ ਮੰਡੀ ਸਕੂਲ ਦਾ 10ਵੀਂ ਦਾ ਨਤੀਜਾ ਰਿਹਾ 100 ਪ੍ਰਤੀਸ਼ਤ, ਬੱਚਿਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼)। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਦਾ ਦਸਵੀ ਦਾ ਨਤੀਜਾ ਪ੍ਰਿੰਸੀਪਲ ਸ੍ਰੀਮਤੀ ਲਲਿਤਾ ਅਰੋੜਾ ਜੀ ਦੀ ਯੋਗ ਅਗਵਾਈ ਵਿਚ ਬਹੁਤ ਸ਼ਾਨਦਾਰ ਰਿਹਾ । ਇਸ ਸਕੂਲ ਵਿੱਚ 30 ਵਿਦਿਆਰਥਣਾਂ ਨੇ 90 ਪ੍ਰਤੀਸ਼ਤ ਤੋਂ ਵੱਧ ਨੰਬਰ ਪ੍ਰਾਪਤ ਕੀਤੇ ਅਤੇ 120 ਵਿਦਿਆਰਥਣਾਂ ਨੇ 80% ਤੋਂ ਵੱਧ ਨੰਬਰ ਪ੍ਰਾਪਤ ਕੀਤੇ। ਪਹਿਲਾ ਸਥਾਨ ਰੇਖਾ ਅਤੇ ਮਹਿਕ ਨੇ ਪ੍ਰਾਪਤ ਕੀਤਾ 96 ਪ੍ਰਤੀਸ਼ਤ ਅੰਕ ਲੈ ਕੇ। ਦੂਸਰਾ ਸਥਾਨ ਪ੍ਰਾਪਤ ਕੀਤਾ ਜੈਸਮੀਨ ਚੌਹਾਨ ਨੇ 95.5 ਪ੍ਰਤੀਸ਼ਤ ਅੰਕ ਲੈ ਕੇ ਅਤੇ ਜੀਆ ਕੁਮਾਰੀ ਨੇ ਤੀਸਰਾ ਸਥਾਨ 94.6 ਪ੍ਰਤੀਸ਼ਤ ਨੰਬਰ ਲੈ ਕੇ ਪ੍ਰਾਪਤ ਕੀਤਾ।

Advertisements

ਇਸ ਤੋਂ ਇਲਾਵਾ ਸਾਕਸ਼ੀ (94.4) ,ਗੋਲਡੀ(93.5), ਰੀਨਕੀ ਕੁਮਾਰੀ(92.4) ਪ੍ਰਿਯੰਕਾ (92), ਵੰਸ਼ਿਕਾ(91. 3) ,ਹੀਨਾ (90.4) ਪ੍ਰਭਪ੍ਰੀਤ(91), ਸੰਜਨਾ (93.4) ਕਿਰਨ(90) ਅੰਕ ਪ੍ਰਤੀਸ਼ਤ ਪ੍ਰਾਪਤ ਕੀਤੇ । ਪ੍ਰਿੰਸੀਪਲ ਮੈਡਮ ਨੇ ਇਹਨਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਲਲਿਤਾ ਅਰੋੜਾ ਜੀ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਕਾਮਯਾਬੀ ਪਿੱਛੇ ਮੇਰਾ ਮਿਹਨਤੀ ਸਟਾਫ ਹੈ ਅਤੇ ਬੱਚਿਆਂ ਦੀ ਆਪਣੀ ਮਿਹਨਤ ਦਾ ਹੀ ਨਤੀਜਾ ਹੈ। ਇਸ ਮੌਕੇ ਤੇ ਨੀਰੂ, ਸਾਕਸ਼ੀ, ਅਨੀਤਾ ਗੌਤਮ ,ਹਰਲੀਨ ਕੌਰ, ਪਲਵਿੰਦਰ ਕੌਰ, ਜਸਪ੍ਰੀਤ ਕੌਰ, ਮੋਨੀਕਾ ਸ਼ਰਮਾ ,ਵੰਦਨਾ ਸਿੱਧੂ, ਸ਼ਾਲੂ, ਜੁਝਾਰ ਕੌਰ ,ਨਵਜੋਤ ਕੌਰ, ਹਰਦੀਪ ਕੌਰ , ਰਵਿੰਦਰ ਕੌਰ, ਸ਼ਾਲਿਨੀ ਅਰੋੜਾ , ਅਨੀਤਾ ਚਾਵਲਾ, ਅਪਰਾਜਿਤਾ , ਬਲਦੇਵ, ਮਿਸ ਮਨਦੀਪ, ਮਨਦੀਪ ਕੌਰ, ਭਾਰਤੀ ਮਨਚੰਦਾ , ਰਜਨੀ ਨਾਹਰ , ਡਾਕਟਰ ਮੀਨੂ ਅਤੇ ਡਾਕਟਰ ਰਿਤੂ ਕੁਮਰਾ ਆਦਿ ਸ਼ਾਮਲ ਸਨ ।

LEAVE A REPLY

Please enter your comment!
Please enter your name here