ਮੋਹਾਲੀ ਅਤੇ ਚੰਗੀਗੜ੍ਹ ਜਾ ਕੇ ਕੰਮ ਕਰਨ ਦੇ ਇਛੁੱਕ ਨੌਜਵਾਨ ਕਰਵਾਉਣ ਰਜਿਸਟ੍ਰੇਸ਼ਨ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਚੰਡੀਗੜ੍ਹ ਵੱਲੋਂ 12ਵੀਂ ਪਾਸ ਲੜਕੇ/ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਕਰਨ ਹਿੱਤ BPO ਇਡੰਸਟਰੀ ਵਿੱਚ Tech Mahindra ਅਤੇ SRS Logistic ਆਦਿ ਕੰਪਨੀਆਂ ਤੋਂ 1000 ਦੇ ਕਰੀਬ ਅਸਾਮੀਆਂ ਪ੍ਰਾਪਤ ਕੀਤੀਆਂ ਗਈਆਂ ਹਨ। ਇਸ ਸਬੰਧੀ ਸ਼੍ਰੀ ਹਰਮੇਸ਼ ਕੁਮਾਰ ਜਿਲ੍ਹਾ ਰੋਜਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਫਿਰੋਜਪੁਰ ਅਤੇ ਸ਼੍ਰੀ ਗੁਰਜੰਟ ਸਿੰਘ, ਪਲੇਸਮੈਂਟ ਅਫਸਰ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਪ੍ਰਾਰਥੀ ਘੱਟੋ-ਘੱਟ ਬਾਰਵ੍ਹੀਂ ਪਾਸ ਹਨ ਅਤੇ ਮੋਹਾਲੀ/ਚੰਡੀਗੜ੍ਹ ਜਾ ਕੇ ਇਹਨਾਂ ਕੰਪਨੀਆਂ ਵਿੱਚ ਕੰਮ ਕਰਨ ਦੀ ਇੱਛਾ ਰੱਖਦੇ ਹਨ ਉਹ ਇਸ ਲਿੰਕ http://forms.gle/SWrH1fahngtMzJsD7ਤੇ ਮਿਤੀ 10-07-2022 ਤੱਕ ਰਜਿਸਟਰ ਕਰ ਸਕਦੇ ਹਨ ਅਤੇ ਜਿਹੜੇ ਪ੍ਰਾਰਥੀਆਂ ਦੀ ਇਸ ਲਿੰਕ ਉਪਰ ਰਜਿਸਟ੍ਰੇਸ਼ਨ ਹੋ ਜਾਵੇ ਉਹ ਮਿਤੀ 11-07-2022 ਨੂੰ ਸਵੇਰੇ 11:00 ਵਜੇ ਪਹਿਲੇ ਰਾਊਂਡ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਫਿਰੋਜਪੁਰ ਵਿਖੇ ਹਾਜਰ ਹੋਣ।

Advertisements

LEAVE A REPLY

Please enter your comment!
Please enter your name here