ਫੂਡ ਸੇਫਟੀ ਵਿੰਗ ਨੇ ਨਾਕੇ ਲਗਾਕੇ ਭਰੇ ਸੈਂਪਲ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ: ਸੀ.ਐਫ.ਡੀ.ਏ. ਪੰਜਾਬ (ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ) ਦੇ ਨਿਰਦੇਸ਼ਾਂ ਅਨੁਸਾਰ, ਅੱਜ ਫੂਡ ਵਿੰਗ ਕਪੂਰਥਲਾ ਨੇ ਸ਼ਿਕਾਇਤ ਦੇ ਆਧਾਰ ‘ਤੇ ਚੈਕਿੰਗ ਕੀਤੀ। ਇਸ ਟੀਮ ਦੀ ਅਗਵਾਈ ਹਰਜੋਤ ਪਾਲ ਸਿੰਘ ਸਹਾਇਕ ਕਮਿਸ਼ਨਰ ਐਫ.ਡੀ.ਏ.ਅਤੇ ਮੁਕੁਲ ਗਿੱਲ ਫੂਡ ਸੇਫਟੀ ਅਫਸਰ, ਕਪੂਰਥਲਾ ਨੇ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਫੂਡ ਸੇਫਟੀ ਵਿੰਗ ਕਪੂਰਥਲਾ ਦੀ ਟੀਮ ਵਲੋਂ ਅੱਜ ਸਵੇਰੇ ਨੇ ਫਗਵਾੜਾ ਨਾਲ ਲਗਦੇ ਇਲਾਕਿਆਂ ਵਿਚ  ਖਾਸ ਤੌਰ ‘ਤੇ  ਦੋਧੀਆਂ/ਦੁੱਧ ਵੇਚਣ‌ ਵਾਲਿਆਂ ਦੇ ਸੈਂਪਲ ਲੈਣ‌ ਲਈ ਵਿਸ਼ੇਸ਼ ਤੌਰ ‘ਤੇ ਨਾਕੇ‌ ਲਗਾਏ। ਇਸ ਦੌਰਾਨ ਟੀਮ‌ ਵਲੋ  05 ਸੈਂਪਲ ਲਏ ਗਏ, ਜਿਨ੍ਹਾਂ ਵਿੱਚ ਦੁੱਧ 03, ਮੀਟ ਉਤਪਾਦ 01, ਤਿਆਰ ਸਲਾਦ 01 ਸ਼ਾਮਲ ਹਨ। ਜ਼ਬਤ ਕੀਤੇ ਗਏ ਇਨ੍ਹਾਂ ਸੈਂਪਲਾਂ ਨੂੰ ਸਟੇਟ ਫੂਡ ਲੈਬਾਰਟਰੀ ਖਰੜ, ਮੁਹਾਲੀ ਵਿਖੇ ਵਿਸ਼ਲੇਸ਼ਣ ਅਤੇ ਰਿਪੋਰਟ ਲਈ ਭੇਜ ਦਿੱਤਾ ਗਿਆ ਹੈ ਅਤੇ ਵਿਸ਼ਲੇਸ਼ਣ ਦੀ ਰਿਪੋਰਟ ਆਉਣ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisements

ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ। ਉਨ੍ਹਾਂ ਭੋਜਨ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹਰ ਸਮੇਂ ਆਪਣੇ ਅਹਾਤੇ ਵਿੱਚ ਚੰਗੀ ਸਫਾਈ ਬਣਾਈ ਰੱਖਣ ਅਤੇ ਕਰਮਚਾਰੀਆਂ ਦੀ ਨਿੱਜੀ ਸਫਾਈ ਨੂੰ ਵੀ ਯਕੀਨੀ ਬਣਾਉਣਾ, ਗੁਣਵੱਤਾ ਵਾਲੇ ਕੱਚੇ ਮਾਲ ਦੀ ਵਰਤੋਂ ਕਰਨਾ ਤਾਂ ਕਿ ਆਮ ਲੋਕਾਂ ਲਈ ਸੁਰੱਖਿਅਤ, ਸ਼ੁੱਧ ਅਤੇ ਮਿਆਰੀ ਖਾਣ-ਪੀਣ ਦੀਆਂ ਵਸਤੂਆਂ ਉਪਲਬਧ ਕਰਵਾਈਆਂ ਜਾਂਦੀਆਂ ਹਨ।

LEAVE A REPLY

Please enter your comment!
Please enter your name here