ਜਨ ਸੁਵਿਧਾ ਕੈਂਪ 17 ਜੁਲਾਈ ਨੂੰ

ਪਟਿਆਲਾ (ਦ ਸਟੈਲਰ ਨਿਊਜ਼): ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਘਰਾਂ ਦੇ ਨੇੜੇ ਦੇਣ ਦੇ ਮਕਸਦ ਨਾਲ ਹਰੇਕ ਮਹੀਨੇ ਲਗਾਏ ਜਾਂਦੇ ਜਨ ਸੁਵਿਧਾ ਕੈਂਪ ਇਸ ਮਹੀਨੇ 17 ਜੁਲਾਈ ਨੂੰ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਵਾਰ ਸਾਰੇ ਵਿਧਾਨ ਸਭਾ ਹਲਕਿਆਂ ਅੰਦਰ ਵੱਖ-ਵੱਖ ਥਾਵਾਂ ‘ਤੇ 9 ਜਨ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ, ਜਿਥੇ ਸਾਰੇ ਵਿਭਾਗ ਵੱਲੋਂ ਇੱਕੋ ਛੱਤ ਥੱਲੇ ਸਰਕਾਰੀ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਸ਼ਹਿਰੀ ਦਾ ਜਨ ਸੁਵਿਧਾ ਕੈਂਪ ਇੰਦਰਾ ਮਾਡਲ ਸਕੂਲ, ਜਗਦੀਸ਼ ਕਲੋਨੀ ਮਥੁਰਾ ਕਲੋਨੀ ਪਟਿਆਲਾ ਵਿਖੇ ਅਤੇ ਪਟਿਆਲਾ ਦਿਹਾਤੀ ਦਾ ਕੈਂਪ ਜੈ ਪਬਲਿਕ ਸਕੂਲ ਰਸੂਲਪੁਰ ਸੈਦਾ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਣਾ ਵਿਖੇ ਸਰਕਾਰੀ ਹਾਈ ਸਕੂਲ, ਪਿੰਡ ਬਰਸਟ ਤੇ ਨੈਣਾਂ ਧਰਮਸ਼ਾਲਾ, ਨੇੜੇ ਮਿਉਂਸਿਪਲ ਕਮੇਟੀ ਦਫ਼ਤਰ ਸਮਾਣਾ ਵਿਖੇ ਕੈਂਪ ਲਗਾਏ ਜਾਣਗੇ ਅਤੇ ਸਨੌਰ ਵਿਖੇ ਮਾਤਾ ਕੁਸ਼ੱਲਿਆ ਦੇਵੀ ਸਰਕਾਰੀ ਹਾਈ ਸਕੂਲ, ਘੜਾਮ ਵਿਖੇ ਜਨ ਸੁਵਿਧਾ ਕੈਂਪ ਲਗਾਇਆ ਜਾਵੇਗਾ।

Advertisements


ਸਾਕਸ਼ੀ ਸਾਹਨੀ ਨੇ ਦੱਸਿਆ ਕਿ ਨਾਭਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਗਲੱਵਟੀ ਨਾਭਾ ਅਤੇ ਸ਼ੁਤਰਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੱਗਾ ਵਿਖੇ ਜਨ ਸੁਵਿਧਾ ਕੈਂਪ ਲਗਾਏ ਜਾਣਗੇ। ਇਸੇ ਤਰ੍ਹਾਂ ਰਾਜਪੁਰਾ ਦਾ ਕੈਂਪ ਸਰਕਾਰੀ ਮਿਡਲ ਸਕੂਲ ਜਲਾਲਪੁਰ ਤੇ ਘਨੌਰ ਦਾ ਜਨ ਸੁਵਿਧਾ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਬਰੀ, ਘਨੌਰ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕਰਦਿਆ ਕਿਹਾ ਕਿ ਜਿਥੇ ਇਨ੍ਹਾਂ ਕੈਂਪਾਂ ‘ਚ ਵੱਖ ਵੱਖ ਵਿਭਾਗਾਂ ਦੀਆਂ ਸਕੀਮਾਂ ਦੇ ਫਾਰਮ ਭਰੇ ਜਾਣਗੇ, ਉਥੇ ਹੀ ਹਰੇਕ ਵਿਭਾਗ ਵੱਲੋਂ ਵਿਭਾਗ ਅਧੀਨ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਲੋੜਵੰਦ ਸਕੀਮਾਂ ਨੂੰ ਸਮਝਕੇ ਇਨ੍ਹਾਂ ਦਾ ਲਾਭ ਉੱਠਾ ਸਕਣ ਤੇ ਸਰਕਾਰ ਵੱਲੋਂ ਲਗਾਏ ਜਾ ਰਹੇ ਜਨ ਸੁਵਿਧਾ ਕੈਂਪ ਆਪਣੇ ਮਕਸਦ ‘ਚ ਸਫਲ ਹੋ ਸਕਣ।

LEAVE A REPLY

Please enter your comment!
Please enter your name here