ਮੰਡੀ ਹਾਰਡਿੰਗ ਗੰਜ ਹਾਈ ਸਕੂਲ ਕਪੂਰਥਲਾ ਦੇ ਦਸਵੀਂ ਜਮਾਤ ਦੇ ਪ੍ਰੀਖਿਆ ਨਤੀਜੇ ਰਹੇ ਸ਼ਤ ਪ੍ਰਤੀਸ਼ਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ: ਮੰਡੀ ਹਾਰਡਿੰਗ ਗੰਜ ਹਾਈ ਸਕੂਲ ਕਪੂਰਥਲਾ ਦਾ  ਦਸਵੀਂ ਜਮਾਤ ਦਾ ਪ੍ਰੀਖਿਆ ਪਰਿਣਾਮ ਸ਼ਤ ਪ੍ਰਤੀਸ਼ਤ ਰਿਹਾ। 30 ਬੱਚਿਆਂ ਨੇ 80ਪ੍ਰਤਿਸ਼ਤ ਤੋਂ ਉੱਤੇ ਅੰਕ ਲਏ ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਮੁੱਖ ਅਧਿਆਪਿਕਾ ਮੈਡਮ ਗੋਰੀ ਜੀ ਨੇ ਦੱਸਿਆ ਕੀ ਦਸਵੀਂ ਦੇ 56 ਵਿਦਿਆਰਥੀਆਂ ਵਿੱਚੋਂ ਸੰਧਿਆ ਪੁੱਤਰੀ ਰਜੇਸ਼ ਕੁਮਾਰ ਪਹਿਲਾ ਸਥਾਨ 650 ਵਿਚੋਂ 577 ਅੰਕ ਲੈ ਕੇ ਪ੍ਰਾਪਤ ਕੀਤਾ, ਸ਼ਿਵਾਨੀ ਪੁੱਤਰੀ ਦੇਵ ਰਾਜ ਨੇ ਦੂਜਾ ਸਥਾਨ 650 ਵਿੱਚੋਂ 576 ਅੰਕ ਲੈ ਕੇ ਪ੍ਰਾਪਤ ਕੀਤਾ, ਆਯੁਸ਼ੀ ਪੁੱਤਰੀ ਸਰੋਜ ਕੁਮਾਰ ਨੇ ਤੀਜਾ ਸਥਾਨ 650 ਵਿਚੋਂ 573 ਅੰਕ ਲੈ ਕੇ ਪ੍ਰਾਪਤ ਕੀਤਾ। ਸਕੂਲ ਦੇ ਸ਼ਤ ਪ੍ਰਤਿਸ਼ਤ ਪ੍ਰੀਖਿਆ ਪਰਿਣਾਮ ਲਈ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵਿੰਦਰ ਅਗਰਵਾਲ ਜੀ, ਉੱਪ-ਪ੍ਰਧਾਨ ਬਾਲ ਕ੍ਰਿਸ਼ਨ ਕੌੜਾ, ਕਮੇਟੀ ਪ੍ਰਬੰਧਕ ਓਮ ਪ੍ਰਕਾਸ਼ ਬਹਿਲ ਜੀ ਅਤੇ ਸਾਰੇ ਕਮੇਟੀ ਮੈਂਬਰਾਂ ਨੇ ਸਕੂਲ ਦੀ ਮੁੱਖ ਅਧਿਆਪਕਾ ਗੋਰੀ ਅਤੇ ਸਮੂਹ ਅਧਿਆਪਕਾਂ ਨੂੰ ਬਹੁਤ ਬਹੁਤ ਵਧਾਈ ਦਿੱਤੀ।

Advertisements

LEAVE A REPLY

Please enter your comment!
Please enter your name here