ਐਸਸੀ ਵਰਗ ਤੇ ਮਹਿਲਾਵਾਂ ਨਾਲ ਆਪ ਸਰਕਾਰ ਕਰ ਰਹੀ ਹੈ ਵਿਤਕਰਾ: ਡਾ. ਰਾਜ ਕੁਮਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਇਹ ਬਹੁਤ ਹੀ ਦੁੱਖਦਾਈ ਗੱਲ ਹੈ ਕਿ ਬਾਬਾ ਸਾਹਿਬ ਦੇ ਨਾਂ ਤੇ ਵੋਟ ਲੈਣ ਵਾਲੀ ਆਮ ਆਦਮੀ ਪਾਰਟੀ ਸੱਤਾ ਵਿਚ ਆਉਂਦਿਆ ਹੀ ਉਹਨਾਂ ਦੇ ਪੈਰੋਕਾਰਾਂ ਦਾ ਹਿੱਤਾਂ ਦਾ ਘਾਣ ਕਰਨ ਤੇ ਉੱਤਰ ਆਈ ਹੈ।ਇਹ ਸ਼ਬਦ ਵਿਰੋਧੀ ਧਿਰ ਦੇ ਡਿਪਟੀ ਨੇਤਾ ਨੇ ਪੈ੍ਰਸ ਵਾਰਤਾ ਨੇ ਕਿਹਾ।ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਕੀਤੀ ਗਈ ਗਈ। ਇਸ ਪੈੱ੍ਰਸ ਕਾਨਫਰੰਸ ਵਿਚ ਡਾ.ਰਾਜ ਕੁਮਾਰ ਨੇ ਐਡਵੋਕੇਟ ਜਨਰਲ ਦਫਤਰ ਵਿਚ ਅਨੁਸੂਚਿਤ ਵਰਗ ਨੂੰ ਅਸਾਮੀਆਂ ਵਿਚ ਰਿਜਰਵੇਸ਼ਨ ਨਾ ਦੇਣ ਦਾ ਮੁੱਦਾ ਚੁੱਕਿਆ।ਉਹਨਾਂ ਕਿਹਾ ਕਿ ਆਪ ਸਰਕਾਰ ਐਸ ਸੀ ਵਰਗ ਦੀਆਂ ਮਹਿਲਾਵਾਂ ਨੂੰ ਵੀ ਬਣਦਾ ਹੱਕ ਨਹੀਂ ਦੇ ਰਹੀ।ਕਾਂਗਰਸ ਦੀ ਸਰਕਾਰ ਮੌਕੇ ਮਹਿਲਾਵਾਂ ਨੂੰ ਸਰਕਾਰੀ ਨੌਕਰੀਆਂ ਵਿਚ 33% ਦਾ ਰਾਖਵਾਕਰਨ ਦਿੱਤਾ ਗਿਆ ਸੀ।ਡਾ. ਰਾਜ ਨੇ ਕਿਹਾ ਕਿ ਜਦੋਂ ਪੀੜਤ ਵਰਗ ਦੇ ਨੁੰਮਾਇੰਦਿਆਂ ਵਲੋਂ ਨੈਸ਼ਨਲ ਐਸ ਸੀ ਕਮਿਸ਼ਨ ਕੋਲ ਇਹ ਮੁੱਦਾ ਉਠਾਇਆ ਤਾਂ ਕਮਿਸ਼ਨ ਨੇ ਆਪ ਸਰਕਾਰ ਨੂੰ ਦੁਬਾਰਾ ਸੋਧ ਕਰਕੇ ਇਸ਼ਤਿਹਾਰ ਜਾਰੀ ਕਰਨ ਦੇ ਨਿਰਦੇਸ਼ ਜਾਰੀ ਕੀਤੇ।

Advertisements

ਪਰੰਤੂ ਆਪ ਸਰਕਾਰ ਨੇ ਅਜਿਹਾ ਕਰਨ ਦੀ ਬਜਾਏ ਇਸ ਵਿਰੁੱਧ ਹਾਈ ਕੋਰਟ ਵਿਚ ਰਿੱਟ ਦਾਇਰ ਕਰ ਦਿੱਤੀ ਕਿ ਕਿ ਉਹ ਬਿਹਤਰ ਵਿਅਕਤੀਆਂ ਨੂੰ ਹੀ ਮੌਕਾ ਦੇਣਾ ਚਾਹੰਦੇ ਹਨ।ਇਸ ਰਿੱਟ ਰਾਹੀਂ ਮਾਨ ਸਰਕਾਰ ਨੇ ਅਨੁਸੂਚਿਤ ਜਾਤੀ ਦੇ ਹਰ ਕਾਬਲ ਵਿਅਕਤੀ ਦੀ ਯੋਗਤਾ ਤੇ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ।ਡਾ. ਰਾਜ ਨੇ ਮਾਨ ਸਰਕਾਰ ਵਿਚ ਸ਼ਾਮਲ ਐਸ ਸੀ ਵਰਗ ਦੇ ਮੰਤਰੀਆਂ ਤੇ ਵਿਧਾਇਕਾਂ ਤੇ ਤੰਜ ਕੱਸਦਿਆਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਡਾ. ਬਲਜੀਤ ਕੌਰ ਕੋਲ ਵੀ ਐਸ ਸੀ/ਬੀ ਸੀ ਵਫਦ ਨੇ ਪੁਹੰਚ ਕੀਤੀ ਪਰੰਤੂ ਉਹਨਾਂ ਨੇ ਕੋਈ ਹੱਥ ਪੱਲਾ ਨਹੀਂ ਫੜਾਇਆ ਨਾ ਹੀ ਆਪਣੀ ਸਰਕਾਰ ਕੋਲ ਇਹ ਮੁੱਦਾ ਉਠਾਇਆ।ਡਿਪਟੀ ਸੀ ਐਲ ਪੀ ਲੀਡਰ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਗਰੀਬਾਂ ਤੇ ਪਿਛੜੇ ਤੇ ਜਨਜਾਤੀ ਵਰਗਾਂ ਨਾਲ ਸਬੰਧਤ ਲੋਕਾਂ ਦੇ ਹਿੱਤਾ ਦਾ ਘਾਣ ਨਾ ਕਰੇ ਤੇ ਰਾਖਵਾਕਰਨ ਪਾਲਿਸੀ ਨੂੰ ਇਨ-ਬਿਨ ਲਾਗੂ ਕਰੇ।ਜਾਰੀ ਇਸ਼ਤਿਹਾਰ ਨੂੰ ਵਾਪਸ ਲੈ ਕੇ ਦੁਬਾਰਾ ਇਸ਼ਤਿਹਾਰ ਜਾਰੀ ਕੀਤਾ ਜਾਵੇ ਅਤੇ ਹਾਈ ਕੋਰਟ ਵਿਚ ਦਾਇਰ ਰਿੱਟ ਵੀ ਵਾਪਸ ਲਏ । ਅਜਿਹਾ ਨਾ ਕਰਨ ਦੀ ਸੂਰਤ ਵਿਚ ਐਸ ਸੀ ਵਿਭਾਗ ਕਾਂਗਰਸ ਵਲੋਂ ਮੁੱੱਖ ਮੰਤਰੀ ਦੀ ਰਿਹਾਇਸ਼ ਦਾ ਘੇਰਾਓ ਕੀਤਾ ਜਾਵੇਗਾ।ਉਹਨਾਂ ਕਿ ਕਿ ਪੰਜਾਬ ਦੀ 65% ਅਬਾਦੀ ਦੇ ਹੱਕਾਂ ਦੀ ਗੱਲ ਹੈ ਜੋ ਸਿਰਫ ਆਪਣੇ 37% ਹੱਕ ਮੰਗ ਰਹੇ ਹਨ।ਇਸ ਵਿਚ ਪੰਜਾਬ ਸਰਕਾਰ ਨੂੰ ਕੀ ਤਕਲੀਫ ਹੈ ਇਹ ਸਮਝ ਤੋਂ ਬਾਹਰ ਹੈ।

LEAVE A REPLY

Please enter your comment!
Please enter your name here