ਅਲਾਇੰਸ ਕਲੱਬ ਇੰਟਰਨੈਸ਼ਨਲ ਅਤੇ ਗਰੇਸਾ ਫਿਲਮਜ਼ ਵਲੋਂ ‘ਗੁਰੂ ਪੁਰਣਿਮਾ`ਦੇ ਮੌਕੇ ਤੇ ਕਰਵਾਇਆ ਗਿਆ ਸਮਾਗਮ

ਹੁਸ਼ਿਆਰਪੁਰ: (ਦ ਸਟੈਲਰ ਨਿਊਜ਼): ਅਲਾਇੰਸ ਕਲੱਬ ਇੰਟਰਨੈਸ਼ਨਲ ਅਤੇ ਗਰੇਸਾ ਫਿਲਮਜ਼ ਵਲੋਂ ‘ਗੁਰੂ ਪੁਰੀਨਮਾ` ਦੇ ਮੌਕੇ ਤੇ ਇਕ ਸਮਾਗਮ ਸਥਾਨਕ ਐਸ.ਡੀ.ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ । ਇਸ ਮੌਕੇ ਤੇ ਗੁਰੂ ਦੀ ਮਹੱਤਤਾ ਅਤੇ ‘ਓ ਬੰਦਿਆ ! ਮਾਲਕ ਦੇ ਗੁਣ ਗਾ` ਦਾ ਲੋਕ ਅਰਪਣ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਪੁਨੀਤ ਕੁਮਾਰ, ਪ੍ਰਿੰਸੀਪਲ ਉਂਕਾਰ ਤ੍ਰੇਹਨ, ਪੰਜਾਬੀ ਫਿਲਮ ਕਲਾਕਾਰ ਨੀਟੂ ਪੰਧੇਰ, ਸੰਗੀਤਕਾਰ ਵਿਵੇਕ ਸਾਹਨੀ, ਸੰਪਾਦਕ ਨਿਰਦੇਸ਼ਕ ਨਰੇਸ਼ ਗਰਗ, ਐਲੀ. ਸੁਮੇਸ਼ ਕੁਮਾਰ, ਐਲੀ ਅਸ਼ੋਕ ਪੁਰੀ ਅਤੇ ਡਿਸਟ੍ਰਿਕ ਗਵਰਨਰ ਐਲੀ ਪੁਸ਼ਪਿੰਦਰ ਸ਼ਰਮਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। 

Advertisements

 ‘ਗੁਰੂ ਪੁਰੀਨਮਾ` ਦੇ ਮੌਕੇ ਤੇ ਪ੍ਰਿੰਸੀਪਲ ਉਂਕਾਰ ਤ੍ਰੇਹਨ ਅਤੇ ਪ੍ਰਿੰਸੀਪਲ ਪੁਨੀਤ ਕੁਮਾਰ ਨੇ ਵਿਸ਼ੇਸ਼ ਤੌਰ ਤੇ ਚਰਚਾ ਕੀਤੀ। ਉਨਾਂ ਦੱਸਿਆ ਕਿ ਮਹਾਰਿਸ਼ੀ ਕ੍ਰਿਸ਼ਨ ਦ੍ਰੈਪਿਆਨ ਵੇਦ ਵਿਆਸ ਜੀ ਦੇ ਜਨਮ ਦਿਵਸ ਤੇ ਗੁਰੂ ਪੂਰਨੀਮਾ ਮਨਾਈ ਜਾਂਦੀ ਹੈ ਅਤੇ ਇਹ ਭਾਰਤੀ ਸਨਾਤਨ ਧਰਮ ਦਾ ਇਕ ਮੁੱਖ ਤਿਉਹਾਰ ਹੈ। ਵੇਦ ਵਿਆਸ ਜੀ ਮਹਾਭਾਰਤ ਦੇ ਸੰਪਾਦਕ ਹੀ ਨਹੀ ਬਲਕਿ ਮਹਾਂਭਾਰਤ ਦੀਆਂ ਘਟਨਾਵਾਂ ਦੇ ਗਵਾਹ ਸਨ। ਇਸ ਮੌਕੇੇ ਤੇ ਨੀਟੂ ਪੰਧੇਰ ਨੇ ਵਿਦਿਆਰਥੀਆਂ ਨਾਲ ਸਾਂਝ ਕਰਦੇ ਦੱਸਿਆ ਕਿ ਗੁਰੂਆਂ ਦੇ ਸਤਿਕਾਰ ਦੇ ਨਾਲ ਅੱਜ ਦੇ ਵਿਦਿਆਰਥੀ ਨੂੰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ। ਅੱਜ ਦੀ ਲੋਕ ਅਰਪਣ ਬੰਦਗੀ/ਗੀਤ ‘ਓ ਬੰਦਿਆ ! ਮਾਲਕ ਦੇ ਗੁਣ ਗਾ` ਦੇ ਸੰਪਾਦਕ ਨਰੇਸ਼ ਗਰਗ ਨੇ ਦੱਸਿਆ ਕਿ ਸਮਾਜ ਨੂੰ ਚੰਗਾ ਸੁਨੇਹਾ ਦੇਣ ਲਈ ਇਕ ਸੰਪਾਦਕ ਦਾ ਸਭ ਤੋਂ ਪਹਿਲਾ ਧਰਮ ਇਹ ਹੈ ਕਿ ਉਹ ਗੰਦੀਆਂ ਗੱਲਾਂ/ਦ੍ਰਿਸ਼ ਸੰਪਾਦਕ ਕਰਕੇ ਚੰਗਾ ਸਾਹਿਤ, ਸੱਭਿਆਚਾਰ ਅਤੇ ਕਲਾ ਕਿਰਤਾਂ ਲੋਕਾਂ ਵਿੱਚ ਲੈ ਕੇ ਆਵੇ। ਇਸ ਮੌਕੇ ਤੇ ਅਸ਼ੋਕ ਪੁਰੀ ਨੇ ਦੱਸਿਆ ਕਿ ਇਹ ਗੀਤ ਕੁਮਾਰ ਵਿਨੋਦ ਨੇ ਗਾਇਆ, ਕੈਮਰਾਮੈਨ ਸ਼ੰਕਰਦੇਵਾ, ਸੰਗੀਤ ਜੇ ਸ਼ਾਹ  ਦੇ ਨਾਲ ਫਿਲਮਾਂਕਣ ਅਸ਼ੋਕ ਪੁਰੀ ਅਤੇ ਮਹੇਸ਼ ਕੁਮਾਰ ਉਪਰ ਕੀਤਾ ਗਿਆ ਹੈ। ਅੱਜ ਦੇ ਗੁਰੂ ਪੂਰਨੀਮਾ ਦੇ ਮੌਕੇ ਤੇ ਇਹ ਗੀਤ ਲੋਕ ਅਰਪਣ ਕੀਤਾ ਗਿਆ।  

ਪ੍ਰੋਗਰਾਮ ਵਿੱਚ  ਨੀਟੂ ਪੰਧੇਰ, ਵਿਵੇਕ ਸਾਹਨੀ, ਨਰੇਸ਼ ਗਰਗ ਦੇ ਨਾਲ ਪ੍ਰਿੰਸੀਪਲ ਉਂਕਾਰ ਸਿੰਘ ਤ੍ਰੇਹਨ, ਪਿ੍ਰੰਸੀਪਲ ਪੁਨੀਤ ਕੁਮਾਰ, ਅਧਿਆਪਕ ਰਾਜ ਕੁਮਾਰ ਅਤੇ ਮਧੁ ਸੂਦਨ ਨੂੰ ਅਲਾਇੰਸ ਕਲੱਬ ਇੰਟਰਨੈਸ਼ਨਲ ਵਲੋਂ ਸਨਮਾਨਿਤ ਕੀਤਾ ਗਿਆ। ਸ਼੍ਰੀ ਗਰੇਸਾ ਫਿਲਮਜ਼ ਦੇ ਨਿਰਮਾਤਾ ਅਸ਼ੋਕ ਪੁਰੀ ਨੇ ਐਲੀ ਪੁਸ਼ਪਿੰਦਰ ਸ਼ਰਮਾ ਅਤੇ ਐਲੀ ਸੁਮੇਸ਼ ਕੁਮਾਰ ਨੂੰ ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ। ਅਖੀਰ ਵਿੱਚ ਪ੍ਰਧਾਨਗੀ ਮੰਡਲ ਵਲੋਂ ਸ਼ਬਦ/ਬੰਦਗੀ/ਗੀਤ ‘ਓ ਬੰਦਿਆ ! ਮਾਲਕ ਦੇ ਗੁਣ ਗਾ` ਲੋਕ ਅਰਪਨ ਕੀਤਾ ਗਿਆ।  

LEAVE A REPLY

Please enter your comment!
Please enter your name here