ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਵੱਲੋਂ ਸਰਕਾਰ ਵਿਰੁੱਧ ਕੀਤਾ ਗਿਆ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਵੱਲੋਂ ਅੱਜ 22ਵੇ ਦਿਨ ਪੰਜਾਬ ਭਰ ਦੇ ਦਫਤਰਾਂ, ਚੰਡੀਗੜ੍ਹ ਸਥਿਤ ਡਾਇਰੈਕੋਰੇਟ ਦਫਤਰਾਂ ਅਤੇ ਸਿਵਲ ਸਕੱਤਰੇਤ ਪੰਜਾਬ ਦੇ ਦਫਤਰਾਂ ਵੱਲੋਂ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤੇ ਗਏ। ਇਹ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਪ੍ਰਤੀ ਸੰਘਰਸ਼ ਕਰ ਰਹੇ ਹਨ। ਮੁੱਖ ਮੰਗਾਂ ਪੁਰਾਣੀ ਪੈਨਸ਼ਨ ਪ੍ਰਤੀ ਨੋਟੀਫਿਕੇਸ਼ਨ ਜਾਰੀ ਕਰਨਾ, 12% ਡੀ.ਏ ਦੀਆਂ ਰਹਿੰਦੀਆਂ ਕਿਸ਼ਤਾਂ ਜਾਰੀ ਕਰਨੀਆਂ, ਪੈ ਕਮਿਸ਼ਨ ਦਾ ਬਕਾਇਆ ਜਾਰੀ ਕਰਨਾ, 15-01-2015 ਅਤੇ 17-07-2020 ਦੇ ਮੁਲਾਜ਼ਮ ਮਾਰੂ ਪੱਤਰ ਰੱਦ ਕਰਨੇ, ਟਾਈਪ ਟੈਸਟ ਦੀ ਥਾਂ ਤੇ ਕੰਪਿਊਟਰ ਟ੍ਰੇਨਿੰਗ ਨੂੰ ਲਾਗੂ ਕਰਨਾ, ਸੁਪਰਡੈਂਟ ਦੀ ਤਰੱਕੀ ਲਈ ਅੱਠ ਸਾਲ ਤਜਰਬੇ ਦੀ ਸ਼ਰਤ ਖਤਮ ਕਰਨਾ, ਏ.ਸੀ.ਪੀ ਲਾਗੂ ਕਰਨਾ ਆਦਿ ਸ਼ਾਮਿਲ ਹੈ। ਇਸ ਜਿਲ੍ਹੇ ਦੇ ਡੀ.ਸੀ. ਦਫਤਰ, ਖਜਾਨਾ ਦਫਤਰ, ਐਸ.ਡੀ.ਐਮ ਦਫਤਰ,ਲੋਕ ਨਿਰਮਾਣ ਵਿਭਾਗ, ਸਮੂਹ ਕਲਾਜ,ਆਈ.ਟੀ.ਆਈ., ਪੋਲੀਟੈਕਨਿਕ ਕਾਲਜ, ਇਰੀਗੇਸ਼ਨ ਦਫਤਰ, ਪੀ.ਡਬਲਯੂ.ਡੀ. ਦਫਤਰ, ਜਿਲ੍ਹਾ ਰੋਜ਼ਗਾਰ ਦਫਤਰ, ਐਕਸਾਈਜ਼ ਵਿਭਾਗ, ਰੋਡਵੇਜ਼ ਦਫਤਰ, ਖੇਤੀਬਾੜੀ ਦਫਤਰ, ਪਸ਼ੂ ਪਾਲਣ ਵਿਭਾਗ, ਬਾਗਵਾਨੀ ਵਿਭਾਗ, ਮੱਛੀ ਪਾਲਣ ਵਿਭਾਗ, ਜਿਲ੍ਹਾ ਭਾਸ਼ਾ ਵਿਭਾਗ, ਸਿੱਖਿਆ ਵਿਭਾਗ, ਸਿਹਤ ਵਿਭਾਗ ਆਦਿ ਦੇ ਦਫਤਰ ਸ਼ਾਮਲ ਸਨ।

Advertisements

ਇਨਾਂ ਕਰਮਚਾਰੀਆਂ ਵੱਲੋਂ ਖਜਾਨਾ ਦਫਤਰ,ਡੀ.ਸੀ. ਦਫਤਰ ਅਤੇ ਸਿਵਲ ਸਰਜਨ ਦਫਤਰ ਦੇ ਬਾਹਰ  ਗੇਟ ਰੈਲੀਆਂ ਕੀਤੀਆਂ ਗਈਆਂ। ਇਹ ਜਾਣਕਾਰੀ ਜਿਲ੍ਹੇ ਦੇ ਪ੍ਰਧਾਨ ਸ੍ਰੀ ਅਨੀਰੁਧ ਮੋਦਗਿਲ ਵੱਲੋਂਜਾਰੀ ਪ੍ਰੈਸ ਬਿਆਨ ਰਾਹੀ ਦਿੱਤੀ ਗਈ। ਉਨਾਂ ਵੱਲੋਂ ਕਿਹਾ ਗਿਆ ਕਿ  ਮਿਤੀ ਇੱਕ ਦਸੰਬਰ ਨੂੰ ਸਮੂਹ ਵਿਭਾਗਾਂ ਵੱਲੋਂ ਕਾਲੇ ਝੰਡਿਆਂ ਨਾਲ ਬਜਾਰਾਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਚੌਕਾਂ ਵਿੱਚ ਸਰਕਾਰ ਦੇ ਝੂਠ ਦੇ ਘੜੇ ਭੰਨੇ ਜਾਣਗੇ।ਇਹ ਰੋਸ ਮਾਰਚ ਸਵੇਰੇ 10:00ਵਜੇ ਮਿਨੀ ਸਕੱਤਰੇਤ ਤੋਂ ਸ਼ੁਰੂ ਹੋਵੇਗਾ, ਜਿਸ ਵਿੱਚ ਜਿਲ੍ਹਾ ਪ੍ਰਧਾਨ ਅਨੀਰੁਧ ਮੋਦਗਿਲ ਤੋਂ ਇਲਾਵਾ ਬਲਕਾਰ ਸਿੰਘ ਪ੍ਰਧਾਨ ਡੀਸੀ ਦਫਤਰ, ਦੀਪਕ ਤ੍ਰੇਹਣ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਯੂਨਿਟ ਹੁਸ਼ਿਆਰਪੁਰ, ਬਿਕਰਮ ਆਦੀਆ, ਦਵਿੰਦਰ ਭੱਟੀ ਸੀਨੀਅਰ ਮੀਤ ਪ੍ਰਧਾਨ, ਬਿਕਰਮਜੀਤ ਸਿੰਘ ਆਹਲੂਵਾਲੀਆ ਜਿਲ੍ਹਾ ਪ੍ਰਧਾਨ ਸਿੱਖਿਆ ਵਿਭਾਗ, ਨਵਦੀਪ ਕੁਮਾਰ ਪ੍ਰਧਾਨ ਸਿਹਤ ਵਿਭਾਗ,ਹਰਕਮਲ ਸਿੰਘ ਪ੍ਰਧਾਨ ਪੀ.ਡਬਲਯੂ.ਡੀ. ਵਿਭਾਗ, ਖਜ਼ਾਨਾ ਦਫਤਰ ਦੇ ਪੁਸ਼ਪਿੰਦਰ ਪਠਾਨੀਆ, ਆਈ.ਟੀ.ਆਈ. ਤੋਂ ਸੁਪਰਡੈਂਟ ਜਸਵਿੰਦਰ, ਇਰੀਗੇਸ਼ਨ ਤੋਂ ਮੰਗਲ ਸਿੰਘ, ਸੁਖਵਿੰਦਰ ਸਿੰਘ, ਸੰਦੀਪ ਸੰਧੀ, ਗੁਰਦੀਪ ਸਿੰਘ, ਐਕਸੀਜ਼ ਵਿਭਾਗ ਤੋਂ ਅਮਰਜੀਤ ਮਾਹੀ, ਬਿਨੈ ਕੁਮਾਰ, ਪ੍ਰਭਜੋਤ, ਟਾਂਡਾ ਤੋਂ ਰਵਿੰਦਰ ਸਿੰਘ, ਭੂੰਗਾ ਤੋਂ ਰਵਿੰਦਰ ਫਰਵਾਹਾ, ਗੜ੍ਹਸ਼ੰਕਰ ਤੋਂ ਸੰਦੀਪ ਸ਼ਰਮਾਂ, ਮੁਕੇਰੀਆਂ ਤੋਂ ਰਾਜੀਵ ਰਾਜਨ, ਦਸੂਹਾ ਤੋਂ ਬਲਜੀਤ ਸਿੰਘ, ਬੈਰਨਦੀਪ ਸਿੰਘ, ਨਰਿੰਦਰ ਸ਼ਰਮਾਂ, ਤਲਵਾੜਾ ਤੋਂ ਗੁਰਦਿਆਲ ਸਿੰਘ, ਹਾਜੀਪੁਰ ਤੋਂ ਗਗਨਦੀਪ, ਮਾਹਿਲਪੁਰ ਤੋਂ ਨਵਤੇਜ  ਬੈਂਸ, ਮਨਜਿੰਦਰ ਬਗੋਰਾ, ਚੱਬੇਵਾਲ ਤੋਂ ਹਰਪ੍ਰੀਤ ਸਿੰਘ, ਰੋਜ਼ਗਾਰ ਦਫਤਰ ਤੋਂ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਸਾਥੀ ਰੋਸ ਮਾਰਚ ਵਿੱਚ ਸ਼ਾਮਿਲ ਹੋਣਗੇ, ਇਹ ਸਾਥੀ ਸੁੱਤੀ ਸਰਕਾਰ ਤੱਕ ਆਵਾਜ਼ ਪੰਹੁਚਾਉਣ ਲਈ ਖਾਲੀ ਪੀਪੇ ਵਜਾਉਂਦੇ ਹੋਏ ਰੋਸ ਮਾਰਚ ਕਰਨਗੇ।

LEAVE A REPLY

Please enter your comment!
Please enter your name here