ਏਜੀ ਅਨਮੋਲ ਰਤਨ ਸਿੱਧੂ ਤੇ ਅਣਪਛਾਤੇ ਹਮਲਾਵਰਾ ਵੱਲੋਂ ਹੋਇਆਂ ਹਮਲਾ, ਵਾਲ-ਵਾਲ ਬਚੇ ਅਨਮੋਲ ਰਤਨ

ਚੰਡੀਗੜ੍ਹ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਤੇ ਅਣਪਛਾਤੇ ਹਮਲਾਵਰਾ ਵੱਲੋਂ ਹਮਲਾ ਕਰਨ ਦੀ ਖਬਰ ਮਿਲੀ ਹੈ। ਏਜੀ ਸਿੱਧੂ ਦਿੱਲੀ ਤੋਂ ਚੰਡੀਗੜ੍ਹ ਰੇਲਗੱਡੀ ‘ਤੇ ਸਫ਼ਰ ਕਰ ਰਹੇ ਸੀ ਤਾਂ ਕੁਝ ਲੜਕਿਆ ਨੇ ਕਥਿਤ ਤੌਰ ‘ਤੇ ਪਥਰਾਅ ਕੀਤਾ ਅਤੇ ਖਿੜਕੀ ਦੇ ਸ਼ੀਸ਼ੇ ਤੋੜ ਦਿੱਤੇ। ਇਹ ਘਟਨਾ ਕੁਝ ਸਮਾਂ ਪਹਿਲਾਂ ਪਾਣੀਪਤ ਨੇੜੇ ਉਸ ਸਮੇਂ ਵਾਪਰੀ ਜਦੋਂ ਪੰਜਾਬ ਦੇ ਏਜੀ ਚੰਡੀਗੜ੍ਹ ਵਾਪਸ ਆ ਰਹੇ ਸਨ। ਦੱਸ ਦਈਏ ਕਿ ਸੋਮਵਾਰ ਨੂੰ ਏਜੀ ਸਿੱਧੂ ਸੁਪਰੀਮ ਕੋਰਟ ਵਿੱਚ ਲਾਰੈਂਸ ਬਿਸ਼ਨੋਈ ਮਾਮਲੇ ਵਿੱਚ ਪੇਸ਼ ਹੋਏ।

Advertisements

ਹਮਲੇ ਤੋਂ ਬਾਅਦ ਏਜੀ ਸਿੱਧੂ ਨੇ ਪੰਜਾਬ ਦੇ ਡੀਜੀਪੀ ਕੋਲ ਸ਼ਿਕਾਇਤ ਦਰਜ ਕਰਵਾਈ। ਏਜੀ ਸਿੱਧੂ ਨੇ ਦੱਸਿਆਂ ਕਿ ਸ਼ਾਮ ਸਾਢੇ ਛੇ ਵਜੇ ਪਾਣੀਪਤ ਨੇੜੇ ਜਦੋਂ ਟਰੇਨ ਬਹੁਤ ਹੌਲੀ ਚੱਲ ਰਹੀ ਸੀ ਤਾਂ ਕਰੀਬ 8 ਤੋਂ 9 ਲੜਕਿਆਂ ਨੇ ਜਿੱਥੇ ਉਹ ਬੈਠੇ ਸਨ ਅਤੇ ਉਸ ਬਰਥ ਦੇ ਸ਼ੀਸ਼ਿਆਂ ਉਪਰ ਪਥਰਾਅ ਕੀਤਾ। ਹਾਲਾਂਕਿ ਇਸ ਪਥਰਾਅ ‘ਚ ਅਨਮੋਲ ਰਤਨ ਸਿੱਧੂ ਵਾਲ-ਵਾਲ ਬਚ ਗਏ ਪਰ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਤੁਰੰਤ ਇਸਦੀ ਸੂਚਨਾ ਡੀਜੀਪੀ ਨੂੰ ਦਿੱਤੀ ਹੈ।

LEAVE A REPLY

Please enter your comment!
Please enter your name here