ਪ੍ਰਦੂਸ਼ਣ ਮਾਮਲੇ ਨੂੰ ਲੈ ਕੇ ਪਿੰਡਾਂ ਦੇ ਲੋਕਾਂ ਨੇ ਹਮੀਰਾ ਫੈਕਟਰੀ ਸਾਹਮਣੇ ਕੀਤਾ ਰੋਸ ਮੁਜ਼ਾਹਰਾ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ । ਜਗਤਜੀਤ ਸ਼ਰਾਬ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਖਿਲਾਫ ਨੇੜਲੇ ਪਿੰਡਾਂ ਦੇ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਪ੍ਰੰਤੂ ਫੈਕਟਰੀ ਮੈਨੇਜਮੈਂਟ ਦੇ ਤਾਨਾਸ਼ਾਹੀ ਵਤੀਰੇ ਤੇ ਪ੍ਰਸ਼ਾਸਨ ਦੀ ਕਥਿਤ ਸ਼ਹਿ ਕਾਰਨ ਇਹ ਮਸਲਾ ਕਿਸੇ ਤਣ ਪੱਤਣ ਨਹੀਂ ਲੱਗ ਰਿਹਾ।‌ ਇਸ ਸਬੰਧੀ ਕੋਈ ਸੁਣਵਾਈ ਨਾ ਹੋਣ ਤੇ ਅੱਜ ਪਿੰਡ ਦਿਆਲਪੁਰ ਦੇ ਲੋਕਾਂ ਨੇ ਫੈਕਟਰੀ ਦਾ ਗੇਟ ਘੇਰ ਕੇ ਰੋਸ ਧਰਨਾ ਦਿੱਤਾ ਅਤੇ ਫੈਕਟਰੀ ਮੈਨੇਜਮੈਂਟ ਦੇ ਤਾਨਾਸ਼ਾਹੀ ਵਤੀਰੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਧਰਨਕਾਰੀ ਆਗੂਆਂ ਦਾ ਸੋਮਨਾਥ ਭੱਟੀ, ਅਰੁਣ ਕੁਮਾਰ ਨੇ ਦੱਸਿਆ ਕਿ ਨੇੜਲੇ ਪਿੰਡਾਂ ਦਿਆਲਪੁਰ, ਹਮੀਰਾ, ਮੁਰਾਰ, ਲੱਖਣਖੋਲੇ ਆਦਿ ਦੀ ਧਰਤੀ ਹੇਠਲਾ ਪਾਣੀ ਪੂਰੀ ਤਰ੍ਹਾਂ ਗੰਧਲਾ ਹੋ ਚੁੱਕਾ ਹੈ। ਆਲੇ ਦੁਆਲੇ ਦੀ ਆਬੋ ਹਵਾ ਪਲੀਤ ਹੋ ਚੁੱਕੀ ਹੈ। ਇਹਨਾਂ ਪਿੰਡਾਂ ਦੇ ਲੋਕਾਂ ਦੇ ਸਰੀਰ ਵਿੱਚ ਬਹੁਤ ਸਾਰੇ ਤੱਤਾਂ ਦੀ ਘਾਟ ਪਾਈ ਜਾਂਦੀ ਹੈ।  ਲੋਕ ਤਰ੍ਹਾਂ ਅਨੇਕਾਂ  ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਹਨ। ਖੇਤਾਂ ਵਿਚ ਬੋਰਾ ਵਿਚ ਲਾਹਣ ਨਿਕਲਦੀ ਹੈ। ਧਰਤੀ ਹੇਠਲਾ ਪਾਣੀ ਖੇਤੀ ਦੇ ਵੀ ਯੋਗ ਨਹੀਂ ਰਿਹਾ। ਇਸ ਸਬੰਧੀ ਕਈ ਵਾਰ ਫੈਕਟਰੀ ਮੈਨੇਜਮੈਂਟ ਨੂੰ ਅਪੀਲ ਕੀਤੀ ਗਈ, ਲਿਖਤੀ ਵੀ ਦਿੱਤਾ ਗਿਆ, ਰੋਸ ਮੁਜ਼ਾਹਰੇ ਵੀ ਹੋਏ। ਪ੍ਰੰਤੂ ਮੈਨੇਜਮੈਂਟ ਦੇ ਹੱਠੀ ਵਤੀਰੇ ਕਾਰਨ ਕੋਈ ਸੁਣਵਾਈ ਨਹੀਂ ਹੋ ਰਹੀ।

Advertisements

ਇਸ ਸਭ ਕਾਸੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੀ ਬਰਾਬਰ ਜੁਮੇਵਾਰ ਹੈ। ਜਦੋਂ ਵੀ ਕੋਈ ਆਪਣੇ ਹੱਕਾਂ ਦੀ ਗੱਲ ਕਰਦਾ, ਪੁਲਿਸ ਦੇ ਡੰਡੇ ਦੇ ਜ਼ੋਰ ਨਾਲ ਉਸ ਅਵਾਜ਼ ਨੂੰ ਦਬਾ ਦਿੱਤਾ ਜਾਂਦਾ। ਫੈਕਟਰੀ ਸਾਹਮਣੇ ਜੀਟੀਰੋਡ ਤੇ ਗੈਰ ਕਾਨੂੰਨੀ ਖੜੇ ਕੀਤੇ ਜਾਂਦੇ ਟਰੱਕਾਂ ਕਾਰਨ ਲੋਕ ਅਣਿਆਈ ਮੌਤ ਮਰ ਰਹੇ ਹਨ। ਪ੍ਰੰਤੂ ਪੁਲੀਸ ਤੇ ਪ੍ਰਸ਼ਾਸਨ ਨੇ ਅੱਖਾਂ ਮੀਟੀਆਂ ਹੋਈਆਂ ਹਨ। ਪਤਾ ਨਹੀਂ ਪੁਲਿਸ ਦੀ ਹਾਈਵੇ ਗੱਡੀ ਕੀ ਕਰਦੀ ਹੈ। ਡੀਟੀਓ, ਆਰਟੀਉ ਕਿੱਧਰ ਚਲੇ ਗਏ ਹਨ। ਭੱਟੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਵੱਲੋਂ ਇੱਕ ਐਪਲੀਕੇਸ਼ਨ ਫੂਡ ਸਪਲਾਈ ਮਹਿਕਮੇ ਨੂੰ ਦਿੱਤੀ ਗਈ ਪੀਜੋ ਸੈਂਟਰ ਨਕਲੀ ਦੁੱਧ ਬਨਾਉਣ ਦੇ ਹਨ ਉਹਨਾਂ ਉੱਤੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਵੱਲੋਂ ਬੀਤੇ ਦਿਨੀਂ ਪਿੰਡ ਹਮੀਰਾ ਦੇ ਸੈਂਟਰਾਂ ਉੱਤੇ ਰੇਡ ਕੀਤੀ ਗਈ ਪ੍ਰੰਤੂ ਰੇਡ ਹੁਣ ਤੋਂ ਪਹਿਲਾਂ ਸਾਰੇ ਸੈਂਟਰ ਵਾਲੇ ਸੈਂਟਰ ਬੰਦ ਕਰਕੇ ਭੱਜ ਗਏ ਉਨ੍ਹਾਂ ਦੱਸਿਆ ਕਿ ਇਸ ਵਿੱਚ ਫੈਕਟਰੀ ਦੇ ਕੁਝ ਅਧਿਕਾਰੀ ਵੀ ਸ਼ਾਮਿਲ ਹਨ ਉਹਨਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਉਹ ਫੈਕਟਰੀ  ਡੀ  ਜੀ ਅ ਐਮ ਅਨਿਲ ਰਾਜਪੂਤ ਨੂੰ ਮਿਲਣ ਗਏ। ਪਰ ਉਹਨਾਂ ਮਿਲਣ ਤੋ ਸਾਫ ਇਨਕਾਰ ਕਰ ਦਿੱਤਾ।  ਉਹਨਾਂ ਐਲਾਨ ਕੀਤਾ ਕਿ 18 ਜੁਲਾਈ ਨੂੰ ਫਿਰ ਰੋਸ ਧਰਨਾ ਦਿੱਤਾ ਜਾਵੇਗਾ। ਜਿਸਦੀ ਸਾਰੀ ਜ਼ਿੰਮੇਵਾਰੀ ਮੈਨੇਜਮੈਂਟ ਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਵੀਕੇ ਦਿਆਲਪੁਰੀ, ਸਾਜਨ, ਕਰਨ, ਸੋਰਵ ਭੱਟੀ, ਦਲਜੀਤ ਸਿੰਘ, ਵਿਸ਼ਾਲ, ਅਮਨ, ਕਸ਼ਮੀਰ ਸਿੰਘ, ਕਿਸ਼ਨ, ਬਲਵਿੰਦਰ ਸਿੰਘ, ਰਾਜ ਕੁਮਾਰ, ਲਵਪੀ੍ਤ, ਪੰਕਜ, ਸੌਰਵ ਕਾਲਾ ਤੇ ਵੱਡੀ ਗਿਣਤੀ ਲੋਕ ਹਾਜ਼ਰ ਸਨ।

LEAVE A REPLY

Please enter your comment!
Please enter your name here