ਜੇਲ ਪ੍ਰਸਾਸ਼ਨ ਅਪਾਹਿਜ ਲੋਕਾਂ ਲਈ ਪੁੱਖਤਾ ਪ੍ਰਬੰਧ ਕਰੇ: ਮਹਿੰਦਰ ਬਲੇਰ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਕਪੂਰਥਲਾ ਦੀ ਮਾਡਰਨ ਜੇਲ ਚ ਬੰਦ ਕੈਦੀਆਂ ਨਾਲ ਮੁਲਾਕਾਤ ਕਰਨ ਲਈ ਆਉਣ ਵਾਲੇ ਅਪਾਹਿਜ ਲੋਕਾਂ ਦੀ ਜੇਲ ਪ੍ਰਸਾਸ਼ਨ ਨਹੀਂ ਲੈ ਰਿਹਾ ਕੋਈ ਵੀ ਸਾਰ,ਇੱਕ ਕਿਲੋਮੀਟਰ ਪਿੱਛੋਂ ਪੈਦਲ ਚੱਲਕੇ ਜੇਲ ਦੇ ਮੁੱਖ ਗੇਟ ਦੇ ਅੰਦਰ ਜਾਕੇ ਫਿਰ ਕਰੀਬ 2 ਕਿਲੋਮੀਟਰ ਪੈਦਲ ਚੱਲਕੇ ਮੁਲਾਕਾਤ ਹਾਲ ਤੱਕ ਪੁੱਜਦੇ ਪੁੱਜਦੇ ਅਪਾਹਿਜ ਬੰਦੇ ਦੀ ਬਸ ਹੋ ਜਾਂਦੀ ਹੈ ਤੇ ਮੁਲਾਕਾਤ ਦਾ ਸਮਾਂ ਵੀ ਨਿਕਲ ਜਾਂਦਾ ਹੈ।

Advertisements

ਮਹਿੰਦਰ ਸਿੰਘ ਬਲੇਰ ਮੇਂਬਰ ਭਾਜਪਾ ਐਸ ਸੀ ਮੋਰਚਾ ਪੰਜਾਬ ਨੇ ਮੁੱਖਮੰਤਰੀ ਤੋਂ ਮੰਗ ਕੀਤੀ ਹੈ ਕਿ ਸੂਬੇ ਦੀ ਜੇਲਾਂ ਦੇ ਗੇਟਾਂ ਤੇ ਅਪਾਹਿਜ ਵਿਅਕਤੀਆਂ ਵਾਸਤੇ ਕੋਈ ਵਹੀਲ ਚੇਅਰ, ਆਟੋ, ਈ ਰਿਕਸ਼ਾ ਆਦਿ ਦਾ ਪ੍ਰਬੰਧ ਕੀਤਾ ਜਾਵੇ ਅਤੇ ਮੁੱਖ ਗੇਟ ਦੇ ਅੰਦਰ ਬੈਠਣ ਲਈ ਸ਼ੈਡ ਅਤੇ ਬੇਨਚਾਂ ਦਾ ਪ੍ਰਬੰਧ ਕੀਤਾ ਜਾਵੇ। ਇਸਦੇ ਨਾਲ ਨਾਲ ਗਰਮੀਆਂ ਚ ਠੰਡਾ ਪਾਣੀ ਪੀਣ ਲਈ ਵਾਟਰ ਕੂਲਰ ਦਾ ਪ੍ਰਬੰਧ ਕੀਤਾ ਜਾਵੇ। ਇਸ ਤੋਂ ਅਲਾਵਾ ਬਲੇਰ ਨੇ ਕਿਹਾ ਕਿ ਜੇਲ ਪ੍ਰਸਾਸ਼ਨ ਦੇ ਕਰਮਚਾਰੀਆਂ ਨੂੰ ਆਉਣ ਵਾਲੀ ਆਮ ਜਨਤਾ ਨਾਲ ਆਪਣੀ ਬੋਲ ਬਾਣੀ ਵੀ ਠੀਕ ਰੱਖਣ ਦੀ ਨਸੀਹਤ ਦਿੱਤੀ। 

LEAVE A REPLY

Please enter your comment!
Please enter your name here