ਲੋਕ ਸਭਾ ਹਲਕੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿੱਚ ਆਯੋਜਿਤ ਕੀਤੇ ਜਾਣਗੇ ਵੋਟਰ ਸੰਮੇਲਨ: ਅੰਮ੍ਰਿਤਪਾਲ/ਸੰਨੀ ਬੈਂਸ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸਭਾ ਚੋਣਾਂ 2024 ਦੇ ਲਈ ਭਾਰਤੀ ਜਨਤਾ ਪਾਰਟੀ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਲੋਕ ਸਭਾ ਦੇ ਸਬੰਧ ਵਿਚ ਭਾਜਪਾ ਦੀ ਇੱਕ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਹੈ ਕਿ  ਦੇਸ਼ ਭਰ ਵਿਚ ਵਿਧਾਨ ਸਭਾ ਪੱਧਰ ਤੇ ਨਵੇਂ ਵੋਟਰਾਂ ਲਈ ਸੰਮੇਲਨ ਅਤੇ ਮਹਿਲਾ ਸੰਮੇਲਨ ਕਰਵਾਏ ਜਾਣਗੇ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਨੌਜਵਾਨ ਅਤੇ ਮਹਿਲਾ ਵੋਟਰਾਂ ਨਾਲ ਵੱਧ ਤੋਂ ਵੱਧ ਸੰਪਰਕ ਬਣਾਇਆ ਜਾਵੇ। ਇਸੇ ਲੜੀ ਤਹਿਤ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸੂਬਾ ਭਾਜਪਾ ਯੁਵਾ ਮੋਰਚਾ ਇੰਚਾਰਜ ਪਰਮਿੰਦਰ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਜਪਾ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਕਨਵੀਨਰ ਅੰਮ੍ਰਿਤਪਾਲ ਸਿੰਘ ਡੱਲੀ ਸ਼ਨੀਵਾਰ ਕਪੂਰਥਲਾ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਯੁਵਾ ਮੋਰਚਾ ਦੇ ਜ਼ਿਲਾ ਪ੍ਰਧਾਨ ਸੰਨੀ ਬੈਂਸ ਨਾਲ ਪੂਰੇ ਲੋਕ ਸਭਾ ਹਲਕੇ ਚ ਵੋਟਰ ਸੰਮੇਲਨ ਪ੍ਰੋਗਰਾਮ ਸਬੰਧੀ ਵਿਚਾਰ-ਵਟਾਂਦਰਾ ਕੀਤਾ।

Advertisements

ਇਸ ਦੌਰਾਨ ਅੰਮ੍ਰਿਤਪਾਲ ਸਿੰਘ ਡੱਲੀ ਨੇ ਦੱਸਿਆ ਕਿ ਭਾਜਪਾ ਯੁਵਾ ਮੋਰਚਾ 24 ਜਨਵਰੀ ਤੋਂ ਦੇਸ਼ ਭਰ 5000 ਵੋਟਰ ਸੰਮੇਲਨ ਆਯੋਜਿਤ ਕਰੇਗੀ।ਡੱਲੀ ਨੇ ਦੱਸਿਆ ਕਿ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨਾਂ,ਵਿਆਹ ਤੋਂ ਬਾਅਦ ਰਿਹਾਇਸ਼ ਬਦਲਣ ਵਾਲੇ,ਬੂਥ ਤੋਂ ਬਾਹਰ ਰਹਿਣ ਵਾਲੇ ਅਤੇ ਬੂਥ ਤੇ ਨਵੇਂ ਵੋਟਰਾਂ ਦੇ ਨਾਮ ਵੋਟ ਸੂਚੀ ਵਿਚ ਸ਼ਾਮਲ ਕਰਨ ਜਾਂ ਨਾਮ ਕੱਟਣ ਦਾ ਕੰਮ ਅਤੇ ਮ੍ਰਿਤਕ ਵੋਟਰਾਂ ਦੇ ਨਾਮ ਵੋਟ ਸੂਚੀ ਤੋਂ ਕੱਟਾਉਣ  ਦਾ ਕੰਮ ਵੋਟਰ ਚੇਤਨਾ ਮਹਾਂ ਅਭਿਆਨ ਰਾਹੀਂ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਲੋਕ ਸਭਾ ਹਲਕੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਵੋਟ ਸੰਮੇਲਨ ਮੁਹਿੰਮ ਚਲਾਈ ਜਾਵੇਗੀ। ਜਿਸ ਵਿੱਚ ਪਾਰਟੀ ਦੇ ਹਰ ਅਹੁਦੇਦਾਰ, ਵਰਕਰ ਦੀ ਸ਼ਮੂਲੀਅਤ ਹੋਵੇਗੀ। ਇਸ ਮੁਹਿੰਮ ਵਿੱਚ ਨੁਮਾਇੰਦਿਆਂ ਨੂੰ ਯਕੀਨੀ ਬਣਾਇਆ ਜਾਵੇਗਾ।ਵੋਟਰ ਚੇਤਨਾ ਮਹਾਂ ਅਭਿਆਨ ਲੋਕ ਸਭਾ ਚੋਣਾਂ ਵਿੱਚ ਜਿੱਤ ਨੂੰ ਆਸਾਨ ਬਣਾਵੇਗਾ ਅਤੇ ਨਰਿੰਦਰ ਮੋਦੀ ਮੁੜ ਪ੍ਰਧਾਨ ਮੰਤਰੀ ਬਣਨਗੇ।

ਸੰਨੀ ਬੈਂਸ ਨੇ ਕਿਹਾ ਕਿ ਪਾਰਟੀ ਦੇ ਅਨੁਸ਼ਾਸਿਤ ਅਤੇ ਸਮਰਪਿਤ ਵਰਕਰਾਂ ਨੂੰ ਭਾਜਪਾ ਦੀ ਲਗਾਤਾਰ ਰਾਬਤਾ ਅਤੇ ਸੰਵਾਦ ਦੀ ਰਵਾਇਤ ਨੂੰ ਅੱਗੇ ਤੋਰਦਿਆਂ ਇੱਕ ਵਾਰ ਫਿਰ ਘਰ-ਘਰ ਦਸਤਕ ਦੇਣੀ ਹੈ।ਵਰਕਰ ਹਰ ਘਰ ਅਤੇ ਹਰ ਪਿੰਡ ਦੇ ਚੌਪਾਲ ਤੱਕ ਪਹੁੰਚੇ।ਉਨ੍ਹਾਂ ਕਿਹਾ ਕਿ ਨਵੀਂ ਵੋਟਰ ਮੁਹਿੰਮ ਤਹਿਤ ਯੁਵਾ ਮੋਰਚਾ ਦੀ ਟੀਮ 8, 910 ਅਤੇ 11 ਜਨਵਰੀ ਨੂੰ ਉਨ੍ਹਾਂ ਸਾਰੀਆਂ ਥਾਵਾਂ ਤੇ ਸੰਪਰਕ ਕਰੇ ਜਿੱਥੇ ਨੌਜਵਾਨ ਮੌਜੂਦ ਹਨ। ਇਸ ਵਿੱਚ ਕਾਲਜ ਕੈਂਪਸ, ਕੋਚਿੰਗ ਸੈਂਟਰ, ਸਟੇਡੀਅਮ, ਖੇਡ ਮੈਦਾਨ ਅਤੇ ਹੋਰ ਖੇਤਰਾਂ ਚ ਭਾਜਪਾ ਦੀ ਟੀਮ ਜਾਵੇਗੀ। ਇਸ ਦੇ ਨਾਲ ਹੀ 24 ਜਨਵਰੀ ਨੂੰ ਭਾਜਪਾ ਯੁਵਾ ਮੋਰਚਾ ਦੇਸ਼ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਇੱਕ ਵੋਟਰ ਸੰਮੇਲਨ  ਦਾ ਆਯੋਜਨ ਕਰੇਗਾ।

LEAVE A REPLY

Please enter your comment!
Please enter your name here