ਉਦਮੀਆਂ ਲਈ ਵਰਦਾਨ ਸਾਬਤ ਹੋਣਗੇ ਜੁਆਇੰਟ ਲਾਇਬਿਲਟੀ ਗਰੁੱਪ: ਰਿਜਨਲ ਮੈਨੇਜਰ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆਂ। ਬੈਪਟਿਸਟ ਚੈਰੀਟੇਬਲ ਸੁਸਾਇਟੀ ਜ਼ਿਲ੍ਹਾ ਕਪੂਰਥਲਾ ਅਤੇ ਜਲੰਧਰ ਵਿੱਚ ਜੁਆਇੰਟ ਲਾਇਬਿਲਟੀ ਗਰੁੱਪਾਂ ਦੀ ਮੁਹਿੰਮ ਨੂੰ ਸਿਖਰਾਂ ਤੇ ਪਹੁਚਾਉਣ ਤੋਂ ਬਾਅਦ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਸਰਗਰਮੀ ਨਾਲ ਕੰਮ ਕਰਨ ਲਈ  ਵਿਓਂਤਬੰਦੀ ਕਰਨ ਵਿੱਚ ਜੁਟ ਗਈ ਹੈ। ਏਸੇ ਮਨੋਰਥ ਨਾਲ ਅੱਜ ਪੰਜਾਬ ਗ੍ਰਾਮੀਣ ਬੈਂਕ ਰਿਜਨ ਹੁਸ਼ਿਆਰਪੁਰ ਰਿਜਨਲ ਮੈਨੇਜਰ ਕਰਤਾਰ ਚੰਦ ਨਾਲ ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਅਤੇ ਕੋਆਰਡੀਨਟਰ ਮਨੀਸ਼ ਕੁਮਾਰ ਨੇ ਵਿਸ਼ੇਸ਼ ਮੁਲਾਕਾਤ ਕੀਤੀ।

Advertisements

ਇਸ ਮੁਲਾਕਾਤ ਦੌਰਾਨ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਰਿਜਨਲ ਮੈਨੇਜਰ ਕਰਤਾਰ ਚੰਦ ਨੂੰ ਦੱਸਿਆ ਕਿ ਬੈਪਟਿਸਟ ਚੈਰੀਟੇਬਲ ਸੋਸਾਇਟੀ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ ( ਨਬਾਰਡ) ਦੇ ਸਹਿਯੋਗ ਨਾਲ ਜ਼ਿਲ੍ਹਾ ਕਪੁਰਥਲਾ ਅਤੇ ਜਲੰਧਰ ਵਿੱਚ ਜੁਆਇੰਟ ਲਾਇਬਿਲਟੀ ਗਰੁੱਪਾਂ ਦੀ ਮੁਹਿੰਮ ਨੂੰ ਸਿਖਰਾਂ ਤੱਕ ਪਹੁੰਚਾ ਚੁੱਕੀ ਹੈ। ਕਰੀਬ 400 ਤੋਂ ਵੱਧ ਘਰੇਲੂ ਔਰਤਾਂ ਨੂੰ ਬੈਂਕਾਂ ਤੋਂ ਸੂਖਮ ਰਿਣ ਮੁੱਹਈਆ ਕਰਵਾ ਕੇ, ਕਿੱਤਾ ਮੁਖੀ ਕੋਰਸ ਕਰਵਾ ਕੇ ਪੈਰਾਂ ਉਪਰ ਖੜ੍ਹੇ ਕਰਨ ਦਾ ਯਤਨ ਕਰ ਚੁੱਕੀ ਹੈ।

ਏਸੇ ਤਰ੍ਹਾਂ ਪੰਜਾਬ ਦੇ ਬਾਕੀ ਜਿਲ੍ਹਿਆਂ ਵਾਂਗ ਜ਼ਿਲਾ ਹੁਸ਼ਿਆਰਪੁਰ ਵਿੱਚ ਵੀ ਸਰਗਰਮੀ ਨਾਲ ਕੰਮ ਕਰਨਾ ਚਾਹੁੰਦੀ ਹੈ। ਮੀਟਿੰਗ ਦੌਰਾਨ ਰਿਜ਼ਨਲ ਮੈਨੇਜਰ ਪੰਜਾਬ ਗ੍ਰਾਮੀਣ ਬੈਂਕ ਕਰਤਾਰ ਚੰਦ ਨੇ ਜੁਆਇੰਟ ਲਾਇਬਿਲਟੀ ਗਰੁੱਪਾਂ ਦੀ ਮੁਹਿੰਮ ਨੂੰ ਕ੍ਰਾਂਤੀਕਾਰੀ ਲਹਿਰ ਦੱਸਿਆ।  ਉਨਾਂ ਭਰੋਸਾ ਦਿੱਤਾ ਕਿ ਪੰਜਾਬ ਗ੍ਰਾਮੀਣ ਬੈਂਕ ਵੱਲੋਂ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੀ ਇਸ ਮੁਹਿੰਮ ਵਿੱਚ ਹਰ ਹਾਲ ਸਹਿਯੋਗ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here