ਰਾਸ਼ਟਰਪਤੀ ਵਜੋਂ ਦ੍ਰੋਪਦੀ ਮੁਰਮੂ ਦੀ ਚੋਣ ਪੰਡਿਤ ਦੀਨਦਿਆਲ ਦੇ ਅੰਤੋਦਿਆ ਦਾ ਸੁਪਨਾ ਸਕਾਰ ਹੋਣ ਵਰਗਾ: ਸ਼ਾਮ ਸੁੰਦਰ ਅਗਰਵਾਲ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਰਤ ਦੀ ਰਾਸ਼ਟਰਪਤੀ ਵਜੋਂ ਦ੍ਰੋਪਦੀ ਮੁਰਮੂ ਦੀ ਚੋਣ ਪੰਡਿਤ ਦੀਨਦਿਆਲ ਦੇ ਅੰਤੋਦਿਆ ਦਾ ਸੁਪਨਾ ਸਕਾਰ ਹੋਣ ਵਰਗਾ ਹੈ। ਦੀਨਦਿਆਲ ਦੀ ਸੋਚ ਨੂੰ ਪੂਰਨ ਰੂਪ ਬੀਜੇਪੀ ਅਤੇ ਸਹਿਯੋਗੀ ਪਾਰਟੀਆਂ ਨੇ ਦਿੱਤਾ ਹੈ। ਉਕਤ ਗੱਲਾਂ ਦਾ ਪ੍ਰਗਟਾਵਾ ਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਸ਼ਾਮ ਸੁੰਦਰ ਅਗਰਵਾਲ ਨੇ ਸ਼ੁਕਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੀਆਂ ਕੀਤਾ। ਉਨ੍ਹਾਂ ਕਿਹਾ ਕਿ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਮੌਕੇ ਇਹ ਦੇਸ਼ ਲਈ ਬੜੇ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਇੱਕ ਬਹੁਤ ਹੀ ਸਾਧਾਰਨ ਪਰਿਵਾਰ ਅਤੇ ਆਦਿਵਾਸੀ ਪਰਿਵਾਰ ਦੀ ਔਰਤ ਨੂੰ ਇਸ ਦੇਸ਼ ਦੀ ਰਾਸ਼ਟਰਪਤੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਹ ਸਿਰਫ ਦੇਸ਼ ਦੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ,ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ.ਨੱਡਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੋਚ ਦਾ ਹੀ ਨਤੀਜਾ ਹੈ। ਉਨ੍ਹਾਂ ਕਿਹਾ ਕਿ ਦ੍ਰੋਪਦੀ ਮੁਰਮੂ ਦੀ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਇੱਕ ਆਮ ਨਾਗਰਿਕ ਵੀ ਦੇਸ਼ ਦੀ ਸਭ ਤੋਂ ਉੱਚੀ ਚੋਟੀ ਤੇ ਪਹੁੰਚ ਸਕਦਾ ਹੈ।

Advertisements

ਅਗਰਵਾਲ ਨੇ ਕਿਹਾ ਕਿ ਦੇਸ਼ ਵਿਚ ਇਸ ਸਮੇਂ ਅੰਮ੍ਰਿਤ ਮਹੋਤਸਵ ਚੱਲ ਰਿਹਾ ਹੈ। ਦੇਸ਼ ਦੀ ਆਜ਼ਾਦੀ ਦਾ 75ਵਾਂ ਸਾਲ ਹੈ। ਅਜਿਹੇ ਸਮੇਂ ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦ੍ਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਬਣਾ ਕੇ ਦੇਸ਼ ਵਾਸੀਆਂ ਨੂੰ ਇੰਨਾ ਵੱਡਾ ਤੋਹਫਾ ਦਿੱਤਾ ਹੈ। ਨਾ ਸਿਰਫ਼ ਆਦਿਵਾਸੀਆਂ ਦਾ ਸਗੋਂ ਪੂਰੇ ਦੇਸ਼ਨ ਦੇ ਹੋਰ ਚੰਗੇ ਦਿਨ ਆਉਣ ਵਾਲੇ ਹਨ। ਦੇਸ਼ ਵਿੱਚ ਇੱਕ ਨਵਾਂ ਰੰਗ,ਨਵਾਂ ਤਿਉਹਾਰ ਅਤੇ ਨਵਾਂ ਉਤਸ਼ਾਹ ਦੇਖਣ ਨੂੰ ਮਿਲੇਗਾ। ਸਾਡਾ ਦੇਸ਼ ਹੁਣ ਵਿਸ਼ਵ ਵਿੱਚ ਸਰਵੋਤਮ ਗੌਰਵ ਦੇ ਸਥਾਨ ਤੇ ਜਾਣ ਵਾਲਾ ਹੈ। ਇਹ ਦੇਸ਼ ਫਿਰ ਤੋਂ ਜਗਤਗੁਰੂ ਦੇ ਅਹੁਦੇ ਤੇ ਪਹੁੰਚੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੇ ਆਦਿਵਾਸੀਆਂ ਦੇ ਨਾਲ-ਨਾਲ ਹਰ ਦੇਸ਼ ਵਾਸੀ ਦਾ ਮਾਣ ਵਧਾਇਆ ਹੈ। ਅਗਰਵਾਲ ਨੇ ਦੇਸ਼ ਦੇ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦਾ ਧੰਨਵਾਦ ਕੀਤਾ,ਜਿਨ੍ਹਾਂ ਨੇ ਦ੍ਰੋਪਦੀ ਮੁਰਮੂ ਦੇ ਹੱਕ ਵਿਚ ਵੋਟ ਪਾ ਕੇ ਉਨ੍ਹਾਂ ਨੂੰ ਇਸ ਉੱਚੇ ਸਿਖਰ ਤੇ ਪਹੁੰਚਾਇਆ।

LEAVE A REPLY

Please enter your comment!
Please enter your name here