ਡਿਪਟੀ ਕਮਿਸ਼ਨਰ ਨੇ ਤਿੰਨੋਂ ਵਿਧਾਨ ਸਭਾ ਖੇਤਰਾਂ ਦਾ ਜਾਇਜਾ ਲੈਣ ਲਈ ਕੀਤੀ ਰੀਵਿਓ ਮੀਟਿੰਗ

ਪਠਾਨਕੋਟ (ਦ ਸਟੈਲਰ ਨਿਊਜ਼)। ਕਰੋਨਾ ਦੇ ਵਾਇਰਸ ਦੇ ਵਿਸਥਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਲਗਾਏ ਕਰਫਿਓ ਦੋਰਾਨ ਲੋਕਾਂ ਨੂੰ ਕਿਸੇ ਤਰਾਂ ਦੀ ਪ੍ਰੇਸਾਨੀ ਨਾ ਹੋਵੇ ਇਸ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅੱਜ ਲੋਕਾਂ ਦੀ ਸੁਵਿਧਾ ਲਈ ਕੂਝ ਸਮੇਂ ਲਈ 40 ਆੜਤੀਆਂ ਦੀਆਂ ਦੁਕਾਨਾਂ ਖੋਲੀਆਂ ਗਈਆਂ ਅਤੇ ਵਿਵਸਥਾ ਕੀਤੀ ਗਈ ਕਿ ਕਰੋਨਾਂ ਵਾਈਰਸ ਦਾ ਵਿਸਥਾਰ ਨਾ ਹੋਵੇ। ਇਸ ਲਈ ਜਗਾਂ-ਜਗਾਂ ਤੇ ਜਿੱਥੇ ਦੁਕਾਨਾਂ ਖੋਲੀਆਂ ਗਈਆਂ ਸਨ ਉੱਥੇ ਇੱਕ ਮੀਟਰ ਦੀ ਦੂਰੀ ਬਣਾ ਕੇ ਕਲੀ ਨਾਲ ਗੋਲੇ ਬਣਾਏ ਗਏ ਤਾਂ ਜੋ ਹਰ ਵਿਅਕਤੀ ਆਪਣੇ ਗੋਲੇ ਤੋਂ ਬਾਹਰ ਖੜਾ ਨਾ ਹੋਵੇ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

Advertisements

ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਅੱਜ ਉਨਾਂ ਵੱਲੋਂ ਜਿਲਾ ਪਠਾਨਕੋਟ ਦੇ ਤਿੰਨੋਂ ਵਿਧਾਨ ਸਭਾ ਖੇਤਰਾਂ ਦਾ ਰੀਵਿਓ ਕੀਤਾ ਗਿਆ ਅਤੇ ਆਉਂਣ ਵਾਲੇ ਦਿਨਾਂ ਨੂੰ ਧਿਆਨ ਵਿੱਚ ਰੱਖ ਕੇ ਯੋਜਨਾਂ ਬਣਾਈ ਗਈ। ਉਨਾਂ ਦੱਸਿਆ ਕਿ ਸੁਜਾਨ ਪੁਰ ਵਿਖੇ ਬਿਗ੍ਰੇਡਿਅਰ ਪਰਲਾਹਦ ਸਿੰਘ ਜਿਲਾ ਪ੍ਰਮੁੱਖ ਜੀ.ਓ.ਜੀ. ਨੂੰ ਇੰਚਾਰਜ ਲਗਾਇਆ ਗਿਆ ਹੈ ਅਤੇ ਧਾਰ ਕਲਾਂ ਖੇਤਰ ਲਈ ਡੀ.ਐਫ.ਓ. ਪਠਾਨਕੋਟ ਨੂੰ ਇੰਚਾਰਜ ਲਗਾਇਆ ਗਿਆ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਕਾਰਪੋਰੇਸਨ ਪਠਾਨਕੋਟ ਨਾਲ ਸਹਿਰ ਦੀ ਸਾਫ ਸਫਾਈ ਅਤੇ ਸੈਨੇਟਾਈਜ ਕਰਨ ਦੇ ਲਈ ਅਤੇ ਮੋਜੂਦਾ ਸਥਿਤੀ ਦਾ ਜਾਇਜਾ ਲੈਣ ਲਈ ਵੀ ਮੀਟਿੰਗ ਕੀਤੀ ਗਈ ਅਤੇ ਸਹਿਰ ਵਿੱਚ ਜਿਆਦਾ ਗੰਦਗੀ ਵਾਲੇ ਖੇਤਰਾਂ ਨੂੰ ਲੈ ਕੇ ਸਾਫ ਸਫਾਈ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।

ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਕੱਲ ਤੋਂ ਪਠਾਨਕੋਟ ਵਿੱਚ ਘਰ ਘਰ ਸਬਜੀ ਫਲ ਆਦਿ ਦੀ ਸਪਲਾਈ ਲਈ 36 ਰੇਹੜੀਆਂ ਲਗਾਈਆਂ ਗਈਆਂ ਹਨ ਜੋ ਕੱਲ ਤੋਂ ਕਾਰਜ ਕਰਨ ਲੱਗ ਪੈਣਗੀਆਂ। ਉਨਾਂ ਕਿਹਾ ਕਿ ਵਿਧਾਇਕ ਪਠਾਨਕੋਟ ਅਮਿਤ ਵਿੱਜ ਅਤੇ ਵਿਧਾਇਕ ਹਲਕਾ ਭੋਆ ਜੋਗਿੰਦਰ ਪਾਲ ਨਾਲ ਵੀ ਮੀਟਿੰਗ ਕਰ ਕੇ ਦੋਨੋ ਵਿਧਾਨ ਸਭਾ ਖੇਤਰਾਂ ਦਾ ਜਾਇਜਾ ਲਿਆ ਗਿਆ ਹੈ ਅਤੇ ਭਵਿੱਖ ਲਈ ਕੀ ਕੀ ਕਰਨ ਦੀ ਇਨਾਂ ਖੇਤਰਾਂ ਵਿੱਚ ਲੋੜ ਹੈ ਇਸ ਤੇ ਵੀ ਚਰਚਾ ਕੀਤੀ ਗਈ। ਉਨਾਂ ਜਿਲਾ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਕਰਫਿਓ ਉਨਾਂ ਦੀ ਭਲਾਈ ਲਈ ਹੀ ਲਗਾਇਆ ਜਾ ਰਿਹਾ ਹੈ, ਲੋਕਾਂ ਨੂੰ ਅਪੀਲ ਹੈ ਕਿ ਘਰਾ ਅੰਦਰ ਰਹੋਂ ਅਤੇ ਬੇਕਾਰ ਬਾਹਰ ਨਾ ਘੂਮੋ।

LEAVE A REPLY

Please enter your comment!
Please enter your name here