ਡਾ. ਸ਼ੁਦੇਸ਼ ਰਾਜਨ ਨੇ ਜਿਲਾ ਸਿਹਤ ਅਫਸਰ ਵੱਜੋ ਕਾਰਜਭਾਰ ਸੰਭਾਲਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਸਿਹਤ ਵਿਭਾਗ ਦੇ ਹੁਕਮਾਂ ਤਹਿਤ ਅੱਜ ਸਿਵਲ ਸਰਜਨ ਡਾ ਅਮਰਜੀਤ ਸਿੰਘ ਦੀ ਰਹਿਨਮਈ ਹੇਠ ਡਾ ਸੁਦੇਸ਼ ਰਾਜਨ ਨੇ ਜਿਲਾ ਸਿਹਤ ਅਫਸਰ ਵੱਜੋ  ਜਿਲਾਂ ਹੁਸ਼ਿਆਰਪੁਰ ਦਾ ਕਾਰਜਭਾਰ ਸੰਭਾਲ ਲਿਆ । ਇਸ ਮੋਕੇ ਡਾ ਸੁਦੇਸ਼ ਕੁਮਾਰ  ਨੇ ਜਿਲੇ ਦੇ ਸਾਰੇ ਹੀ ਖਾਧ ਪਦਾਰਥਾ ਦੇ ਵਿਕ੍ਰੇਤਾਵਾਂ ਨੂੰ ਸਾਫ ਸੁਥਰੀਆਂ ਅਤੇ ਮਿਆਰੀ ਖਾਣ ਪੀਣ ਦੀਆ ਚੀਜਾਂ ਜਿਲਾਂ ਵਾਸੀਆ ਨੂੰ ਮੁਹੱਈਆ ਕਰਵਾਉਣ ਦੇ ਦਿਸਾ ਨਿਰਦੇਸ਼ ਦਿੱਤੇ ਨਾਲ ਹੀ ਸਾਰਿਆ ਨੂੰ ਫੂਡ ਸੇਫਟੀ ਐਡ ਸਟੈਡਰਡ ਐਕਟ ਅਧੀਨ ਫੂਡ ਲਾਇਸੈਸ ਜਾ ਰਜਿਸਟ੍ਰੇਸਨ ਕਰਵਾਉਣ ਦੀ ਵੀ ਹਦਾਇਤ ਕਰਨ ਅਤੇ ਐਕਟ ਦੀ ਇਨ ਬਿੰਨ ਪਾਲਣਾ ਕਰਨਾ ਯਕੀਨੀ ਬਨਾਉਣ ਲਈ ਵੀ ਕਿਹਾ ।

Advertisements

ਉਹਨਾਂ ਬਰਸਾਤ ਦੇ ਮੌਸਮ ਵਿੱਚ ਸਬਜੀਆਂ ਅਤੇ ਫੱਲ ਵੇਚਣ ਵਾਲਿਆ ਨੂੰ ਜਿਆਦਾ ਪੱਕੇ ਹੋਏ ਫਲ, ਸਬਜੀਆਂ ਨੂੰ ਨਾ ਵੇਚਣ ਅਤੇ ਸਾਫ ਸਫਾਈ ਰੱਖਣ ਬਾਰੇ ਕਿਹਾ ਤਾ ਲੋਕਾਂ ਦੀ ਸਿਹਤ ਨਾ ਖਿਲਵਾੜ ਨਾ ਹੋ ਸਕੇ । ਇਸ ਮੋਕੇ ਸਹਾਇਕਸਿਵਲ ਸਰਜਨ ਡਾ ਪਵਨ ਕੁਮਾਰ ,ਜਿਲਾਂ ਟੀਕਾਕਰਨ ਅਫਸਰ ਡਾ ਸੀਮਾ ਗਰਗ, ਜਿਲਾ ਪਰਿਵਾਰ ਭਲਾਈ ਅਫਸਰ ਡਾ ਸੁਨੀਲ ਅਹੀਰ, ਜਿਲਾ ਪ੍ਰੋਗਰਾਮ ਮੈਨੇਜਰ ਮਹੁੰਮਦ ਆਸਿਫ , ਫੂਡ ਸੇਫਟੀ ਅਫਸਰ ਰਮਨ ਵਿਰਦੀ, ਸੰਦੀਪ ਕੁਮਾਰ , ਅਤੇ ਫੂਡ ਟੀਮ ਦੇ ਮੈਬਰ ਪਰਮਜੀਤ ਸਿੰਘ, ਰਾਮ ਲੁਭਾਇਆ ਅਤੇ ਨਰੇਸ਼ ਕੁਮਾਰ ਹਾਜਰ ਸਨ

LEAVE A REPLY

Please enter your comment!
Please enter your name here