ਪਠਾਨਕੋਟ ਨੂੰ ਮਿਲਿਆ ਕਨਜਿਊਮਰ ਕੋਰਟ ਦਾ ਤੋਹਫਾ: ਕੈਬਨਿਟ ਮੰਤਰੀ

????????????????????????????????????

ਪਠਾਨਕੋਟ (ਦ ਸਟੈਲਰ ਨਿਊਜ਼): ਜਿਲ੍ਹਾ ਪਠਾਨਕੋਟ ਦੀ ਲੰਮੇ ਸਮੇਂ ਤੋਂ ਇੱਕ ਮੰਗ ਸੀ ਕਿ ਜਿਲ੍ਹਾ ਪਠਾਨਕੋਟ ਵਿੱਚ ਕਨਜਿਊਮਰ ਕੋਰਟ ਹੋਣਾ ਚਾਹੀਦਾ ਹੈ ਕਿਉਕਿ ਆਮ ਕਰਕੇ ਲੋਕਾਂ ਨੂੰ ਕਨਜਿਉਮਰ ਕੋਰਟ ਦੇ ਲਈ ਜਿਲ੍ਹਾ ਗੁਰਦਾਸਪੁਰ ਜਾਣਾ ਪੈਂਦਾ ਸੀ ਅਤੇ ਅੱਜ ਇਹ ਹੋਰ ਵੀ ਵੱਡੀ ਖੁਸੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਤਿੰਨ ਜਿਲਿ੍ਹਆਂ ਨੂੰ ਕਨਜਿਊਮਰ ਕੋਰਟ ਦਾ ਤੋਹਫਾ ਮਿਲਿਆ ਹੈ ਜਿਸ ਵਿੱਚ ਜਿਲ੍ਹਾ ਫਾਜਿਲਕਾ, ਜਿਲ੍ਹਾ ਮਲੇਰਕੋਟਲਾ ਅਤੇ ਜਿਲ੍ਹਾ ਪਠਾਨਕੋਟ ਸਾਮਲ ਹੈ , ਜਿਲ੍ਹਾ ਪਠਾਨਕੋਟ ਨੂੰ ਅੱਜ ਕਨਜਿਊਮਰ ਕੋਰਟ ਦਾ ਤੋਹਫਾ ਦਿੱਤਾ ਗਿਆ ਹੈ ਅਤੇ ਜਿਲ੍ਹਾ ਪਠਾਨਕੋਟ ਲਈ ਕਨਜਿਊਮਰ ਕੋਰਟ ਮਨਜੂਰੀ ਦੇ ਦਿੱਤੀ ਗਈ ਹੈ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ ਜਿਲ੍ਹਾ ਬਾਰ ਐਸੋਸੀਏਸਨ ਪਠਾਨਕੋਟ ਵੱਲੋਂ ਕੋਰਟ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਆਯੋਜਿਤ ਇੱਕ ਸਮਾਰੋਹ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਐਡਵੋਕੇਟ ਰਵਿੰਦਰ ਸਿੰਘ ਠਾਕੁਰ ਪ੍ਰਧਾਨ ਬਾਰ ਐਸੋਸੀਏਸਨ ਪਠਾਨਕੋਟ, ਐਡਵੋਕੇਟ ਸੁਲੱਖਣ ਸਿੰਘ ਉਪ ਪ੍ਰਧਾਨ, ਐਡਵੋਕੇਟ ਅਕਸਿਤ ਮੋਦਗਿੱਲ ਸਕੱਤਰ, ਐਡਵੋਕੇਟ ਸਿਮਰਨਜੀਤ ਕੌਰ ਖਜਾਨਚੀ, ਐਡਵੋਕੇਟ ਗੁਰਵਿੰਦਰ ਸਿੰਘ, ਐਡਵੋਕੇਟ ਸਤੀਸ ਸੈਣੀ, ਐਡਵੋਕੇਟ ਰਜਿੰਦਰ ਸਰਮਾ, ਐਡਵੋਕੇਟ ਗੋਰਵ ਠਾਕੁਰ, ਐਡਵੋਕੇਟ ਵਿਨੋਦ ਸਰਮਾ, ਐਡਵੋਕੇਟ ਏ.ਸੀ. ਸੁਕਲਾ, ਐਡਵੋਕੇਟ ਐਮ.ਐਸ. ਠਾਕਰ, ਐਡਵੋਕੇਟ ਮਾਸਟਰ ਮੋਹਣ ਲਾਲ, ਐਡਵੋਕੇਟ ਜੋਤੀ ਪਾਲ, ਐਡਵੋਕੇਟ ਭਾਰਤ ਭੂਸਣ, ਐਡਵੋਕੇਟ ਰਾਮੇਸ ਕੁਮਾਰ, ਐਡਵੋਕੇਟ ਆਰ.ਐਸ. ਬਾਜਵਾ, ਐਡਵੋਕੇਟ ਸੰਜੀਵ ਮਹਾਜਨ ਅਤੇ ਹੋਰ ਬਾਰ ਮੈਂਬਰ ਹਾਜਰ ਸਨ।

Advertisements


ਸਮਾਰੋਹ ਦੋਰਾਨ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਸੱਤਾ ਵਿੱਚ ਆਉਂਣ ਤੋਂ ਪਹਿਲਾ ਉਹ ਐਡਵੋਕੇਟਸ ਨੂੰ ਮਿਲੇ ਅਤੇ ਉਨ੍ਹਾਂ ਦੇ ਧਿਆਨ ਵਿੱਚ ਇਹ ਗੱਲ ਆਈ ਸੀ ਕਿ ਜਿਲ੍ਹਾ ਪਠਾਨਕੋਟ ਵਿੱਚ ਕਨਜਿਊਮਰ ਕੋਰਟ ਨਾ ਹੋਣ ਕਰਕੇ ਲੋਕਾਂ ਨੂੰ ਬਹੁਤ ਹੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਵੱਲੋਂ ਇੱਹ ਗੱਲ ਸਰਕਾਰ ਅੱਗੇ ਰੱਖੀ , ਇਸ ਦੇ ਨਾਲ ਹੀ ਬਾਰ ਐਸੋਸੀਏਸਨ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਜਿਲ੍ਹਾ ਪਠਾਨਕੋਟ ਵਿੱਚ ਕਨਜਿਊਮਰ ਕੋਰਟ ਹੋਣੀ ਚਾਹੀਦੀ ਹੈ ਅਤੇ ਅੱਜ ਬਹੁਤ ਹੀ ਖੁਸੀ ਦਾ ਮੋਕਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਜਿਲ੍ਹਾ ਪਠਾਨਕੋਟ ਨੂੰ ਕਨਜਿਊਮਰ ਕੋਰਟ ਦੀ ਮਨਜੂਰੀ ਦੇ ਕੇ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਹੈ। ਹੁਣ ਉਪਭੋਗਤਾਵਾਂ ਨੂੰ ਅਪਣੇ ਕਾਰਜਾਂ ਲਈ ਜਿਲ੍ਹਾ ਗੁਰਦਾਸਪੁਰ ਦੇ ਚੱਕਰ ਨਹੀਂ ਲਗਾਉਂਣੇ ਪੈਣਗੇ ਅਤੇ ਕਨਜਿਊਮਰ ਕੋਰਟ ਸਬੰਧੀ ਸਾਰੇ ਕੇਸਾਂ ਦਾ ਨਿਪਟਾਰਾ ਹੁਣ ਜਿਲ੍ਹਾ ਪਠਾਨਕੋਟ ਵਿੱਚ ਹੀ ਹੋਇਆ ਕਰੇਗਾ। ਉਨ੍ਹਾਂ ਕਿਹਾ ਕਿ ਹੁਣ ਬਾਰ ਐਸੋਸੀਏਸਨ ਵੱਲੋਂ ਹੁਣ ਉਨ੍ਹਾਂ ਦੇ ਧਿਆਨ ਵਿੱਚ ਲਿਆਉਂਦਾ ਗਿਆ ਹੈ ਕਿ ਕੋਰਟ ਕੰਪਲੈਕਸ ਅੰਦਰ ਵਕੀਲਾਂ ਦੇ ਚੈਂਬਰ ਅਤੇ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਹੈ, ਉਨ੍ਹਾਂ ਵੱਲੋਂ ਇਨ੍ਹਾਂ ਸਮੱਸਿਆਵਾਂ ਨੂੰ ਸਰਕਾਰ ਦੇ ਸਾਹਮਣੇ ਰੱਖਾਂਗੇ ਜਾਵੇਗਾ ਅਤੇ ਜਲਦੀ ਹੀ ਬਣਦੀ ਕਾਰਵਾਈ ਤੇ ਵਿਚਾਰ ਕੀਤਾ ਜਾਵੇਗਾ।


ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾਂ ਵਿੱਚ ਆਉਂਦਿਆ ਸੀ ਸਭ ਤੋਂ ਪਹਿਲਾ ਨੋਜਵਾਨਾਂ ਨੂੰ ਨੋਕਰੀਆਂ ਦੇਣ ਦਾ ਜੋ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰਦਿਆਂ 26554 ਨੋਕਰੀਆਂ ਨੂੰ ਮਨਜੂਰੀ ਦੇ ਕੇ ਅਪਣਾ ਵਾਅਦਾ ਪੂਰਾ ਕੀਤਾ। ਇਸ ਤੋਂ ਇਲਾਵਾ ਚਾਹੇ ਲੋਕਾਂ ਨੂੰ ਬਿਜਲੀ ਦੇ ਫ੍ਰੀ ਯੂਨਿਟ ਦੇਣ ਦੀ ਗੱਲ ਹੋਵੇ ਉਹ ਵੀ ਪੂਰੀ ਕੀਤੀ , ਬਹੁਤ ਹੀ ਜਲਦੀ ਲੱਖਾਂ ਲੋਕਾਂ ਦੇ ਬਿਜਲੀ ਬਿੱਲ ਜੀਰੋ ਆਉਂਣਗੇ। ਉਨ੍ਹਾਂ ਕਿਹਾ ਕਿ ਇਹ ਵੀ ਬਹੁਤ ਵੱਡੀ ਰਾਹਤ ਲੋਕਾਂ ਲਈ ਹੋਵੇਗੀ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਅੰਦਰ ਵੀ ਕੀੜੀ ਪੱਤਨ ਅਤੇ ਮਕੋੜਾ ਪੱਤਨ ਤੇ ਜੋ ਨਵੇਂ ਪੁਲ ਬਣਾਉਣ ਜਾ ਰਹੇ ਹਨ, ਇਹ ਵੀ ਜਿਲ੍ਹਾ ਪਠਾਨਕੋਟ ਦੇ ਲੋਕਾਂ ਲਈ ਇੱਕ ਬਹੁਤ ਹੀ ਵੱਡੀ ਰਾਹਤ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਆਉਂਣ ਵਾਲੇ ਦਿਨ੍ਹਾਂ ਵਿੱਚ ਪਿੰਡ ਕੋਠੀ ਪੰਡਿਤਾਂ ਨਜਦੀਕ ਜੋ ਵਣ ਵਿਭਾਗ ਦੀ ਜਮੀਨ ਹੈ ਉਸ ਤੇ ਵੀ ਲੋਕਾਂ ਦੇ ਲਈ ਇੱਕ ਬਹੁਤ ਹੀ ਵਧੀਆ ਪਾਰਕ ਦਾ ਨਿਰਮਾਣ ਕੀਤਾ ਜਾਣਾ ਹੈ ਜੋ ਜਿਲ੍ਹਾ ਪਠਾਨਕੋਟ ਲਈ ਇੱਕ ਬਹੁਤ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਫੰਗੋਤਾ ਖੇਤਰ ਨੂੰ ਟੂ-ਰਿਸਟ ਹੱਬ ਲਈ ਵਿਕਸਿਤ ਕੀਤਾ ਜਾ ਰਿਹਾ ਹੈ ਜੋ ਪੂਰੀ ਦੁਨਿਆ ਅੰਦਰ ਜਿਲ੍ਹਾ ਪਠਾਨਕੋਟ ਨੂੰ ਇੱਕ ਵੱਖਰੀ ਪਹਿਚਾਣ ਦੇਵੇਗਾ ਅਤੇ ਜਿਲ੍ਹਾ ਪਠਾਨਕੋਟ ਦੇ ਲੋਕਾਂ ਲਈ ਹੋਰ ਵੀ ਰੁਜਗਾਰ ਦੇ ਮੋਕੇ ਪੈਦਾ ਹੋਣਗੇ।


ਉਨ੍ਹਾਂ ਕਿਹਾ ਕਿ ਉਨ੍ਹਾ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਜਿਲ੍ਹਾ ਪਠਾਨਕੋਟ ਅੰਦਰ ਲੀਚੀ ਜੋਨ ਬਣਾਇਆ ਗਿਆ ਹੈ, ਕਿਉਕਿ ਪੂਰੇ ਪੰਜਾਬ ਅੰਦਰ ਜਿਨ੍ਹੀ ਲੀਚੀ ਦੀ ਪੈਦਾਵਾਰ ਕੀਤੀ ਜਾਂਦੀ ਹੈ ਉਸ ਵਿੱਚ 68 ਪ੍ਰਤੀਸਤ ਲੀਚੀ ਜਿਲ੍ਹਾ ਪਠਾਨਕੋਟ ਅੰਦਰ ਪੈਦਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇੱਕ ਹੋਰ ਖੁਸੀ ਦੀ ਗੱਲ ਹੈ ਕਿ ਪੰਜਾਬ ਅੰਦਰ ਦੋ ਫੂਡ ਪ੍ਰੋਸੈਸਿੰਗ ਪਲਾਂਟ ਲਗਾਏ ਜਾਣੇ ਹਨ ਜਿਨ੍ਹਾਂ ਵਿੱਚ ਇੱਕ ਫੂਡ ਪ੍ਰੋਸੈਸਿੰਗ ਪਲਾਂਟ ਜਿਲ੍ਹਾ ਹੁਸਿਆਰਪੁਰ ਵਿੱਚ ਅਤੇ ਦੂਸਰਾ ਜਿਲ੍ਹਾ ਪਠਾਨਕੋਟ ਅੰਦਰ ਲਗਾਇਆ ਜਾਣਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਨੂੰ ਲੀਚੀ ਦੀ ਪੈਦਾਵਾਰ ਵਿੱਚ ਆਉਂਣ ਵਾਲੇ ਸਮੇਂ ਦੋਰਾਨ ਜਿਲ੍ਹਾ ਪਠਾਨਕੋਟ ਇੱਕ ਵੱਖਰੀ ਪਹਿਚਾਣ ਬਣਾਏਗਾ।


ਉਨ੍ਹਾਂ ਕਿਹਾ ਕਿ ਭਾਵੇ ਕਿ ਉਨ੍ਹਾਂ ਨੂੰ ਰੁਝੇਵਿਆ ਕਾਰਨ ਜਿਆਦਾਤਰ ਚੰਗੀਗੜ੍ਹ ਰਹਿੰਣਾ ਪੈਂਦਾ ਹੈ ਪਰ ਫਿਰ ਵੀ ਉਨ੍ਹਾਂ ਦੀ ਕੋਸਿਸ ਰਹਿੰਦੀ ਹੈ ਕਿ ਸਨੀਵਾਰ ਅਤੇ ਐਤਵਾਰ ਦਾ ਦਿਨ ਉਹ ਅਪਣੇ ਜਿਲ੍ਹਾ ਪਠਾਨਕੋਟ ਵਿੱਚ ਰਹਿਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਉਮੀਦਾਂ ਨਾਲ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਵਿੱਚ ਲਿਆਉਂਦਾ ਸੀ ਉਸ ਅਧੀਨ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਤੂਬਰ ਮਹੀਨੇ ਤੋਂ ਘਰ ਘਰ ਰਾਸਨ ਪਹੁੰਚਾਉਂਣ ਦਾ ਜੋ ਵਾਅਦਾ ਕੀਤਾ ਸੀ ਇਸ ਦੀ ਸੁਰੂਆਤ ਕੀਤੀ ਜਾਣੀ ਹੈ, ਇਸ ਦੇ ਨਾਲ ਹੀ ਅਜਾਦੀ ਦੇ 75ਵੇਂ ਦਿਹਾੜੇ ਤੇ ਪੰਜਾਬ ਦੇ ਹਰੇਕ ਵਿਧਾਨ ਸਭਾ ਖੇਤਰਾਂ ਅੰਦਰ 15 ਅਗਸਤ ਨੂੰ ਮੁਹੱਲਾ ਕਲੀਨਿਕਾਂ ਦੀ ਸੁਰੂਆਤ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਹਰੇਕ ਵਿਧਾਨ ਸਭਾ ਖੇਤਰ ਵਿੱਚ ਦੋ ਦੋ ਆਂਗਣਬਾੜੀ ਸੈਂਟਰਾਂ ਨੂੰ ਅਪਡੇਟ ਕੀਤੇ ਜਾਣ ਦੀਆਂ ਵੀ ਤਿਆਰੀਆਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਅਪਣੀ ਰਾਏ ਉਨ੍ਹਾਂ ਨੁੂੰ ਜਰੂਰ ਦੇਣ ਤਾਂ ਜੋ ਇੱਕ ਵਧੀਆ ਪੰਜਾਬ ਦਾ ਨਿਰਮਾਣ ਕੀਤਾ ਜਾ ਸਕੇ।

LEAVE A REPLY

Please enter your comment!
Please enter your name here