ਵਿਧਾਇਕ ਘੁੰਮਣ ਵੱਲੋਂ ਭੋਲ ਸਰਕਾਰੀ ਹਸਪਤਾਲ ਦੇ ਵਿੱਚ ਐਕਸਰੇ ਮਸ਼ੀਨ ਦਾ ਉਦਘਾਟਨ

ਦਾਤਾਰਪੁਰ (ਦ ਸਟੈਲਰ ਨਿਊਜ਼)। ਤਲਵਾੜਾ ਦੇ ਸਰਕਾਰੀ ਹਸਪਤਾਲ ਪਿੰਡ ਭੋਲ ਦੇ ਵਿੱਚ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਦੌਰਾ ਕੀਤਾ । ਇਸ ਮੌਕੇ ਐਸਐਮਓ ਡਾ ਅਨੂਪਿੰਦਰ ਕੌਰ ਮਠੌਣ ਅਤੇ ਸਮੂਹ ਸਟਾਫ ਵੱਲੋਂ ਐਡਵੋਕੇਟ ਘੁੰਮਣ ਦਾ ਸਵਾਗਤ ਕੀਤਾ ਇਸ ਉਪਰੰਤ ਹਲਕਾ ਵਿਧਾਇਕ ਘੁੰਮਣ ਵੱਲੋਂ ਹਸਪਤਾਲ ਦੇ ਵਿਚ ਆਈ ਨਵੀਂ ਐਕਸਰੇ ਮਸ਼ੀਨ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ । ਇਸ ਸਮੇਂ ਐਡਵੋਕੇਟ ਘੁੰਮਣ ਨੇ ਕਿਹਾ ਕਿ ਹਸਪਤਾਲ ਦਾ ਸਟਾਫ ਬਹੁਤ ਮਿਹਨਤੀ ਅਤੇ ਕਾਬਿਲ ਹੈ ਅਤੇ ਜੋ ਕਮੀਆਂ ਇਸ ਹਸਪਤਾਲ ਦੇ ਵਿੱਚ ਹਨ ਸਰਕਾਰ ਨਾਲ ਗੱਲ ਕਰਕੇ ਸਾਰੀਆਂ ਸਮੱਸਿਆਵਾਂ ਦਾ ਜਲਦੀ ਹੱਲ ਕੀਤਾ ਜਾਵੇਗਾ ਕਿਉਂਕਿ ਪੰਜਾਬ ਦੀ ਮੌਜੂਦਾ ਸਰਕਾਰ ਦੀ ਪਹਿਲ ਸਿਹਤ ਸੇਵਾਵਾਂ ਨੂੰ ਵਧੀਆ ਕਰਨਾ ਹੈ ਅਤੇ ਹਰੇਕ ਇਲਾਕੇ ਦੇ ਵਿੱਚ ਸਿਹਤ ਸੇਵਾਵਾਂ ਨੂੰ ਵਧੀਆ ਤਰੀਕੇ ਨਾਲ ਲੋਕਾਂ ਤਕ ਪਹੁੰਚਾਉਣਾ ਸਰਕਾਰ ਦਾ ਮੁੱਖ ਮੰਤਵ ਹੈ ।

Advertisements

ਇਸ ਕੰਢੀ ਦੇ ਇਲਾਕੇ ਵਿੱਚ ਬਹੁਤ ਜਲਦ ਸਿਹਤ ਸੇਵਾਵਾਂ ਵਿੱਚ ਸੁਧਾਰ ਕੀਤਾ ਜਾਵੇਗਾ ਅਤੇ ਇਸ ਐਕਸਰੇ ਮਸ਼ੀਨ ਦੇ ਚੱਲਣ ਦੇ ਨਾਲ ਆਲੇ ਦੁਆਲੇ ਦੇ ਕਾਫੀ ਪਿੰਡਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਇਹ ਐਕਸਰੇ ਮਸ਼ੀਨ ਨਵੀਂ ਤਕਨਾਲੋਜੀ ਦੀ ਬਣੀ ਹੋਈ ਹੈ ਨਵੇਂ ਬਹੁਤ ਜਲਦ ਇਸ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਕਮੀ ਨੂੰ ਵੀ ਪੂਰਾ ਕਰਨ ਦਾ ਯਤਨ ਕੀਤਾ ਜਾਵੇਗਾ । ਇਸ ਮੌਕੇ ਡਾ ਲਸ਼ਕਰ ਸਿੰਘ,ਰੇਡੀਓਗ੍ਰਾਫਰ ਅਮਨਦੀਪ ਸਿੰਘ,ਪੁਸ਼ਪਿੰਦਰ ਜੋਗੀ, ਸ਼ੰਭੂ ਦੱਤ ,ਅਸ਼ੋਕ ਕੁਮਾਰ, ਸੰਜੀਵ ਸੰਜੂ, ਵਕੀਲ ਸਿੰਘ, ਸ਼ਿਵਮ ਤਲੂਜਾ, ਪਰਮਿੰਦਰ ਟੀਨੂੰ, ਜੋਤੀ ਸ਼ਰਮਾ, ਸਾਬਕਾ ਸਰਪੰਚ ਰੀਨਾ ਦੇਵੀ, ਫ਼ੌਜੀ ਰਾਮਗਡ਼੍ਹ, ਸਤੀਸ਼ ਕੁਮਾਰ ਪ੍ਰਧਾਨ ਐਸਸੀ ਵਿੰਗ,ਪ੍ਰਲਾਹਦ ਸਿੰਘ ਬਟਵਾਰਾ ਹਾਜ਼ਰ ਸੀ ।

LEAVE A REPLY

Please enter your comment!
Please enter your name here